ਦਾ ਐਡੀਟਰ ਨਿਊਜ਼, ਚੰਡੀਗੜ੍ਹ। ਚੰਡੀਗੜ੍ਹ ਪ੍ਰੈਸ ਕਲੱਬ ਨੇ ਇੱਕ ਇੰਟਰਵਿਊ ਦੌਰਾਨ ਨਿਊਜ਼ 18 ਦੀ ਸੀਨੀਅਰ ਪੱਤਰਕਾਰ ਨਪਿੰਦਰ ਬਰਾੜ ਨਾਲ ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਗੈਰ-ਸੰਸਦੀ ਵਿਵਹਾਰ ਦੀ ਨਿਖੇਧੀ ਕੀਤੀ ਹੈ। ਕਿਸੇ ਪੱਤਰਕਾਰ ਪ੍ਰਤੀ ਅਜਿਹਾ ਵਿਵਹਾਰ/ਭਾਸ਼ਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਸ ਕੱਦ ਵਾਲੇ ਲੋਕਾਂ ਤੋਂ ਸਦਭਾਵਨਾ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਇੱਕ ਸਾਬਕਾ ਮੰਤਰੀ ਦਾ ਹਾਲੀਆ ਵਿਵਹਾਰ ਭਵਿੱਖ ਵਿੱਚ ਉਹਨਾਂ ਸਾਰੇ ਪੱਤਰਕਾਰਾਂ ਨੂੰ ਖ਼ਤਰੇ ਵਿੱਚ ਪਾਉਂਦਾ ਹੈ ਜੋ ਕਿਸੇ ਵੀ ਨੇਤਾ ਨੂੰ ਕਿਸੇ ਵੀ ਖਾਸ ਵਿਸ਼ੇ ‘ਤੇ ਸਵਾਲ ਕਰਨਗੇ ਜੋ ਨੇਤਾ ਨੂੰ ਬੇਚੈਨ ਕਰ ਸਕਦਾ ਹੈ, ਇੱਥੇ ਇਹ ਗੱਲ ਵਰਨਣਯੋਗ ਹੈ ਕਿ ਚੰਡੀਗੜ੍ਹ ਪ੍ਰੈਸ ਕਲੱਬ ਪਿਛਲੇ ਕਾਫੀ ਸਮੇਂ ਤੋਂ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਦੇ ਮਾਮਲੇ ਵਿੱਚ ਖ਼ਾਮੋਸ਼ ਹੀ ਚੱਲੀ ਆ ਰਹੀ ਹੈ ਅਤੇ ਇਸ ਮਾਮਲੇ ਵਿੱਚ ਵੀ ਇੱਕ ਨਿਖੇਧੀ ਤੋਂ ਇਲਾਵਾ ਕੋਈ ਹੋਰ ਵੱਡਾ ਪ੍ਰੋਗਰਾਮ ਨਹੀਂ ਦੇ ਸਕੀ, ਜਦ ਕਿ ਚੰਡੀਗੜ੍ਹ ਪ੍ਰੈਸ ਕਲੱਬ ਤੋਂ ਵੱਡੇ ਸੰਘਰਸ਼ ਦੀ ਉਮੀਦ ਕੀਤੀ ਜਾਂਦੀ ਜਾ ਰਹੀ ਹੈ। ਕੁਝ ਪੱਤਰਕਾਰਾਂ ਦਾ ਕਹਿਣਾ ਤਾਂ ਇਹ ਵੀ ਹੈ ਕੀ ਹੁਣ ਚੰਡੀਗੜ੍ਹ ਪ੍ਰੈਸ ਕਲੱਬ ਨੂੰ ਕਈ ਨੇਤਾ ਬਹੁਤਾ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਇਹ ਕਲੱਬ ਹੁਣ ਇੱਕ ਰੈਸਟੋਰੈਂਟ ਦਾ ਹੀ ਰੂਪ ਰਹਿ ਗਿਆ ਹੈ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਬੀਤੇ ਦਿਨ ਨਿਊਜ਼ 18 ਟੀਵੀ ਚੈਨਲ ਦੇ ਸੀਨੀਅਰ ਪੱਤਰਕਾਰ ਨਪਿੰਦਰ ਬਰਾੜ ਜਦ ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਇਹ ਇੰਟਰਵਿਊ ਕਰ ਰਹੇ ਸਨ ਤਾਂ ਇੱਕ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸੁਖਜਿੰਦਰ ਰੰਧਾਵਾ ਬੁਰੀ ਤਰ੍ਹਾਂ ਭੜਕ ਉੱਠੇ ਅਤੇ ਉਹਨਾਂ ਨੇ ਬਰਾੜ ਨਾਲ ਬਦਤਮੀਜੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਘਟਨਾ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦੀ ਖੂਬ ਕਿਰਕਿਰੀ ਹੋ ਰਹੀ ਹੈ, ਇਥੋਂ ਤੱਕ ਕੇ ਕਈ ਰਾਜਨੀਤਿਕ ਪਾਰਟੀਆਂ ਨੇ ਰੰਧਾਵਾ ਦੇ ਖਿਲਾਫ ਟਵੀਟ ਕੀਤੇ ਹਨ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਨਪਿੰਦਰ ਬਰਾੜ ਨੇ ਸੁਖਜਿੰਦਰ ਰੰਧਾਵਾ ਤੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਯੂਪੀ ਦੇ ਗੈਂਗਸਟਰ ਅੰਸਾਰੀ ਦੇ ਮਾਮਲੇ ਵਿੱਚ ਜਾਰੀ ਕੀਤੇ ਗਏ ਨੋਟਿਸ ਅਤੇ ਰਾਜਾ ਵੜਿੰਗ ਦੇ ਖਿਲਾਫ ਬੱਸਾਂ ਦੀਆਂ ਬਾਡੀਆਂ ਸਬੰਧੀ ਚੱਲ ਰਹੀ ਜਾਂਚ ਤੇ ਸਵਾਲ ਕੀਤੇ ਸਨ, ਜਿਸ ਦੇ ਸਬੰਧ ਵਿਚ ਰੰਧਾਵਾ ਜਵਾਬ ਦੇਣ ਦੀ ਬਜਾਏ ਉਲਟਾ ਪੱਤਰਕਾਰ ਤੇ ਹੀ ਭੜਕ ਉੱਠੇ ਸਨ।
ਰੰਧਾਵਾ ਦੀ ਘਟੀਆ ਹਰਕਤ ਤੇ ਚੰਡੀਗੜ੍ਹ ਪ੍ਰੈਸ ਕਲੱਬ ਨੇ ਨਖੇਧੀ ਨਾਲ ਹੀ ਸਾਰਿਆ ਡੰਗ।