ਦਾ ਐਡੀਟਰ ਨਿਊਜ਼, ਨਵੀ ਦਿੱਲੀ —– ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਯਾਨੀ ISS ‘ਚ ਫਸੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਧਰਤੀ ‘ਤੇ ਵਾਪਸ ਪਰਤਣ ਜਾ ਰਹੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਸਪੇਸਐਕਸ ਨੇ ਉਸ ਨੂੰ ਅਤੇ ਪੁਲਾੜ ਯਾਤਰੀ ਬੁਚ ਵਿਲਮੋਰ ਨੂੰ ਵਾਪਸ ਲਿਆਉਣ ਦਾ ਮਿਸ਼ਨ ਲਾਂਚ ਕੀਤਾ ਹੈ।
ਦੋਵਾਂ ਨੂੰ ਲਿਆਉਣ ਲਈ ਅਮਰੀਕੀ ਪੁਲਾੜ ਯਾਨ ਅੱਜ ਤੜਕੇ (ਭਾਰਤੀ ਸਮੇਂ ਅਨੁਸਾਰ) ਰਵਾਨਾ ਹੋ ਗਿਆ ਹੈ। ਇਸ ਤੋਂ ਪਹਿਲਾਂ ਇੱਕ ਬਿਆਨ ਵਿੱਚ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਹੈ ਕਿ ਦੋਵੇਂ ਪੁਲਾੜ ਯਾਤਰੀ 19 ਮਾਰਚ ਤੋਂ ਪਹਿਲਾਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਣਗੇ। NASA-SpaceX Crew-10 ਨੂੰ ਅਮਰੀਕਾ ਦੇ ਸਮੇਂ ਅਨੁਸਾਰ 14 ਮਾਰਚ ਨੂੰ ਸ਼ਾਮ 7.03 ਵਜੇ ਲਾਂਚ ਕੀਤਾ ਗਿਆ ਸੀ। ਸਫਲ ਲਾਂਚਿੰਗ ਤੋਂ ਬਾਅਦ, ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਦੀ ਧਰਤੀ ‘ਤੇ ਵਾਪਸੀ ਦੀਆਂ ਉਮੀਦਾਂ ਵਧ ਗਈਆਂ ਹਨ।