-ਏ-ਕੈਟਾਗਰੀ ਦੇ ਗੈਂਗਸਟਰ ਸਰਕਾਰ ਨੇ ਬਠਿੰਡਾ ਜੇਲ ਵਿਚ ਕੀਤੇ ਇਕੱਠੇ
ਚੰਡੀਗੜ। ਪੰਜਾਬ ਵਿਚੋ ਗੈਂਗਸਟਰਾਂ ਨੂੰ ਖਤਮ ਕਰਨ ਦੀ ਪੰਜਾਬ ਸਰਕਾਰ ਖਾਸ ਕਰਕੇ ਇਕ ਮੰਤਰੀ ਨੇ ਡੂੰਘੀ ਚਾਲ ਚੱਲਦਿਆ ਪੰਜਾਬ ਦੇ ਸਾਰੇ ਨਾਮੀ ਖਾਸਕਰ ਏ ਕੈਟਾਗਰੀ ਦੇ ਗੈਂਗਸਟਰਾਂ ਨੂੰ ਬਠਿੰਡੇ ਜੇਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਸਾਰੇ ਜੇਲ ਅੰਦਰ ਇਕ-ਦੂਸਰੇ ਦਾ ਕਤਲ ਕਰਕੇ ਮਰ-ਖਪ ਜਾਣ ਤੇ ਪੰਜਾਬ ਸਰਕਾਰ ਇਸ ਕਤਲੋਗਾਰਤ ਨੂੰ ਗੈਂਗਵਾਰ ਦਾ ਨਾਮ ਦੇ ਕੇ ਆਪਣਾ ਦਾਮਨ ਪਾਕ-ਸਾਫ ਕਰਦੇ ਹੋਏ ਵੋਟਾਂ ਦੀ ਰਾਜਨੀਤੀ ਕਰ ਸਕੇ, ਇਸ ਗੱਲ ਦਾ ਵੱਡਾ ਖੁਲਾਸਾ ਹੋਇਆ ਹੈ ਕਿ ਉਨਾਂ ਗੈਂਗਸਟਰਾਂ ਨੂੰ ਇਕ-ਇਕ ਬੈਰਕ ਵਿਚ ਇਕੱਠਿਆ ਕਰ ਦਿੱਤਾ ਗਿਆ ਹੈ ਜਿਨਾਂ ਦੀ ਆਪਸ ਵਿਚ ਵੱਡੀ ਦੁਸ਼ਮਣੀ ਹੈ, ਇਸ ਗੱਲ ਦਾ ਖੁਲਾਸਾ ਇਨਾਂ ਗੈਂਗਸਟਰਾਂ ਦੀ ਵਕੀਲ ਡਾ. ਸ਼ੈਲੀ ਸ਼ਰਮਾ ਨੇ ਕੀਤਾ ਹੈ ਤੇ ਕਿਹਾ ਹੈ ਕਿ ਜੱਗੂ ਭਗਵਾਨਪੁਰੀਏ ਨਾਲ ਗੁਰਪ੍ਰੀਤ ਸੇਖੋ ਨੂੰ ਇਕੱਠਾ ਕੀਤਾ ਗਿਆ ਹੈ ਜਿਨਾਂ ਦੀ ਆਪਸ ਵਿਚ ਦੁਸ਼ਮਣੀ ਜੱਗ ਜਾਹਿਰ ਹੈ, ਇਸ ਸਬੰਧੀ ਇਕ ਗੈਂਗਸਟਰ ਬਲਜਿੰਦਰ ਉਰਫ ਬਿੱਲਾ ਨੇ ਜੇਲ ਵਿਭਾਗ ਦੇ ਏ.ਡੀ.ਜੀ.ਪੀ. ਨੂੰ ਲਿਖੀ ਸ਼ਿਕਾਇਤ ਵਿਚ ਵੀ ਕਈ ਵੱਡੇ ਖੁਲਾਸੇ ਕੀਤੇ ਹਨ ਤੇ ਨਾਲ ਹੀ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਇਹ ਸਾਰੇ ਗੈਂਗਸਟਰ ਭੁੱਖ ਹੜਤਾਲ ’ਤੇ ਚਲੇ ਗਏ ਹਨ, ਇੱਥੇ ਇਹ ਗੱਲ ਕਾਬਲੇਗੌਰ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਕਰੀਬ 39 ਏ-ਕੈਟੇਗਰੀ ਦੇ ਗੈਂਗਸਟਰਾਂ ਨੂੰ ਪਿਛਲੇ ਇਕ ਹਫਤੇ ਦੇ ਅੰਦਰ ਹੀ ਬਠਿੰਡਾ ਜੇਲ ਵਿਚ ਤਬਦੀਲ ਕੀਤਾ ਹੈ ਤੇ ਕਈ ਹੋਰਾਂ ਨੂੰ ਆਉਣ ਵਾਲੇ ਦਿਨਾਂ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਇਸ ਸਬੰਧੀ ਦਾ ਐਡੀਟਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆ ਡਾ. ਸ਼ੈਲੀ ਸ਼ਰਮਾ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਚੋਣਾ ਵਾਲੇ ਇਸ ਸਾਲ ਵਿਚ ਪੰਜਾਬ ਸਰਕਾਰ ਇਨਾਂ ਗੈਂਗਸਟਰਾਂ ਨੂੰ ਇਕ ਡੂੰਘੀ ਚਾਲ ਤਹਿਤ ਮਾਰ ਮੁਕਾ ਸਕਦੀ ਹੈ, ਇਸ ਤੋਂ ਪਹਿਲਾ ਪੰਜਾਬ ਜੇਲ ਵਿਭਾਗ ਦੇ ਅਧਿਕਾਰੀ ਕਈ ਵੱਖ-ਵੱਖ ਸੁਣਵਾਈਆਂ ਦੌਰਾਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਇਲਾਵਾ ਕਈ ਅਦਾਲਤਾਂ ਵਿਚ ਇਹ ਹਲਫੀਆ ਬਿਆਨ ਦੇ ਚੁੱਕੇ ਹਨ ਕਿ ਗੈਂਗਸਟਰਾਂ ਨੂੰ ਇਕ ਜੇਲ ਵਿਚ ਇਕੱਠੇ ਨਹੀਂ ਕੀਤਾ ਜਾ ਸਕਦਾ ਤੇ ਹੁਣ ਅਜਿਹੀ ਕਿਹੜੀ ਮਜਬੂਰੀ ਆ ਪਈ ਹੈ ਕਿ ਇਨਾਂ ਸਾਰਿਆਂ ਨੂੰ ਇਕ ਜੇਲ ਵਿਚ ਇਕੱਠੇ ਕਰ ਦਿੱਤਾ ਗਿਆ ਹੈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਪੰਜਾਬ ਵਿਚ ਗੈਂਗਸਟਰਾਂ ਦੇ ਕਈ ਵੱਡੇ ਗਰੁੱਪ ਹਨ, ਜਿਨਾਂ ਵਿਚ ਜੱਗੂ ਭਗਵਾਨਪੁਰੀਆ, ਗੁਰਪ੍ਰੀਤ ਸੇਖੋ, ਗੌਂਡਰ, ਜੈਪਾਲ, ਸੁੱਖਾ ਕਾਹਲਵਾ,ਬਿਸ਼ਨੋਈ ਗਰੁੱਪ ਆਦਿ ਹਨ, ਜਿਨਾਂ ਦੀ ਆਪਸ ਵਿਚ ਲਾਗਡਾਟ ਹੈ ਤੇ ਇਸੇ ਕਾਰਨ ਕਈ ਕਤਲ ਹੋ ਚੁੱਕੇ ਹਨ। ਪਿਛਲੇ ਦਿਨੀਂ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚ ਜੱਗੂ ਭਗਵਾਨਪੁਰੀਏ, ਗੁਰਪ੍ਰੀਤ ਸੇਖੋ, ਬੌਬੀ ਮਲਹੋਤਰਾ, ਚੰਦਨ ਚੰਦੂ, ਨੀਟਾ ਦਿਓਲ, ਵਰਿੰਦਰ ਵਿੱਕੀ ਸਹੋਤਾ, ਬਲਜਿੰਦਰ ਬਿੱਲਾ, ਗੁਰਪ੍ਰੀਤ ਲੱਡਾ, ਅਮਿ੍ਰਤਪਾਲ (ਜੈਪਾਲ ਦਾ ਭਰਾ) ਗਗਨ ਜੱਜ, ਦਿਲਪ੍ਰੀਤ ਬਾਬਾ, ਰਮਨਦੀਪ ਰੰਮੀ, ਰੰਮੀ ਮਸਾਣਾ ਸਮੇਤ 39 ਦੇ ਕਰੀਬ ਬਠਿੰਡਾ ਜੇਲ ਵਿਚ ਤਬਦੀਲ ਕੀਤੇ ਗਏ ਹਨ।
ਪਾਣੀ ਵੀ ਕੀਤਾ ਬੰਦ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਰੇ ਗੈਂਗਸਟਰ ਭੁੱਖ ਹੜਤਾਲ ’ਤੇ ਚਲੇ ਗਏ ਹਨ , ਉਨਾਂ ਦਾ ਜੇਲ ਅਧਿਕਾਰੀਆਂ ’ਤੇ ਇਹ ਦੋਸ਼ ਹੈ ਕਿ 24 ਘੰਟਿਆਂ ਵਿਚੋ 22-22 ਘੰਟੇ ਉਨਾਂ ਨੂੰ ਛੋਟੀਆਂ-ਛੋਟੀਆਂ ਬੈਰਕਾਂ ਵਿਚ ਰੱਖਿਆ ਜਾਂਦਾ ਹੈ ਤੇ 24 ਘੰਟਿਆਂ ਦੌਰਾਨ ਸਿਰਫ 4-4 ਗਲਾਸ ਹੀ ਪਾਣੀ ਦਿੱਤਾ ਜਾ ਰਿਹਾ ਹੈ ਤੇ ਕੱਪੜਿਆਂ ਦੀਆਂ ਦੋ -ਦੋ ਜੋੜੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਨਾ ਹੀ ਕੰਟੀਨ ਜਾਣ ਦਿੱਤਾ ਜਾ ਰਿਹਾ ਹੈ।
ਮੰਤਰੀ ਨੇ ਕੀਤਾ ਸੀ ਦਾਅਵਾ
ਇਸ ਤੋਂ ਪਹਿਲਾ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਈ ਵਾਰ ਇਸ ਗੱਲ ਦਾ ਦਾਅਵਾ ਕਰਦੇ ਰਹੇ ਹਨ ਕਿ ਪੰਜਾਬ ਵਿਚੋ ਗੈਂਗਸਟਰਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਕੱਲ ਹੀ ਜੇਲ ਮੰਤਰੀ ਰੰਧਾਵਾ ਤੇ ਏ.ਡੀ.ਜੀ.ਪੀ. ਜੇਲ ਪ੍ਰਵੀਨ ਸਿਨਹਾ ਨੇ ਉਸ ਬਠਿੰਡੇ ਜੇਲ ਦਾ ਦੌਰਾ ਕੀਤਾ ਹੈ ਜਿੱਥੇ ਇਨਾਂ ਗੈਂਗਸਟਰਾਂ ਨੂੰ ਰੱਖਿਆ ਗਿਆ ਹੈ।
ਗੈਂਗਸਟਰਾਂ ਨੂੰ ਮਾਰਨ ਦੀ ਸਾਜਿਸ਼
ਕਈ ਵੱਡੇ ਗੈਂਗਸਟਰਾਂ ਦੀ ਨਾਮੀ ਵਕੀਲ ਡਾ. ਸ਼ੈਲੀ ਸ਼ਰਮਾ ਨੇ ਦੱਸਿਆ ਕਿ ਇਹ ਗੈਂਗਸਟਰਾਂ ਨੂੰ ਮਾਰਨ ਦੀ ਵੱਡੀ ਸਾਜਿਸ਼ ਰਚੀ ਗਈ ਹੈ, ਉਨਾਂ ਨੇ ਇੱਥੋ ਤੱਕ ਕਿਹਾ ਕਿ ਸੁੱਖਾ ਕਾਹਲਵਾ ਕਤਲ ਕੇਸ ਵੀ ਪੁਲਿਸ ਦੇ ਇਕ ਝੂਠੇ ਮੁਕਾਬਲੇ ਦਾ ਕੇਸ ਸੀ। ਇੱਥੇ ਜਿਕਰਯੋਗ ਹੈ ਕਿ ਸੁੱਖਾ ਕਾਹਲਵਾ ਕਤਲ ਕੇਸ ਦੇ ਸਾਰੇ ਮੁਲਜਿਮਾਂ ਨੂੰ ਡਾ. ਸ਼ੈਲੀ ਸ਼ਰਮਾ ਨੇ ਹੀ ਬਰੀ ਕਰਵਾਇਆ ਸੀ। ਉਨਾਂ ਕਿਹਾ ਕਿ ਇਨਾਂ ਨੂੰ ਜੇਲ ਵਿਚ ਹੀ ਮਾਰ ਕੇ ਆਉਦੇ ਸਮੇਂ ਵਿਚ ਇਸ ਨੂੰ ਗੈਂਗਵਾਰ ਦੇ ਰੂਪ ਵਿਚ ਪੇਸ਼ ਕੀਤਾ ਜਾਵੇਗਾ ਤੇ ਇਹ ਪਹਿਲੀ ਵਾਰ ਹੈ ਕਿ ਵਿਰੋਧੀ ਗੈਂਗ ਦੇ ਗੈਂਗਸਟਰਾਂ ਨੂੰ ਇਕ ਜੇਲ ਵਿਚ ਇਕੱਠੇ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਨਾਂ ਨਾਲ ਗੈਰ-ਮਨੁੱਖੀ ਵਤੀਰਾ ਅਪਨਾਇਆ ਜਾ ਰਿਹਾ ਹੈ ਤੇ ਇਸ ਮਾਮਲੇ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਕਿਉਕਿ ਇਨਾਂ ਨੂੰ ਅੱਜ ਤੱਕ ਕਿਸੇ ਵੀ ਅਦਾਲਤ ਨੇ ਦੋਸ਼ੀ ਕਰਾਰ ਨਹੀਂ ਦਿੱਤਾ।
ਸੀ.ਐਮ.ਹਾਊਸ ਵੱਲੋਂ ਜਾਂਚ ਦੇ ਆਦੇਸ਼
ਇਸ ਸਬੰਧੀ ਬਲਜਿੰਦਰ ਬਿੱਲਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੀ ਸ਼ਿਕਾਇਤ ਕੀਤੀ ਗਈ ਸੀ, ਜਿਸ ਦੀ ਜਾਂਚ ਦੇ ਆਦੇਸ਼ ਏ.ਡੀ.ਜੀ.ਪੀ.ਜੇਲ ਨੂੰ ਦਿੱਤੇ ਗਏ ਹਨ। ਪਤਾ ਲੱਗਾ ਹੈ ਕਿ ਕਈ ਹੋਰ ਗੈਂਗਸਟਰ ਵੀ ਅਜਿਹੀਆਂ ਸ਼ਿਕਾਇਤਾਂ ਆਉਣ ਵਾਲੇ ਸਮੇਂ ਵਿਚ ਕਰਨ ਜਾ ਰਹੇ ਹਨ ਤੇ ਇਹ ਮਾਮਲਾ ਜਲਦ ਹੀ ਮਾਨਯੋਗ ਹਾਈਕੋਰਟ ਵਿਚ ਵੀ ਜਾਣ ਵਾਲਾ ਹੈ।
ਡੈਡ ਏਰੀਏ ’ਤੇ ਉਠਿਆ ਸਵਾਲ
ਜੇਲ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਬਠਿੰਡਾ ਜੇਲ ਦੇ ਆਸਪਾਸ ਏਰੀਏ ਵਿਚ ਟੈਲੀਫੋਨ ਕੰਪਨੀਆਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਇਸ ਏਰੀਏ ਨੂੰ ਡੈਡ ਕੀਤਾ ਜਾਵੇ ਤਾਂ ਜੋ ਕੋਈ ਵੀ ਗੈਂਗਸਟਰ ਫੋਨ ਦਾ ਇਸਤੇਮਾਲ ਨਾ ਕਰ ਸਕੇ ਲੇਕਿਨ ਜਦੋਂ ਦਾ ਐਡੀਟਰ ਵੱਲੋਂ ਜੇਲ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਨੇ ਮੰਨਿਆ ਕਿ ਇਹ ਏਰੀਆ ਪੂਰੀ ਤਰਾਂ ਡੈਡ ਨਹੀਂ ਹੈ ਤੇ ਉਹ ਆਪ ਵੀ ਮੋਬਾਇਲ ਫੋਨ ’ਤੇ ਜੇਲ ਵਿਚੋ ਹੀ ਗੱਲ ਕਰ ਰਹੇ ਸਨ।
ਗੈਂਗਵਾਰ ਹੋਈ ਤਾਂ ਉਠੇਗਾ ਪ੍ਰਬੰਧਾਂ ’ਤੇ ਸਵਾਲ
ਬਠਿੰਡਾ ਜੇਲ ਕਾਫੀ ਦੂਰ ਬਣਾਈ ਗਈ ਹੈ ਤੇ ਇਸ ਦੇ 15 ਕਿਲੋਮੀਟਰ ਇਲਾਕੇ ਵਿਚ ਕੋਈ ਵੀ ਥਾਣਾ ਨਹੀਂ ਹੈ ਤੇ ਪੁਲਿਸ ਲਾਈਨ ਵੀ ਕਾਫੀ ਦੂਰ ਪੈਂਦੀ ਹੈ ਤੇ ਅਜਿਹੇ ਵਿਚ ਜੇਕਰ ਜੇਲ ਅੰਦਰ ਕੋਈ ਗੈਂਗਵਾਰ ਹੋਈ ਤਾਂ ਉਸ ’ਤੇ ਕਾਬੂ ਪਾਉਣਾ ਕਾਫੀ ਮੁਸ਼ਕਿਲ ਹੋਵੇਗਾ ਕਿਉਕਿ ਜਦੋਂ ਤੱਕ ਪੁਲਿਸ ਪੁੱਜੇਗੀ ਤਦ ਤਕ ਕਾਫੀ ਸਮਾਂ ਨਿਕੱਲ ਚੁੱਕਾ ਹੋਵੇਗਾ।
ਜੇਲ ਮੈਨੂਅਲ ਅਨੁਸਾਰ ਦਿੱਤੀਆਂ ਜਾ ਰਹੀਆਂ ਨੇ ਸਹੂਲਤਾਂ-ਸਿੱਧੂ
ਇਸ ਸਬੰਧੀ ਜੇਲ ਸੁਪਰਡੈਂਟ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜੇਲ ਮੈਨੂਅਲ ਅਨੁਸਾਰ ਹੀ ਇਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਪਾਣੀ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਤੇ ਸਾਰੇ ਦੋਸ਼ ਬੇ-ਬੁਨਿਆਦ ਹਨ।
-ਨਾਮੀ ਗੈਂਗਸਟਰਾਂ ਦੇ ਖੂਨ ਨਾਲ ਬਠਿੰਡਾ ਜੇਲ ’ਚ ਚੋਣਾ ਲਈ ਰੰਗ-ਭਾਗ ਲਾਵੇਗੀ ਪੰਜਾਬ ਸਰਕਾਰ !