ਦਾ ਐਡੀਟਰ ਨਿਊਜ.ਤਖਤ ਸ਼੍ਰੀ ਦਮਦਮਾ ਸਾਹਿਬ। ਭਾਈ ਅਮਿ੍ਰਤਪਾਲ ਸਿੰਘ ਦੇ ਮਾਮਲੇ ਤੋਂ ਬਾਅਦ ਬਣੇ ਮਾਹੌਲ ਦੇ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਮੂਹ ਪੱਤਰਕਾਰਾਂ, ਸਿੱਖ ਬੁੱਧੀਜੀਵੀਆਂ ਦੀ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੱਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਗਿਆਨੀ ਹਰਪ੍ਰੀਤ ਸਿੰਘ ਜਿੱਥੇ ਪੰਜਾਬ ਸਰਕਾਰ, ਕੇਂਦਰ ਸਰਕਾਰ ’ਤੇ ਜੰਮ ਕੇ ਵਰ੍ਹੇ ਉੱਥੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਿਛਲੇ ਦਿਨੀਂ ਮੀਟਿੰਗ ਕੀਤੀ ਗਈ ਸੀ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦੀ ਹਦਾਇਤ ਕੀਤੀ ਗਈ ਸੀ ਕਿ ਉਹ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਵਾਲੇ ਨੈਸ਼ਨਲ ਚੈਨਲ ਅਤੇ ਪੰਜਾਬ ਦੇ ਪ੍ਰਮੁੱਖ ਚੈੱਨਲਾਂ ਅਤੇ ਉਨ੍ਹਾਂ ਪੁਲਿਸ ਅਫਸਰਾਂ ਜਿਨ੍ਹਾਂ ਨੇ ਖਾਲਸਾ ਰਾਜ ਦੇ ਝੰਡਿਆਂ ਨੂੰ ਖਾਲਿਸਤਾਨ ਦੇ ਝੰਡੇ ਪ੍ਰਚਾਰ ਕੇ ਸਿੱਖ ਪੰਥ ਨੂੰ ਬਦਨਾਮ ਕੀਤਾ ਸੀ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਸਨ ਪਰ ਅਫਸੋਸ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਕਿ ਬੇਹੱਦ ਸ਼ਰਮਨਾਕ ਹੈ ਅਤੇ ਕਮੇਟੀ ਦਾ ਰਵੱਈਆ ਇਸ ਮਸਲੇ ਨੂੰ ਟਾਲਣ ਵਾਲਾ ਸੀ, ਇੱਥੇ ਇਹ ਗੱਲ ਵਰਨਣਯੋਗ ਹੈ ਕਿ ਜਦੋਂ ਤੋਂ ਅਮਿ੍ਰਤਪਾਲ ਸਿੰਘ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਉਸ ਵਿੱਚ ਪੰਜਾਬ ਅਤੇ ਨੈਸ਼ਨਲ ਮੀਡੀਏ ਨੇ ਸਿੱਖਾਂ ਨੂੰ ਸਮੂਹਿਕ ਤੌਰ ’ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਦੇ ਸਬੰਧ ਵਿੱਚ ਪਿਛਲੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਪੱਤਰਕਾਰਾਂ ਦੀ ਇੱਕ ਮੀਟਿੰਗ ਬੁਲਾਉਣ ਬਾਰੇ ਐਲਾਨ ਕੀਤਾ ਸੀ ਉੱਥੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਖਿਲਾਫ ਝੂਠਾ ਬਿਰਤਾਂਤ ਸਿਰਜਣ ਵਾਲੇ ਪੰਜਾਬ ਅਤੇ ਨੈਸ਼ਨਲ ਮੀਡੀਆ ਦੇ ਖਿਲਾਫ ਕੇਸ ਦਰਜ ਕਰਵਾਉਣ ਦੇ ਆਦੇਸ਼ ਦਿੱਤੇ ਸਨ ਅਤੇ ਨਾਲ ਹੀ ਉਨ੍ਹਾਂ ਪੁਲਿਸ ਅਧਿਕਾਰੀਆਂ ਖਿਲਾਫ ਵੀ ਮਾਮਲੇ ਦਰਜ ਕਰਵਾਉਣ ਦੇ ਆਦੇਸ਼ ਦਿੱਤੇ ਸਨ। ਇਸੇ ਸੰਦਰਭ ਵਿੱਚ ਹੀ ਅੱਜ 7 ਅਪ੍ਰੈਲ 2023 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ’ਤੇ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੜੇ ਤਲਖ ਰੂਪ ਵਿੱਚ ਸੰਬੋਧਨ ਕੀਤਾ।
ਬਾਜ ਆਏ ਪੰਜਾਬ ਸਰਕਾਰ
ਇਸ ਮੌਕੇ ’ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਉਨ੍ਹਾਂ ਮੀਡੀਆ ਅਦਾਰਿਆਂ ਨੂੰ ਆਪਣੇ ਨਿਸ਼ਾਨੇ ’ਤੇ ਲਿਆਂਦਾ ਜਿਹੜੇ ਸਿੱਖਾਂ ਦਾ ਅਕਸ ਖਰਾਬ ਕਰ ਰਹੇ ਹਨ, ਪੰਜਾਬ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਬਾਜ ਆਏ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਇਸ ਧਰਤੀ ’ਤੇ ਕੱਲ੍ਹ ਤੋਂ ਫਲੈਗ ਮਾਰਚ ਕੀਤੇ ਜਾ ਰਹੇ ਹਨ, ਮਾਹੌਲ ਨੂੰ ਖੌਫਜਦਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 7 ਅਪ੍ਰੈਲ ਤੋਂ ਹੀ ਸੰਗਤਾਂ ਇਸ ਅਸਥਾਨ ’ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ , ਉਨ੍ਹਾਂ ਸਮੁੱਚੇ ਸਿੱਖ ਪੰਥ ਨੂੰ ਵਿਸਾਖੀ ਦੇ ਮੌਕੇ ਇਸ ਅਸਥਾਨ ’ਤੇ ਆਉਣ ਲਈ ਕਿਹਾ।
ਸਰਬੱਤ ਖਾਲਸਾ ’ਤੇ ਵਿਸ਼ਰਾਮ
ਉਨ੍ਹਾਂ ਆਪਣੇ ਸੰਬੋਧਨ ਵਿੱਚ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਸਰਬੱਤ ਖਾਲਸਾ ਨਹੀਂ ਬੁਲਾਇਆ ਗਿਆ, ਉਨ੍ਹਾਂ ਇਸ ਮੌਕੇ ’ਤੇ ਨੈਸ਼ਨਲ ਮੀਡੀਆ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਮੇਰੇ ਲਫਜ਼ਾਂ ਨੂੰ ਵਿਗਾੜ ਕੇ ਇਹ ਪੇਸ਼ ਕੀਤਾ ਜਾਵੇਗਾ ਕਿ ਜਥੇਦਾਰ ਨੇ ਸਰਬੱਤ ਖਾਲਸਾ ਬੁਲਾ ਲਿਆ ਹੈ, ਇੱਥੇ ਇਹ ਗੱਲ ਵਰਨਣਯੋਗ ਹੈ ਕਿ ਜਿਸ ਵਖਤ ਤੋਂ ਅਮਿ੍ਰਤਪਾਲ ਸਿੰਘ ਫਰਾਰ ਹਨ ਉਸ ਵਖਤ ਤੋਂ ਲੈ ਕੇ ਉਨ੍ਹਾਂ ਦੀਆਂ 2 ਵੀਡੀਓ ਆਈਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਰਬੱਤ ਖਾਲਸਾ ਬੁਲਾਉਣ ਲਈ ਅਪੀਲ ਕੀਤੀ ਸੀ ਲੇਕਿਨ ਸਰਬੱਤ ਖਾਲਸਾ ਬੁਲਾਉਣ ਦੀ ਵਜਾਏ ਉਨ੍ਹਾਂ ਨੇ ਵਿਸਾਖੀ ਵਾਲੇ ਦਿਨ ਵਿਸ਼ਾਲ ਗੁਰਮਤਿ ਸਮਾਗਮ ਦੇ ਤੌਰ ਦੇ ਵਿੱਚ ਇੱਕ ਵੱਡਾ ਇਕੱਠ ਬੁਲਾ ਲਿਆ ਹੈ।
ਕੇਂਦਰ ਸਰਕਾਰ ’ਤੇ ਵੀ ਹਮਲੇ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ’ਤੇ ਵਰ੍ਹਦਿਆ ਕਿਹਾ ਕਿ 75 ਵਰ੍ਹੇ ਆਜਾਦੀ ਨੂੰ ਹੋ ਗਏ ਹਨ ਅਤੇ 75 ਵਾਅਦੇ ਕੇਂਦਰ ਸਰਕਾਰ ਨੇ ਸਿੱਖਾਂ ਨਾਲ ਕੀਤੇ ਪਰ ਉਨ੍ਹਾਂ ਵਿੱਚੋ ਇੱਕ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੀਡੀਆ ਦੀ ਆਵਾਜ ਨੂੰ ਦਬਾ ਰਹੀ ਹੈ ਅਤੇ ਸਿੱਖਾਂ ਦੀ ਆਵਾਜ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਸਿੱਖਾਂ ਦੀ ਸਾਈਕੀ ਬਾਰੇ ਸਮਝ ਹੀ ਨਹੀਂ ਹੈ, ਸਿੱਖਾਂ ਦੇ ਜਿਹੜੇ ਚੜ੍ਹਦੀਕਲਾ ਦੇ ਸ਼ਬਦ ਹਨ ਉਹ ਲਫਜ਼ ਇਨ੍ਹਾਂ ਨੂੰ ਵੱਖਵਾਦੀ ਲੱਗਦੇ ਹਨ, ਉਨ੍ਹਾਂ ਕਿਹਾ ਕਿ ਸਿੱਖਾਂ ਦੀ ਆਵਾਜ ਬੰਦ ਨਹੀਂ ਕੀਤੀ ਜਾ ਸਕਦੀ ਅਤੇ ਹਰ ਸੂਬੇ ਵਿੱਚ ਸਿੱਖਾਂ ਦੀ ਆਵਾਜ ਗੂੰਜਦੀ ਰਹੇਗੀ।
ਪੰਜਾਬ ਦਾ ਮੀਡਿਆ ਵੀ ਨਿਸ਼ਾਨੇ ’ਤੇ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੁਝ ਚੈੱਨਲ ਕਿਸਾਨ ਅੰਦੋਲਨ ਦੌਰਾਨ ਸਾਹਮਣੇ ਆਏ ਅਤੇ ਉਨ੍ਹਾਂ ਨੇ ਆਵਾਜ ਨੂੰ ਬੁਲੰਦ ਕੀਤਾ ਪਰ ਹੁਣ ਸਰਕਾਰ ਦੇ ਦਬਾਅ ਹੇਠ ਆ ਕੇ ਸਿੱਖਾਂ ਦੀ ਗੱਲ ਕਰਨ ਤੋਂ ਵੀ ਗੁਰੇਜ਼ ਕਰ ਰਹੇ ਹਨ, ਉਨ੍ਹਾਂ ਇਹ ਵੀ ਕਿਹਾ ਕਿ ਕੁਝ ਪੱਤਰਕਾਰ ਸਰਕਾਰ ਦੇ ਦਬਾਅ ਹੇਠ ਹਨ ਅਤੇ ਕੁਝ ਕੁ ਦੀਆਂ ਮਜਬੂਰੀਆਂ ਵੀ ਹੋ ਸਕਦੀਆਂ ਹਨ, ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪੱਤਰਕਾਰਾਂ ਦਾ ਇੱਕ ਗਰੁੱਪ ਕਾਇਮ ਕੀਤਾ ਜਾਵੇਗਾ ਜੋ ਸਿੱਖਾਂ ਦੇ ਖਿਲਾਫ ਕੂੜ ਪ੍ਰਚਾਰ ਕਰ ਰਹੇ ਚੈੱਨਲਾਂ ਨੂੰ ਬੇਨਕਾਬ ਕਰਨਗੇ ਅਤੇ ਉਸ ਪ੍ਰਚਾਰ ਨੂੰ ਕਾਂਊਟਰ ਵੀ ਕੀਤਾ ਜਾਵੇਗਾ। ਇਸ ਮੌਕੇ ’ਤੇ ਕਈ ਪੱਤਰਕਾਰ ਤੇ ਸਿੱਖ ਬੁੱਧੀਜੀਵੀ ਵੀ ਮੌਜੂਦ ਸਨ।
ਪੰਜਾਬ ਤੇ ਕੇਂਦਰ ਸਰਕਾਰ ’ਤੇ ਵਰ੍ਹੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਐੱਸ.ਜੀ.ਪੀ.ਸੀ ਨੂੰ ਵੀ ਨਸੀਹਤ