ਦਾ ਐਡੀਟਰ ਨਿਊਜ਼ — ਹੁਸ਼ਿਆਰਪੁਰ —– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਜਿਲ੍ਹੇ ਨਾਲ ਸਬੰਧਿਤ ਸਾਥੀਆਂ ਦੀ ਸੱਦੀ ਗਈ ਮੀਟਿੰਗ ਵਿੱਚ ਸੈਂਕੜੇ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਤੇ ਇਸ ਦੌਰਾਨ ਆਪਣੇ ਸੰਬੋਧਨ ਵਿੱਚ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਸਭ ਤੋਂ ਪਹਿਲਾ ਮੀਟਿੰਗ ਵਿੱਚ ਪੁੱਜੇ ਪਾਰਟੀ ਵਰਕਰਾਂ ਤੇ ਆਗੂਆਂ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਪਿਛਲੇ ਲੰਬੇ ਸਮੇਂ ਦੌਰਾਨ ਪਾਰਟੀ ਵਰਕਰਾਂ ਤੇ ਆਗੂਆਂ ਵੱਲੋਂ ਜਿਸ ਤਨਦੇਹੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਸਾਥ ਦਿੱਤਾ ਗਿਆ ਹੈ ਉਸ ਲਈ ਅਸੀਂ ਸਭ ਦੇ ਰਿਣੀ ਰਹਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਸਭ ਦੀਆਂ ਆਸਾਂ-ਉਮੀਦਾਂ ਉੱਪਰ ਪੂਰੇ ਉੱਤਰ ਸਕੀਏ।
ਲਾਲੀ ਬਾਜਵਾ ਨੇ ਇਸ ਸਮੇਂ ਕਿਹਾ ਕਿ ਜਿਲ੍ਹੇ ਭਰ ਦੇ ਸਾਥੀਆਂ ਨੇ ਹਮੇਸ਼ਾ ਸਾਡੇ ਨਾਲ ਖੜ੍ਹੇ ਹੋ ਕੇ ਸਾਨੂੰ ਮਜਬੂਤੀ ਪ੍ਰਦਾਨ ਕਰਨ ਲਈ ਸਹਿਯੋਗ ਦਿੱਤਾ ਅਤੇ ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਇਹ ਸਭ ਸਾਥੀ ਭਵਿੱਖ ਵਿੱਚ ਵੀ ਇਕਜੁੱਟਤਾ ਨਾਲ ਅੱਗੇ ਵੱਧਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਉਦੇ ਸਮੇਂ ਦੌਰਾਨ ਜਮੀਨੀ ਪੱਧਰ ’ਤੇ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਤੇ ਉਨ੍ਹਾਂ ਲੋਕਾਂ ਦੀ ਆਵਾਜ ਨੂੰ ਬੁਲੰਦ ਕਰਾਂਗੇ ਜਿਨ੍ਹਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲਾਲੀ ਬਾਜਵਾ ਨੇ ਇਸ ਸਮੇਂ ਆਪਣੇ ਸਭ ਸਾਥੀਆਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਪਿੰਡ ਤੇ ਕਸਬਿਆਂ ਵਿੱਚ ਖੇਡ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਯਤਨ ਕੀਤੇ ਜਾਣ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਬੁਰੇ ਰਸਤਿਆਂ ਉੱਪਰ ਜਾਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਬਾਬਾ ਗੁਰਦੇਵ ਸਿੰਘ, ਰਾਣਾ ਰਣਵੀਰ ਸਿੰਘ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਬਾਬਾ ਰਜਿੰਦਰ ਸਿੰਘ ਚੱਕ ਸੰਘਾ, ਮਨਰਾਜ ਸਿੰਘ, ਗਿਆਨੀ ਭਗਤ ਸਿੰਘ ਹਾਜੀਪੁਰ, ਸੁਖਵਿੰਦਰ ਸਿੰਘ ਰੁੜਕੀ ਖਾਸ, ਅਜੇ ਕੁਮਾਰ ਬਿਲੜੋ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਹਰਜਾਪ ਸਿੰਘ ਰਾਜਪੁਰ ਭਾਈਆ, ਰੂਪ ਲਾਲ ਥਾਪਰ, ਹਰਜੀਤ ਸਿੰਘ ਮਠਾਰੂ, ਰਣਧੀਰ ਸਿੰਘ ਭਾਰਜ, ਸਿਮਰਜੀਤ ਸਿੰਘ ਗਰੇਵਾਲ, ਲਖਵਿੰਦਰ ਸਿੰਘ ਠੱਕਰ, ਕੁਲਦੀਪ ਕੁਮਾਰ ਲਵਲੀ ਬਡਲਾ, ਬਲਵੀਰ ਸਾਂਧਰਾ, ਕੁਲਵਿੰਦਰ ਕਿੰਦਾ ਸੰਧਰਾ, ਸਤਪਾਲ ਸਿੰਘ ਭੁਲਾਣਾ, ਸੰਤ ਸਿੰਘ ਜੰਡੌਰ, ਵਰਿੰਦਰ ਸਿੰਘ ਪਰਮਾਰ, ਸੁਖਜਿੰਦਰ ਸਿੰਘ ਔਜਲਾ, ਅਜਮੇਰ ਸਿੰਘ ਸਹੋਤਾ, ਅਵਤਾਰ ਸਿੰਘ ਕਾਲੂ, ਹਰਦੇਵ ਸਿੰਘ ਸਹਾਏਪੁਰੀ, ਸਤਿੰਦਰ ਸਿੰਘ ਭਿੰਡਰ, ਜਗਜੀਵਨ ਸਤੌਰ, ਸਰਪੰਚ ਪਰਮਿੰਦਰ, ਸੁਖਦੇਵ ਪੰਚ, ਗੁਰਪ੍ਰੀਤ ਸਿੰਘ ਗਿੱਲ ਸਰਪੰਚ, ਹੈਪੀ ਜੋਸ਼, ਬਲਰਾਜ ਚੌਹਾਨ, ਅਮਨਦੀਪ ਢੱਟ, ਅਮਰਜੀਤ ਨੀਲਾ ਨਲੋਆ, ਰਵਿੰਦਰਪਾਲ ਸਿੰਘ ਮਿੰਟੂ, ਪਰਮਜੀਤ ਸਿੰਘ ਕਲਿਆਣ, ਇੰਦਰਜੀਤ ਸਿੰਘ ਕੰਗ, ਜਪਿੰਦਰ ਅਟਵਾਲ, ਐਡਵੋਕੇਟ ਸੂਰਜ ਸਿੰਘ, ਪ੍ਰੀਤਮ ਸਿੰਘ, ਸੁਰਜੀਤ ਸਿੰਘ ਅਣਖੀ, ਜਤਿੰਦਰ ਸਿੰਘ ਰੀਹਲ, ਨਰੇਸ਼ ਕੁਮਾਰ, ਸੁਖਵਿੰਦਰ ਸਿੰਘ ਰਿਆੜ, ਕੁਲਰਾਜ ਸਿੰਘ, ਕੁਲਵਰਨ ਸਿੰਘ, ਇਕਬਾਲ ਸਿੰਘ ਬੈਂਸ, ਮਨਪ੍ਰੀਤ ਰੰਧਾਵਾ, ਭੁਪਿੰਦਰ ਸਿੰਘ ਮਹਿੰਦੀਪੁਰ, ਦਲਜੀਤ ਬਾਠ, ਹਰਨੇਕ ਸਿੰਘ ਸੋਨਾ, ਅਮਨਦੀਪ ਸਿੰਘ ਢੱਟ, ਗੁਰਜਿੰਦਰ ਸਿੰਘ ਚੱਕ ਮੁਕੇਰੀਆ, ਗੁਰਜੀਤ ਸਿੰਘ, ਦਵਿੰਦਰ ਸਿੰਘ ਬੈਂਸ, ਹਰਿੰਦਰਪਾਲ ਸਿੰਘ ਝਿੰਗੜ, ਭੁਪਿੰਦਰ ਸਿੰਘ, ਅਜਮੇਰ ਸਿੰਘ, ਸਤਵਿੰਦਰ ਸਿੰਘ ਆਹਲੂਵਾਲੀਆ, ਹਰਭਜਨ ਸਿੰਘ ਧਾਲੀਵਾਲ, ਕੁਲਦੀਪ ਸਿੰਘ ਬੱਬੂ ਬਜਵਾੜਾ, ਪ੍ਰਭਪਾਲ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਕੋਹਲੀ, ਪਰਮਜੀਤ ਸਿੰਘ ਰੱਕੜ, ਗੁਰਪ੍ਰੀਤ ਸਿੰਘ ਕੋਹਲੀ, ਮੋਹਿਤ ਕਾਨੂੰਗੋ, ਮੁਕੇਸ਼ ਸੂਰੀ ਆਦਿ ਵੀ ਮੌਜੂਦ ਸਨ।