ਹੁਸ਼ਿਆਰਪੁਰ, 7 ਸਤੰਬਰ 2023 – ਅੱਜ ਪੰਜਾਬ ਰੋਡਵੇਜ ਰਿਟਾਇਰਡ ਇੰਪ: ਵੈਲਫੇਅਰ ਐਸੋਸੀਏਸ਼ਨ (ਰਜਿ:) ਹੁਸ਼ਿਆਰਪੁਰ ਦੇ ਪ੍ਰਧਾਨ ਅਨਿਲ ਕੁਮਾਰ ਸਾਬਕਾ ਜਨਰਲ ਮੈਨੇਜਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਮਿਤੀ 11-09-2023 ਦਿਨ ਸੋਮਵਾਰ ਨੂੰ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਵੇਗੀ।
ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਮੌਜੂਦਾ ” ਆਪ ਪਾਰਟੀ “ਦੀ ਸਰਕਾਰ ਇਸ ਸੂਬੇ ਦੇ ਰਿਟਾਇਰਡ ਕਰਮਚਾਰੀਆ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਜਿਵੇਂ ਕਿ ਡੀਏ ਦੀਆਂ ਕਿਸ਼ਤਾਂ ਨਾ ਦੇਣਾ ,ਕੇਂਦਰ ਨੇ 45% ਡੀਏ ਕਰ ਦਿੱਤਾ ਹੈ ਪਰ ਪੰਜਾਬ ਦਾ 34% ਡੀਏ ਹੀ ਹੈ , ਛੇਵੇਂ ਪੇ-ਕਮਿਸ਼ਨ ਦੇ 2 .59 ਫਾਰਮੂਲੇ ਨਾਲ ਬਣਦਾ ਬਕਾਇਆ ਦੀਆਂ 1-1-2016 ਤੋਂ 7/2021 ਤੱਕ ਦੀਆਂ 6-6 ਮਹੀਨੇ ਦੀਆਂ ਪੰਜ ਕਿਸਤਾਂ ਹਨ , ਮੈਡੀਕਲ ਸਕੀਮ ਜਿਸ ਨੂੰ ਕੈਸ਼ਲੈਸ ਕਰਨ ਦਾ ਵੀ ਵਾਦਾ ਕੀਤਾ ਸੀ ,ਇਥੋਂ ਤੱਕ ਮੈਡੀਕਲ ਬਿਲਾਂ ਦਾ ਵੀ ਭੁਗਤਾਨ ਨਹੀਂ ਕੀਤਾ ਗਿਆ, ਜਦਕਿ ਕਈ ਪੈਨਸ਼ਨਰਜ ਬਿੱਲ ਉਡੀਕਦੇ ਉਡੀਕਦੇ ਰੱਬ ਨੂੰ ਪਿਆਰੇ ਹੋ ਗਏ ਹਨ। 1-01-16 ਤੋਂ ਬਾਅਦ ਰਿਟਾਇਰ ਕਰਮਚਾਰੀਆ ਦੇ 6% ਦਾ ਬਕਾਇਆ ਮੌਜੂਦਾ ਦਫਤਰ ਨੇ ਬਣਾ ਕੇ ਡੀਏ ਦੇਣਾ ਹੈ ਪਰ ਹਾਲ ਤੱਕ ਉਹਨਾਂ 6% ਬਕਾਏ (113 %ਤੋਂ 119 %) ਦੇ ਬਿੱਲ ਖਜਾਨਾ ਦਫਤਰ ਨੂੰ ਵੀ ਪਾਸ ਹੋਣ ਲਈ ਨਹੀਂ ਭੇਜੇ ਗਏ ਪਰ ਸਰਕਾਰ ਨੇ ਐਸਮਾ ਲਗਾ ਕੇ ਮੁਲਾਜ਼ਮਾਂ ਦਾ ਆਪਣਾ ਹੱਕ ਮੰਗਣ ਦਾ ਅਧਿਕਾਰ ਵੀ ਖੋਹ ਲਿਆ ਹੈ ।
ਪ੍ਰਧਾਨ ਨੇ ਕਿਹਾ ਕਿ ਘਰ ਵਿੱਚ ਬਜ਼ੁਰਗਾਂ ਨੂੰ ਉਹਨਾਂ ਬੱਚੇ ਧੱਕੇ ਦੇ ਰਹੇ ਹਨ ਇਧਰ ਸਰਕਾਰ ਬਜ਼ੁਰਗ ਪੈਨਸ਼ਨਰਾਂ ਦੇ ਹੱਕ ਮਾਰ ਕੇ ਉਹਨਾਂ ਦੀ ਮੌਤ ਉਡੀਕ ਰਹੀ ਹੈ। ਮਿਤੀ 11 ਸਤੰਬਰ2023 ਨੂੰ ਵੱਧ ਤੋਂ ਵੱਧ ਸਾਥੀਆਂ ਨਾਲ ਮੀਟਿੰਗ ਤੇ ਨਾਲ ਲੈ ਕੇ ਆਓ। ਇਸ ਮੀਟਿੰਗ ਵਿੱਚ ਸਰਕਾਰ ਤੋਂ ਆਪਣੇ ਹੀ ਹੱਕ ਲੈਣ ਲਈ ਪ੍ਰੋਗਰਾਮ ਉਲੀਕਿਆ ਜਾਵੇ।