ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਭਾਜਪਾ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸੌਰਭ ਜੋਸ਼ੀ ਨਵੇਂ ਮੇਅਰ ਬਣੇ ਹਨ। ਭਾਜਪਾ ਨੂੰ 18 ਵੋਟਾਂ ਮਿਲੀਆਂ, ਜਦੋਂ ਕਿ ਕਾਂਗਰਸ ਉਮੀਦਵਾਰ ਨੂੰ ਸੱਤ ਅਤੇ ‘ਆਪ’ ਉਮੀਦਵਾਰ ਨੂੰ 11 ਵੋਟਾਂ ਮਿਲੀਆਂ ਹਨ। ਸੌਰਭ ਜੋਸ਼ੀ ਚੰਡੀਗੜ੍ਹ ਦੇ 29ਵੇਂ ਮੇਅਰ ਬਣੇ ਹਨ। ਇਸ ਵਾਰ ਚੋਣ ਬੈਲੇਟ ਪੇਪਰ ਦੀ ਬਜਾਏ ਕੌਂਸਲਰਾਂ ਵੱਲੋਂ ਹੱਥ ਖੜ੍ਹੇ ਕਰਵਾ ਕੇ ਕੀਤੀ ਗਈ ਸੀ। ਪਹਿਲੀ ਵਾਰ ਤਿੰਨ ਪਾਰਟੀਆਂ ਮੇਅਰ ਦੀ ਚੋਣ ਲੜ ਰਹੀਆਂ ਸਨ। ਪਿਛਲੀਆਂ ਦੋ ਚੋਣਾਂ ਵਿੱਚ, ‘ਆਪ’ ਅਤੇ ਕਾਂਗਰਸ ਦਾ ਗਠਜੋੜ ਸੀ।
ਮੇਅਰ ਦੀ ਚੋਣ ਨਗਰ ਨਿਗਮ ਦਫਤਰ ਵਿਚ ਹੋਈ। ਨਗਰ ਨਿਗਮ ਹਾਊਸ ਵਿੱਚ ਕੁੱਲ 36 ਵੋਟਾਂ ਹਨ, ਜਿਨ੍ਹਾਂ ਵਿੱਚ 35 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਸ਼ਾਮਲ ਹਨ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਦੀ ਚੋਣ ਵੀ ਹੋਈ। ਭਾਜਪਾ ਉਮੀਦਵਾਰਾਂ ਜਸਮਨਪ੍ਰੀਤ ਸਿੰਘ ਨੇ ਸੀਨੀਅਰ ਡਿਪਟੀ ਮੇਅਰ ਅਤੇ ਸੁਮਨ ਸ਼ਰਮਾ ਨੇ ਡਿਪਟੀ ਮੇਅਰ ਦਾ ਅਹੁਦਾ ਜਿੱਤ ਲਿਆ ਹੈ, ਦੋਵਾਂ ਨੂੰ 18-18 ਵੋਟ ਮਿਲੇ।