ਚੰਡੀਗੜ। ਆਮ ਆਦਮੀ ਪਾਰਟੀ ਪੰਜਾਬ ਦੀ ਈਕਾਈ ਨੇ ਹਾਲੇ ਦੋ ਦਿਨ ਪਹਿਲਾ ਹੀ ਇਹ ਐਲਾਨ ਕੀਤਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਲਈ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਦਾ ਨਾਮ ਚੋਣਾ ਤੋਂ ਪਹਿਲਾ ਹੀ ਤੈਅ ਕਰ ਦਿੱਤਾ ਜਾਵੇਗਾ ਤੇ ਉਮੀਦਵਾਰੀ ਪੰਜਾਬੀ ਆਗੂ ਨੂੰ ਹੀ ਦਿੱਤੀ ਜਾਵੇਗੀ ਲੇਕਿਨ ਦਾ ਐਡੀਟਰ ਨੂੰ ਮਿਲੀ ਜਾਣਕਾਰੀ ਮੁਤਾਬਿਕ ਮਾਰਚ ਦੇ ਅਖੀਰਲੇ ਹਫਤੇ ਵਿਚ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਦੇ ਤੌਰ ’ਤੇ ਪੇਸ਼ ਕਰ ਦਿੱਤਾ ਜਾਵੇਗਾ। ਪਾਰਟੀ ਦੇ ਸੂਤਰਾਂ ਮੁਤਾਬਿਕ ਭਗਵੰਤ ਮਾਨ ਦੇ ਨਾਮ ਉੱਪਰ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ ਲੇਕਿਨ ਇਸਦੇ ਬਾਵਜੂਦ ਪੰਜਾਬ ਵਿਚ ਪਾਰਟੀ ਦੇ ਕਈ ਵੱਡੇ ਆਗੂ ਭਗਵੰਤ ਮਾਨ ਦੇ ਨਾਮ ’ਤੇ ਇਕਮਤ ਨਹੀਂ ਹਨ ਤੇ ਇਹ ਵੀ ਪਤਾ ਲੱਗਾ ਹੈ ਕਿ ਮਾਨ ਦੇ ਨਾਮ ਦਾ ਐਲਾਨ ਹੋਣ ਪਿੱਛੋ ਪਾਰਟੀ ਦੇ ਕਈ ਵੱਡੇ ਆਗੂ ਆਪ ਨੂੰ ਅਲਵਿਦਾ ਵੀ ਆਖ ਸਕਦੇ ਹਨ। ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕਈ ਵਾਰ ਭਗਵੰਤ ਮਾਨ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਪੇਸ਼ ਕਰਦੇ ਰਹੇ ਹਨ। ਪਾਰਟੀ ਅੰਦਰ ਭਗਵੰਤ ਮਾਨ ਦੇ ਨਾਮ ਦਾ ਵਿਰੋਧ ਕਰਨ ਵਾਲੇ ਆਗੂਆਂ ਦਾ ਤਰਕ ਹੈ ਕਿ ਮਾਨ ਨੂੰ ਪੰਜਾਬੀ ਮੁੱਖ ਮੰਤਰੀ ਦੇ ਤੌਰ ’ਤੇ ਨਹੀਂ ਅਪਨਾਉਣਗੇ ਕਿਉਕਿ ਉਨਾਂ ਦੀ ਸਖਸ਼ੀਅਤ ਮੁੱਖ ਮੰਤਰੀ ਵਰਗੀ ਬਿਲਕੁਲ ਵੀ ਨਹੀਂ ਹੈ ਤੇ ਇਕ ਸ਼ਰਾਬੀ ਹੋਣ ਦਾ ਦਾਗ ਉਨਾਂ ਦਾ ਪਿੱਛਾ ਨਹੀਂ ਛੱਡ ਰਿਹਾ ਤੇ ਲੋਕ ਉਨਾਂ ਨੂੰ ਇਕ ਮਜਾਕੀਆ ਆਗੂ ਹੀ ਮੰਨਦੇ ਹਨ। ਇਸ ਤੋਂ ਪਹਿਲਾ ਭਗਵੰਤ ਮਾਨ ’ਤੇ ਇਹ ਵੀ ਦੋਸ਼ ਲੱਗ ਰਿਹਾ ਸੀ ਕਿ ਉਨਾਂ ਨੇ ਆਪਣੇ ਆਪ ਨੂੰ ਪਾਰਟੀ ਅੰਦਰ ਮੌਜੂਦਾ ਮੁਕਾਮ ਤੱਕ ਪਹੁੰਚਾਉਣ ਲਈ ਪਾਰਟੀ ਦੀ ਬਲੀ ਵੀ ਦੇ ਦਿੱਤੀ ਸੀ ਤੇ ਸੁੱਚਾ ਸਿੰਘ ਛੋਟੇਪੁਰ ਵਾਲੇ ਮਾਮਲੇ ਵਿਚ ਵੀ ਮਾਨ ਦਾ ਨਾਮ ਦੱਸਿਆ ਜਾ ਰਿਹਾ ਸੀ ਤੇ ਦੋਸ਼ ਵੀ ਇਹ ਲੱਗਾ ਸੀ ਕਿ ਛੋਟੇਪੁਰ ਨੂੰ ਆਪ ਵਿਚੋ ਬਾਹਰ ਕਰਾਉਣ ਦਾ ਸਾਜਿਸ਼ ਭਗਵੰਤ ਮਾਨ ਨੇ ਹੀ ਰਚੀ ਸੀ ਤੇ ਅੱਜ ਤੱਕ ਨਵਜੋਤ ਸਿੰਘ ਸਿੱਧੂ ਦੀ ਆਪ ਵਿਚ ਐਂਟਰੀ ਨਾ ਹੋਣ ਦਾ ਕਾਰਨ ਵੀ ਭਗਵੰਤ ਮਾਨ ਹੀ ਦੱਸੇ ਜਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਪਾਰਟੀ ਦਾ ਕੋਈ ਵੀ ਆਗੂ ਖੁੱਲ ਕੇ ਬੋਲ ਨਹੀਂ ਰਿਹਾ। ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਤੇ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਮੌਜੂਦਾ ਸਮੇਂ ਪਾਰਟੀ ਅੰਦਰ ਇਸ ਤਰਾਂ ਦੀ ਕੋਈ ਚਰਚਾ ਨਹੀਂ ਚੱਲ ਰਹੀ ਤੇ ਇਸ ਸਮੇਂ ਪਾਰਟੀ ਦਾ ਪੂਰਾ ਫੋਕਸ 21 ਮਾਰਚ ਨੂੰ ਬਾਘਾਪੁਰਾਣਾ ਵਿਖੇ ਹੋ ਰਹੇ ਕਿਸਾਨ ਮਹਾਂ-ਸੰਮੇਲਨ ’ਤੇ ਟਿਕਿਆ ਹੋਇਆ ਹੈ।
-ਭਗਵੰਤ ਨੂੰ ਮੁੱਖ ਮੰਤਰੀ ਦੀ ਉਮੀਦਵਾਰੀ ਦਾ ਆਪ ਦੇ ਸਕਦੀ ਹੈ ਮਾਣ !