ਦਾ ਐਡੀਟਰ ਨਿਊਜ. ਗੜ੍ਹਸ਼ੰਕਰ (ਹੁਸ਼ਿਆਰਪੁਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫਿਰ ਐੱਸ.ਵਾਈ.ਐਲ ਦਾ ਮੁੱਦਾ ਛੇੜਿਆ ਹੈ ਤੇ ਕਿਹਾ ਕਿ ਕੇਂਦਰ ਸਰਕਾਰ ਐੱਸ.ਵਾਈ.ਐਲ ਦੀ ਜਗ੍ਹਾਂ ਵਾਈ.ਐਸ.ਐਲ ਦਾ ਨਿਰਮਾਣ ਕਰੇ, ਇਹ ਮੁੱਦਾ ਉਸ ਵਖਤ ਛਿੜਿਆ ਹੈ ਜਦੋ ਜਲੰਧਰ ਲੋਕ ਸਭਾ ਦੀ ਉੱਪ ਚੋਣ ਹੋਣ ਵਿੱਚ ਮਹਿਜ ਇੱਕ ਦਿਨ ਬਚਿਆ ਹੈ, ਇਸ ਮੁੱਦੇ ਰਾਹੀ ਸੀ.ਐੱਮ.ਨੇ ਬਿਨਾ ਨਾਂ ਲਏ ਭਾਜਪਾ ਉਪਰ ਨਿਸ਼ਾਨਾ ਲਗਾਇਆ ਹੈ ਕਿ ਭਾਜਪਾ ਐਸ.ਵਾਈ.ਐਲ ਉਪਰ ਆਪਣਾ ਸਟੈਂਡ ਸਪੱਸ਼ਟ ਕਰੇ, ਭਗਵੰਤ ਮਾਨ ਅੱਜ ਹੁਸ਼ਿਆਰਪੁਰ ਦੇ ਪਿੰਡ ਸਿੰਬਲੀ ਵਿੱਚ ਆਏ ਹੋਏ ਹਨ ਤੇ ਇਹ ਗੱਲ ਉਨ੍ਹਾਂ ਇੱਕ ਇਕੱਠ ਨੂੰ ਸੰਬੋਧਨ ਕਰਦਿਆ ਕਹੀ। ਉਨ੍ਹਾਂ ਕਿਹਾਕਿ ਜਦੋਂ ਉਨ੍ਹਾਂ ਦੀ ਮੀਟਿੰਗ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਉਪਰ ਹਰਿਆਣਾ ਦੇ ਸੀ.ਐੱਮ. ਮਨੋਹਰ ਲਾਲ ਖੱਟਰ ਨਾਲ ਹੋਈ ਸੀ ਤਦ ਉਸ ਮੀਟਿੰਗ ਵਿੱਚ ਮੈਂ ਕਿਹਾ ਸੀ ਕਿ ਮੇਰੇ ਨਾਲ ਹੈਲੀਕਾਪਟਰ ਵਿੱਚ ਬੈਠ ਕੇ ਰੋਪੜ ਤੋਂ ਲੈ ਕੇ ਫਾਜਿਲਕਾ ਤੱਕ ਇਸ ਦਰਿਆ ਦਾ ਹਵਾਈ ਨਿਰੀਖਣ ਕਰ ਲੈਣ ਤੇ ਦੇਖਣ ਕੇ ਸਤਲੁਜ ਇੱਕ ਦਰਿਆ ਹੈ ਜਾਂ ਨਾਲਾ ਰਹਿ ਗਿਆ ਹੈ, ਉਨ੍ਹਾਂ ਜਦੋਂ ਪੰਜਾਬ-ਹਰਿਆਣਾ ਇਕੱਠਾ ਸੀ ਤਾਂ ਉਸ ਵਖਤ ਜਮਨਾ ਪੰਜਾਬ ਦਾ ਹਿੱਸਾ ਹੋਇਆ ਕਰਦੀ ਸੀ ਜੇਕਰ ਪੰਜਾਬ-ਹਰਿਆਣਾ ਵੱਖ ਹੋਣ ਤੋਂ ਬਾਅਦ ਜਮਨਾ ਹਰਿਆਣੇ ਦਾ ਹਿੱਸਾ ਰਹਿ ਸਕਦੀ ਹੈ ਤਾਂ ਫਿਰ ਪੰਜਾਬ ਜਮਨਾ ਵਿੱਚੋ ਹਿੱਸਾ ਕਿਉ ਨਹੀਂ ਮੰਗ ਸਕਦਾ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਜਦੋਂ ਵਾਈ.ਐਸ.ਐਲ ਦਾ ਮੁੱਦਾ ਚੁੱਕਿਆ ਤਾਂ ਮਨੋਹਰ ਲਾਲ ਖੱਟਰ ਨੇ ਇਸ ਮੁੱਦੇ ਤੇ ਚੁੱਪ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਮਨਾ ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਜੇਕਰ ਜਮਨਾ ਦਾ ਪਾਣੀ ਗੁਜਰਾਤ ਨੂੰ ਦਿੱਤਾ ਜਾ ਸਕਦਾ ਹੈ ਤਾਂ ਪੰਜਾਬ ਨੂੰ ਕਿਉ ਨਹੀਂ ਦਿੱਤਾ ਜਾ ਸਕਦਾ ਜਦੋਂ ਕਿ ਜਮਨਾ ਕਈ ਰਾਜਾਂ ਵਿੱਤ ਤਬਾਹੀ ਮਚਾਉਦੀ ਹੈ।
ਮੁੱਖ ਮੰਤਰੀ ਮਾਨ ਨੇ ਜਮਨਾ ਦੇ ਪਾਣੀ ’ਤੇ ਠੋਕਿਆ ਪੰਜਾਬੀ ਦਾਅਵਾ, ਵਾਈ.ਐਸ.ਐਲ. ਦੀ ਕੇਂਦਰ ਤੋਂ ਮੰਗ