ਚੰਡੀਗੜ-ਪੰਜਾਬ ਵਿਚ ਕਰੋਨਾ ਦਾ ਕਹਿਰ ਜਾਰੀ ਹੈ ਤੇ ਤਕਰੀਬਨ ਪੰਜ ਜਿਲਿਆਂ ਵਿਚ ਸਰਕਾਰ ਵੱਲੋਂ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ ਤੇ ਨਾਲ ਹੀ ਪੂਰੇ ਪੰਜਾਬ ਵਿਚ 300 ਦੇ ਕਰੀਬ ਅਧਿਆਪਕ ਤੇ 1500 ਦੇ ਕਰੀਬ ਵਿਦਿਆਰਥੀ ਕਰੋਨਾ ਪਾਜੇਟਿਵ ਆ ਚੁੱਕੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ ਰਹੇ ਬੱਚਿਆਂ ਨੂੰ ਮੌਤ ਦੇ ਮੂੰਹ ਵਿਚ ਇਸ ਕਰਕੇ ਧਕੇਲ ਦਿੱਤਾ ਹੈ ਕਿਉਕਿ ਹਾਲੇ ਤੱਕ ਪ੍ਰਾਈਵੇਟ ਸਕੂਲਾਂ ਵਿਚ ਫੀਸਾਂ ਦੀ ਉਗਰਾਹੀ ਮੁਕੰਮਲ ਨਹੀਂ ਹੋਈ। ਇਸ ਤੋਂ ਪਹਿਲਾ ਦਾ ਐਡੀਟਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਸਕੂਲਾਂ ਨੂੰ ਖੋਲਣ ਲਈ ਪ੍ਰਾਈਵੇਟ ਸਕੂਲ ਮਾਫੀਆ ਨੇ ਇਕ ਰਾਜਨੇਤਾ ਨੂੰ ਕਥਿਤ ਤੌਰ ’ਤੇ ਕਰੋੜਾਂ ਰੁਪਏ ਦਿੱਤੇ ਸਨ, ਖਾਸ ਗੱਲ ਤਾਂ ਇਹ ਵੀ ਹੈ ਕਿ ਸਰਕਾਰ ਵੱਲੋਂ ਇਸ ਖਬਰ ਦਾ ਖੰਡਨ ਨਹੀਂ ਕੀਤਾ ਗਿਆ। ਪ੍ਰਾਈਵੇਟ ਸਕੂਲਾਂ ਨਾਲ ਜੁੜੇ ਇਕ ਸੂਤਰ ਦਾ ਕਹਿਣਾ ਹੈ ਕਿ ਪ੍ਰਾਈਵੇਟ ਸਕੂਲ ਪ੍ਰਬੰਧਕ ਧੜਾਧੜ ਆਪਣੀਆਂ ਫੀਸਾਂ ਇਕੱਠੀਆਂ ਕਰ ਰਹੇ ਹਨ ਕਿਉਕਿ ਉਨਾਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਕਿਸੇ ਵੀ ਸਮੇਂ ਸਰਕਾਰ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਸੁਣਾ ਸਕਦੀ ਹੈ। ਉੱਥੇ ਸਿੱਖਿਆ ਵਿਭਾਗ ਇਸ ਗੱਲ ਦਾ ਤਰਕ ਦੇ ਰਿਹਾ ਹੈ ਕਿ ਪ੍ਰੀਖਿਆ ਸਿਰ ’ਤੇ ਹੈ ਪਰ ਲਗਾਤਾਰ ਵੱਧ ਰਹੇ ਕਰੋਨਾ ਕਰਕੇ ਮਾਪਿਆਂ ਅੰਦਰ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਉੱਥੇ ਦੂਜੇ ਪਾਸੇ ਹਰ ਸਕੂਲ ਵਿਚ ਕਰੋਨਾ ਪ੍ਰਤੀ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਵੀ ਹੋ ਰਹੀ ਹੈ। ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਦੇ ਸਕੱਤਰ ਿਸ਼ਨ ਕੁਮਾਰ ਨੇ ਬੀਤੇ ਕੱਲ ਹੀ ਸਾਰੇ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਕੂਲਾਂ ਵਿਚ ਦਾਖਿਲਾ ਵਧਾਇਆ ਜਾਵੇ ਤੇ ਬੱਚਿਆਂ ਨੂੰ ਨਾਲ ਲੈ ਕੇ ਅਧਿਆਪਕ ਪਿੰਡਾਂ ਵਿਚ ਮਾਰਚ ਕਰਨ, ਇਨਾਂ ਹਦਾਇਤਾਂ ਦੇ ਜਾਰੀ ਹੋਣ ਤੋਂ ਬਾਅਦ ਅਧਿਆਪਕ ਸਕੂਲ ਦੇ ਬੱਚਿਆਂ ਨੂੰ ਨਾਲ ਲੈ ਕੇ ਪਿੰਡਾਂ ਦੀਆਂ ਗਲੀਆਂ ਵਿਚ ਘੁੰਮ ਰਹੇ ਹਨ। ਉੱਧਰ ਦੂਜੇ ਪਾਸੇ ਸਕੂਲਾਂ ਵਿਚ ਕਰੋਨਾ ਨੂੰ ਰੋਕਣ ਲਈ ਸਿੱਖਿਆ ਵਿਭਾਗ ਵੱਲੋਂ ਕਿਸੇ ਵੀ ਤਰਾਂ ਦੇ ਨਾ ਤਾਂ ਪ੍ਰਬੰਧ ਕੀਤੇ ਗਏ ਹਨ ਤੇ ਨਾ ਹੀ ਬੱਚਿਆਂ ਲਈ ਮਾਸਕ-ਸੈਨੇਟਾਈਜਰ ਖਰੀਦਣ ਲਈ ਕੋਈ ਫੰਡ ਸਕੂਲਾਂ ਨੂੰ ਜਾਰੀ ਕੀਤੇ ਗਏ ਹਨ, ਜਿਸ ਕਾਰਨ ਸਰਕਾਰੀ ਸਕੂਲਾਂ ਵਿਚ ਕਰੋਨਾ ਵੱਡੇ ਪੱਧਰ ’ਤੇ ਫੈਲਣ ਦਾ ਡਰ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਸੂਬੇ ਦੇ ਜਿਲਾ ਨਵਾਂਸ਼ਹਿਰ ਤੋਂ ਬਾਅਦ ਹੁਸ਼ਿਆਰਪੁਰ ਵਿਚ ਸਭ ਤੋਂ ਵੱਧ ਕਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ ਤੇ ਸਿੱਖਿਆ ਵਿਭਾਗ ਵੱਲੋਂ ਇਕ ਹੋਰ ਨਾਦਰਸ਼ਾਹੀ ਫੁਰਮਾਨ ਜਾਰੀ ਕਰਦੇ ਹੋਏ ਕਰੋਨਾ ਕਾਰਨ ਅਧਿਆਪਕ ਨੂੰ ਦਿੱਤੀ ਜਾ ਰਹੀ ਵਿਸ਼ੇਸ਼ ਛੁੱਟੀ ਵੀ ਬੰਦ ਕਰ ਦਿੱਤੀ ਗਈ ਹੈ ਤੇ ਹੁਣ ਜੇਕਰ ਬਿਮਾਰ ਹੋਣ ’ਤੇ ਕਿਸੇ ਅਧਿਆਪਕ ਨੂੰ ਛੁੱਟੀ ਦੀ ਜਰੂਰਤ ਪਵੇਗੀ ਤਾਂ ਉਸ ਦੀ ਕਮਾਈ ਵਾਲੀ ਛੁੱਟੀ ਵਿਚੋ ਇਹ ਕੱਟੀ ਜਾਵੇਗੀ, ਜਿਸ ਕਾਰਨ ਅਧਿਆਪਕ ਵਰਗ ਵਿਚ ਰੋਸ ਪਾਇਆ ਜਾ ਰਿਹਾ ਹੈ।
ਫੈਸਲਾ ਸਰਕਾਰ-ਵਿਭਾਗ ਦਾ ਜਿੰਮੇਵਾਰੀ ਮਾਪਿਆਂ ਦੀ
ਸਕੂਲਾਂ ਨੂੰ ਖੋਲਣ ਦਾ ਫੈਸਲਾ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਲਿਆ ਗਿਆ ਹੈ ਲੇਕਿਨ ਅਗਰ ਕੱਲ ਨੂੰ ਕਰੋਨਾ ਕਾਰਨ ਕਿਸੇ ਵਿਦਿਆਰਥੀ ਦੀ ਜਿੰਦਗੀ ਖਤਰੇ ਵਿਚ ਪੈਂਦੀ ਹੈ ਤਾਂ ਇਸ ਲਈ ਜਿੰਮੇਵਾਰ ਬੱਚਿਆਂ ਦੇ ਮਾਪੇ ਹੋਣਗੇ ਕਿਉਕਿ ਵਿਭਾਗ ਨੇ ਪਹਿਲਾ ਹੀ ਇਸ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਤੋਂ ਲਿਖਤੀ ਨੋਟ ਲਿਆ ਹੋਇਆ ਹੈ, ਇੱਥੇ ਸਵਾਲ ਇਹ ਹੈ ਕਿ ਜੇਕਰ ਸਰਕਾਰ ਨੂੰ ਬੱਚਿਆਂ ਦੀ ਪੜਾਈ ਦਾ ਫਿਕਰ ਹੈ ਤਾਂ ਸਭ ਤੋਂ ਪਹਿਲਾ ਸੂਬੇ ਦੇ ਸਾਰੇ ਸਕੂਲਾਂ ਵਿਚ ਕਰੋਨਾ ਨੂੰ ਰੋਕਣ ਲਈ ਪ੍ਰਬੰਧ ਮੁਕੰਮਲ ਕੀਤੇ ਜਾਂਦੇ, ਮਾਸਕ, ਸੈਨੇਟਾਈਜਰ ਸਮੇਤ ਹੋਰ ਸਿਹਤ ਸਬੰਧੀ ਲੋੜਾਂ ਲਈ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਫੰਡ ਜਾਰੀ ਕਰ ਸਕਦਾ ਸੀ ਲੇਕਿਨ ਨਾ ਤਾਂ ਸਰਕਾਰ ਨੇ ਕੋਈ ਪ੍ਰਬੰਧ ਕੀਤਾ ਤੇ ਨਾ ਹੀ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਜਾਨ ਦੀ ਰਾਖੀ ਲਈ ਹਾਅ ਦਾ ਨਾਅਰਾ ਮਾਰਿਆ।
-ਪ੍ਰਾਈਵੇਟ ਸਕੂਲਾਂ ਦੀ ਜੜ ਹਰੀ ਰੱਖਣ ਲਈ ਸਰਕਾਰ ਨੇ ਬੱਚਿਆਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ