– 40 ਕਿਲੋ ਲੱਡੂ , ਜ਼ਿਆਦਾ ਰੰਗ ਵਾਲੀ 20 ਕਿਲੋ ਚਮਚਮ ਨਾ ਖਾਣ ਯੋਗ ਮਿਠਾਈਆ ਨਸ਼ਟ ਵੀ ਕਰਵਾਈਆਂ ਗਈਆਂ
– ਸਿਵਲ ਹਸਪਤਾਲ ਦੀ ਕੰਨਟੀਨ ਦੀ ਵਿਸ਼ੈਸ਼ ਚੈਕਿੰਗ – ਦੋ ਸੈਪਲ ਲਏ
ਹੁਸ਼ਿਆਰਪੁਰ 31 ਅਗਸਤ 2023 – ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਘਰ ਘਰ ਤੱਕ ਮੁਹੱਈਆ ਕਰਵਾਉਣ ਦੀ ਮੁਹਿਮ ਤਹਿਤ ਜ਼ਿਲ੍ਹਾ ਸਿਹਤ ਅਫਸਰ ਡਾ ਲਖਵੀਰ ਸਿੰਘ ਅਤੇ ਫੂਡ ਸੇਫਟੀ ਅਫਸਰ ਮੁਨੀਸ਼ ਕੁਮਾਰ ਅਤੇ ਫੂਡ ਸੇਫਟੀ ਟੀਮ ਵੱਲੋਂ ਹੁਸ਼ਿਆਰਪੁਰਪ ਸ਼ਹਿਰ ਦੀਆਂ ਵੱਖ-ਵੱਖ ਮਿਠਾਈਆਂ ਦੀਆਂ ਦੁਕਾਨਾਂ ਤੋਂ 7 ਸੈਪਲ ਲਏ ਗਏ। ਜਿਨ੍ਹਾਂ ਵਿੱਚ ਸਿਵਲ ਹਸਪਤਾਲ ਦੀ ਕੰਨਟੀਨ ਦੇ 2 ਸੈਪਲ ਦੁੱਧ ਅਤੇ ਚੱਟਣੀ , ਸ਼ਰਮਾ ਸਵੀਟ ਸ਼ਾਪ ਡਗਾਣਾ ਰੋਡ 1 ਸੈਪਲ ਮਿਲਕ ਲੇਖ ਰਾਜ ਸਵੀਟ ਸ਼ਾਪ ਚਮਚਮ ਆਦਿ ਦੇ ਸੈਂਪਲ ਲਏ ਗਏ , ਤੇ ਜ਼ਿਆਦਾ ਰੰਗ ਵਾਲੀ 20 ਕਿਲੋ ਚਮਚਮ ਅਤੇ 40 ਕਿਲੋ ਲੱਡੂ ਨਸ਼ਟ ਕਰਵਾਏ ਗਏ। ਜਿਸ ਨੂੰ ਚੈਕਿੰਗ ਵਾਸਤੇ ਲੈਬ ਵਿੱਚ ਭੇਜ ਦਿੱਤੇ ਗਏ ਹਨ ।
ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਮਿਲਵਟ ਖੋਰ ਜ਼ਿਆਦਾ ਪੈਸਾ ਕਮਾਉਣ ਲਈ ਘਟੀਆ ਮਿਠਆਈਆਂ ਵੇਚਣਾ ਸ਼ੁਰੂ ਕਰ ਦਿੰਦੇ ਹਨ। ਇਸ ਕਰਕੇ ਮਿਠਾਈ ਲੈਣ ਲੱਗੇ ਚੰਗੀ ਤਰ੍ਹਾਂ ਦੇਖ ਮਿਠਆਈ ਲੈਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਫੂਡ ਵਿਕਰੇਤਾ ਉਪਰੇਟਰਾਂ ਨੂੰ ਫੂਡ ਸੇਫਟੀ ਐਡ ਸਟੈਡਰਡ ਐਕਟ ਤਹਿਤ ਜ਼ਰੂਰੀ ਲੈਈਸੈਸ ਅਤੇ ਰਜਿਸਟ੍ਰੇਸ਼ਨ ਲੈਣੀ ਅਤਿ ਜ਼ਰੂਰੀ ਹੈ।
ਉਹਨਾਂ ਵੱਲੋਂ ਕਈ ਦੁਕਾਨਦਾਰਾਂ ਕੋਲ ਫੂਡ ਲਾਈਸੈਸ ਦੀ ਤਰੀਖ ਲੰਘ ਚੁੱਕੀ ਜਾਂ ਬਣਾਵਏ ਹੀ ਨਹੀ ਸਨ। ਉਹਨਾਂ ਐਫ. ਬੀ. ਉ. ਨੂੰ ਅਦੇਸ਼ ਦਿੱਤੇ ਕਿ ਇਹ ਲਾਈਸੈਂਸ ਬਹੁਤ ਜ਼ਰੂਰੀ ਹਨ, ਜੇਕਰ ਇਹ ਲਾਈਸੈਂਸ ਨਹੀ ਤਾ ਵਿਭਾਗ ਵੱਲੋ ਜੁਰਾਮਨਾ ਵੀ ਕੀਤਾ ਜਾਵੇਗਾ ਜਾ ਦੁਕਾਨ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ । ਉਹਨਾਂ ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ ਮੈਡੀਕਲ ਸਟੋਰਾਂ ਵਾਲਿਆਂ ਨੂੰ ਵੀ ਇਹ ਲਾਈਸੈਂਸ ਬਣਾਉਣਏ ਪੈਣਗੇ ਉਹ ਵੀ ਕਈ ਤਰਾਂ ਦੇ ਫੂਡ ਪ੍ਰਡੱਕਟ ਵੇਚਦੇ ਹਨ।
ਉਹਨਾਂ ਦੱਸਿਆ ਕਿ 12 ਲੱਖ ਤੋ ਵੱਧ ਸੈਲ ਵਾਲੇ ਦੁਕਾਦਾਰਾਂ ਨੂੰ ਲਾਈਸੈਂਸ ਲੈਣਾ ਪਵੇਗਾ, ਜਿਸ ਦੀ ਫੀਸ ਇਕ ਸਾਲ ਦੀ 2000 ਹਜ਼ਾਰ ਰੁਪਏ ਹੋਵੇਗੀ ਅਤੇ ਘੱਟ ਵਾਲੇ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ, ਇਕ ਸਾਲ ਦੀ 100 ਰੁਪਏ ਅਤੇ ਪੰਜ ਸਾਲ ਲਈ 500 ਰੁਪਏ ਸਰਕਾਰੀ ਫੀਸ ਦੇਣੀ ਪਵੇਗੀ। ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਨੂੰ ਲਾਗੂ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਵਧੀਆ ਤੇ ਸਾਫ ਸੁਥਾਰੇ ਖਾਣ-ਪਦਾਰਥ ਮੁਹਾਈਆ ਕਰਵਾਏ ਜਾਣ। ਇਸ ਮੌਕੇ ਫੂਡ ਸੇਫਟੀ ਅਫਸਰ ਮੁਨੀਸ਼ ਕੁਮਾਰ ਅਤੇ ਰਾਮ ਲਭਾਈਆ, ਨਰੇਸ਼ ਕੁਮਾਰ ਅਤੇ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ ਵੀ ਹਾਜ਼ਰ ਸੀ।