ਦਾ ਐਡੀਟਰ ਨਿਊਜ਼, ਬਿਆਸ —– ਪੰਜਾਬ ਦੇ ਬਿਆਸ ਵਿੱਚ ਸਥਿਤ ਰਾਧਾ ਸੁਆਮੀ ਸਤਿਸੰਗ ਡੇਰੇ ਵਿੱਚ ਲਗਾਤਾਰ ਵੱਧ ਰਹੀ ਸ਼ਰਧਾਲੂਆਂ ਦੀ ਗਿਣਤੀ ਨੂੰ ਦੇਖਦੇ ਹੋਏ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਵਿਭਾਗ ਨੇ 2 ਸਪੈਸ਼ਲ ਟਰੇਨਾਂ ਚਲਾਈਆਂ ਹਨ। ਇਹ ਰੇਲ ਗੱਡੀ ਅੰਮ੍ਰਿਤਸਰ, ਬਿਆਸ, ਜਲੰਧਰ ਸ਼ਹਿਰ, ਢੰਡਾਰੀ ਕਲਾਂ (ਲੁਧਿਆਣਾ), ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਬਸਤੀ, ਗੋਰਖਪੁਰ, ਛਪਰਾ, ਹਾਜੀਪੁਰ, ਸਮਸਤੀਪੁਰ, ਬਰੌਨੀ, ਬੇਗੂਸਰਾਏ, ਸਹਰਸਾ ਅਤੇ ਹੋਰ ਸਟੇਸ਼ਨਾਂ ‘ਤੇ ਰੁਕੇਗੀ।
ਸਹਰਸਾ ਤੋਂ ਅੰਮ੍ਰਿਤਸਰ ਚੱਲਣ ਵਾਲੀ ਰੇਲ ਗੱਡੀ ਦਾ ਨੰਬਰ 05507 ਹੋਵੇਗਾ। ਜੋ ਕਿ 16 ਮਾਰਚ ਨੂੰ ਸ਼ਾਮ 7 ਵਜੇ ਸਹਿਰਸਾ ਤੋਂ ਰਵਾਨਾ ਹੋ ਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇਗੀ। ਅਗਲੇ ਦਿਨ ਯਾਨੀ 17 ਮਾਰਚ ਨੂੰ ਦੁਪਹਿਰ 2.20 ਵਜੇ ਰੇਲ ਗੱਡੀ ਦਾ ਆਖਰੀ ਸਟਾਪ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਹੋਵੇਗਾ।


ਇਸ ਦੇ ਨਾਲ ਹੀ ਅਗਲੇ ਦਿਨ ਯਾਨੀ 18 ਮਾਰਚ ਨੂੰ ਟਰੇਨ ਨੰਬਰ 05508 ਅੰਮ੍ਰਿਤਸਰ ਤੋਂ ਸਹਰਸਾ ਲਈ ਰਵਾਨਾ ਹੋਵੇਗੀ। ਇਹ ਰੇਲ ਗੱਡੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸਵੇਰੇ 4 ਵਜੇ ਦੇ ਕਰੀਬ ਰਵਾਨਾ ਹੋਵੇਗੀ ਅਤੇ 19 ਮਾਰਚ ਨੂੰ ਸਵੇਰੇ ਕਰੀਬ 11.45 ਵਜੇ ਮੁੜ ਸਹਰਸਾ ਰੇਲਵੇ ਸਟੇਸ਼ਨ ਪਹੁੰਚੇਗੀ।