ਦਾ ਐਡੀਟਰ ਨਿਊਜ.ਜਲੰਧਰ। ਜਲੰਧਰ ਲੋਕ ਸਭਾ ਹਲਕੇ ਦੀ ਹੋਣ ਜਾ ਰਹੀ ਜਿਮਨੀ ਚੋਣ ਦੌਰਾਨ ਪੰਜਾਬ ਪੁਲਿਸ ਨੇ ਵੀ ਰਫਤਾਰ ਫੜੀ ਹੋਈ ਹੈ ਅਤੇ ਕੁਝ ਘੰਟਿਆਂ ਦੌਰਾਨ ਹੀ ਜਿਲਾ ਪੁਲਿਸ ਨੇ 46 ਭਗੌੜੇ ਚੱਲ ਰਹੇ ਲੋਕਾਂ ਨੂੰ ਗਿ੍ਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਪੱਧਰ ਦੀਆਂ ਵੱਖ-ਵੱਖ ਟੀਮਾਂ ਨੇ ਇਹ ਕਾਰਵਾਈ ਕੀਤੀ ਹੈ ਅਤੇ ਗਿ੍ਰਫਤਾਰ ਕੀਤੇ ਗਏ ਲੋਕਾਂ ਵਿੱਚੋ 3 ਉਹ ਲੋਕ ਹਨ ਜਿਹੜੇ ਵੱਡੇ ਮਾਮਲਿਆਂ ਵਿੱਚ ਲੋੜੀਦੇ ਸਨ, ਇਸੇ ਤਰਾਂ ਐਨ.ਡੀ.ਪੀ.ਐਸ.ਨਾਲ ਸਬੰਧਿਤ 19, ਐਕਸਾਈਜ ਐਕਟ ਨਾਲ ਸਬੰਧਿਤ 5 ਪੀ.ਓ. ਹਨ ਤੇ 2 ਪੀ.ਓਜ.ਡਿਲੀਟ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਚੋਣ ਦਾ ਅਮਲ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਤੇ ਪੁਲਿਸ ਵੱਲੋਂ ਪੂਰੇ ਪ੍ਰਬੰਧ ਕਰ ਲਏ ਗਏ ਹਨ।
ਲੋਕ ਸਭਾ ਚੋਣ, ਹਰਕਤ ’ਚ ਆਈ ਪੁਲਿਸ ਨੇ 46 ਭਗੌੜੇ ਫੜੇ