ਦਾ ਐਡੀਟਰ ਨਿਊਜ.ਐਸ. ਏ. ਐਸ. ਨਗਰ। ਪੰਜਾਬੀ ਲੋਕ ਮੰਚ ਦੇ ਚੇਅਰਮੈਨ ਅਤੇ ਪ੍ਰਸਿੱਧ ਗਾਇਕ ਹਰਦੀਪ ਦੇ ਨਵੇਂ ਗੀਤ ਕੋਕਾ ਦੇ ਪੋਸਟਰ ਦੇ ਲੋਕ ਅਰਪਣ ਪ੍ਰਤੀ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ’ਚ ਫਿਲਮ ਅਤੇ ਸੰਗੀਤ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾਂ ਨੇ ਵੀ ਸਮੂਲੀਅਤ ਕੀਤੀ। ਇਸੇ ਦੌਰਾਨ ਵਾਈਟ ਹਿੱਲ ਰਿਕਾਰਡਜ਼ਰ ਹੈਪੀ ਨਾਗਰਾ ਦੀ ਇਸ ਪੇਸ਼ਕਸ਼ ਨੂੰ ਭੁਪਿੰਦਰ ਸਿੰਘ ਆਈ. ਏ. ਐਸ., ਨਿਰਮਾਤਾ ਰਣਜੀਤ ਰਾਣਾ ਜਗਤਪੁਰਾ, ਗੀਤ ਦੇ ਸੰਗੀਤ ਨਿਰਦੇਸ਼ਕ ਕੇ. ਬੀਟ ਸੰਤੋਸ਼ ਕਟਾਰੀਆ, ਨਾਮੀ ਲੇਖਕ ਹਰਪ੍ਰੀਤ ਸਿੰਘ ਸੇਖੋ, ਦਰਸ਼ਨ ਔਲਖ, ਜਸਵਿੰਦਰ ਜੱਸੀ ਅਤੇ ਬੌਬੀ ਬਾਜਵਾ ਵਲੋਂ ਸਾਂਝੇ ਤੌਰ ’ਤੇ ਲੋਕ ਅਰਪਣ ਕੀਤਾ ਗਿਆ। ਇਸ ਸਮਾਰੋਹ ਵਿਚ ਗਾਇਕ ਹਰਦੀਪ ਨੇ ਕਿਹਾ ਕਿ ਉਹ ਪੰਜਾਬੀ ਗਾਇਕੀ ਖੇਤਰ ਵਿਚ ਸਾਫ ਸੁਥਰੇ ਤੇ ਪਰਿਵਾਰਕ ਗੀਤ ਗਾਉਣ ਵਾਲੇ ਗਾਇਕ ਹਨ। ਇਸ ਮੋਕੇ ਉਨ੍ਹਾਂ ਆਪਣੇ ਨਵੇਂ ਗੀਤ ਕੋਕਾ ਨੂੰ ਬਾਖੂਬੀ ਗਾ ਕੇ ਮਾਹੌਲ ਹੋਰ ਵੀ ਰੰਗੀਨ ਬਣਾਇਆ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਕਿ ਤੁਸੀਂ ਸਿਰਫ ਪੁਰਾਣੇ ਕਲਾਕਾਰ ਇਕਜੁੱਟ ਹੋ ਕੇ ਪੰਜਾਬ ਲਈ ਨਵਾ ਗੀਤ ਗਾਉਣ ਦੇ ਜਵਾਬ ਵਿਚ ਬਾਈ ਹਰਦੀਪ ਨੇ ਕਿਹਾ ਕਿ ਉਹ ਜਲਦੀ ਹੀ ਗੁਰਦਾਸ ਮਾਨ ਅਤੇ ਹੋਰ ਪੁਰਾਣੇ ਕਲਾਕਾਰਾਂ ਨਾਲ ਗੱਲ ਕਰਕੇ ਪੰਜਾਬ ਲਈ ਇਕ ਵਧੀਆ ਗੀਤ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਆਉਣਗੇ। ਇਸ ਸਮਾਰੋਹ ਵਿਚ ਗਾਇਕ ਸਤਵੀਰ ਸੱਤੀ, ਫਿਲਮ ਅਦਾਕਾਰ ਬਾਲ ਮੁਕੰਦ ਸ਼ਰਮਾ, ਗਾਇਕ ਬਲਵੀਰ ਸੂਫੀ, ਸੰਗੀਤਕਾਰ ਸੰਤੋਸ਼ ਕਟਾਰੀਆ, ਦਰਸ਼ਨ ਜਿੰਦਲ, ਰਣਜੀਤ ਰਾਣਾ, ਜਸਪਾਲ ਸਿੰਘ, ਗੁਰਮੀਤ ਸਿੰਘ, ਵੀਡੀਓ ਨਿਰਦੇਸ਼ਕ ਅਤੇ ਸੱਤ ਰੰਗ ਦੇ ਜੱਸੀ ਤੋਂ ਇਲਾਵਾ ਤਰਲੋਚਨ ਸਿੰਘ, ਜਗਤਾਰ ਭੁੱਲਰ, ਸਤਬੀਰ ਸਿੰਘ ਬਿੰਮਰਾ ਆਦਿ ਸਖਸ਼ੀਅਤਾਂ ਨੇ ਵੀ ਸ਼ਿਕਰਤ ਕੀਤੀ। ਇਸੇ ਦੌਰਾਨ ਬਾਲ ਮੁਕੰਦ ਸ਼ਰਮਾ ਨੇ ਹਰਦੀਪ ਦੇ ਜਿਥੇ ਲੰਮੇ ਸੰਗੀਤਕ ਸਫ਼ਰ ਨੂੰ ਸਲਾਹਿਆ ਉਥੇ ਉਨ੍ਹਾਂ ਅਮਰੀਕਾ ਰਹਿੰਦੇ ਗੀਤਕਾਰ ਦੇਵ ਦੀ ਚੰਗੀ ਕਲਮ ਦੀ ਵੀ ਸ਼ਲਾਘਾ ਕੀਤੀ।
ਗਾਇਕ ਹਰਦੀਪ ਦੇ ਗੀਤ ਕੋਕਾ ਦਾ ਪੋਸਟਰ ਰਿਲੀਜ, ਸਮਾਰੋਹ ’ਚ ਪਹੁੰਚ ਕਲਾਕਾਰਾਂ ਕੋਕੇ ਜੜੇ