-ਸਰਕਾਰੀ ਸਕੂਲਾਂ ਦੇ 100 ਵਿਦਿਆਰਥੀ ਤੇ 11 ਅਧਿਆਪਕ ਵੀ ਪਾਜੇਟਿਵ
ਹੁਸ਼ਿਆਰਪੁਰ। ਕੋਰੋਨਾ ਕੇਸਾ ਦੇ ਵਧਣ ਦਾ ਕਾਰਨ ਲੋਕਾਂ ਵੱਲੋ ਸੇਹਤ ਵਿਭਾਗ ਦੀਆਂ ਦਿੱਤੀਆ ਗਈਆ ਸਾਵਧਾਨੀਆਂ ਦੀ ਪਾਲਣਾ ਨਾ ਕਰਨਾ ਹੈ,ਜਦੋਂ ਕਿ ਸਮੇਂ- ਸਮੇਂ ਸਿਰ ਹੱਥਾਂ ਦੀ ਸਫਾਈ , ਘਰ ਤੋ ਬਾਹਰ ਨਿਕਲਣ ਸਮੇ ਮੂੰਹ ’ਤੇ ਮਾਸਕ ਲਗਾਉਣਾ, ਸਮਾਜਿਕ ਦੂਰੀ ਤੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਅਸੀ ਇਸ ਬਿਮਾਰੀ ’ਤੇ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਹਾਂ, ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਵੱਲੋ ਵੀ ਇਸ ਬਿਮਾਰੀ ਦੇ ਪ੍ਰਤੀ ਰੋਧਿਕ ਬਚਾਅ ਲਈ ਸਿਹਤ ਕਰਮੀਆਂ , ਫਰੰਟ ਲਾਇਨ ਵਰਕਰਾ ਅਤੇ 60 ਸਾਲ ਤੋ ਵੱਧ ਉਮਰ ਦੇ ਵਿਆਕਤੀਆਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਰਹੀ ਪਰ ਇਸ ਦਾ ਮਤਲਬ ਇਹ ਨਹੀ ਹੈ ਕਿ ਇਸ ਮਹਾਂਮਾਰੀ ’ਤੇ ਪੂਰੀ ਤਰਾ ਕਾਬੂ ਪਾ ਲਿਆ ਹੈ , ਉਨਾਂ ਕਿਹਾ ਕਿ ਕੋਵਿਡ ਪ੍ਰੋਟੋਕਾਲ ਵੀ ਪਾਲਣਾ ਕਰਦੇ ਹੋਏ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ। ਜਿਲੇ ਦੀ ਕੋਵਿਡ ਬਾਰੇ ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਜਿਲੇ ਅੰਦਰ ਮਾਈਕਰੋ ਕੰਟੇਨਮੈਟ ਜੋਨਾਂ ਦੀ ਗਿਣਤੀ 21 ਹੋ ਗਈ ਹੈ ਤੇ ਹਾਟ ਸਪਾਟ 27 ਹੋ ਗਏ ਹਨ । ਉਨਾਂ ਕਿਹਾ ਕਿ 27 ਸਕੂਲਾਂ ਵਿੱਚ ਸੈਪਲਿੰਗ ਕਰਕੇ 1657 ਸੈਪਲ ਲਏ ਗਏ ਹਨ ਅਤੇ 95 ਵਿਦਿਆਰਥੀ ਤੇ 11 ਅਧਿਆਪਕ / ਸਕੂਲ ਦੇ ਸਟਾਫ ਮੈਬਰ ਪਾਜੇਟਿਵ ਪਾਏ ਗਏ ਹਨ । ਅੱਜ ਜਿਲੇ ਵਿੱਚ 2754 ਨਵੇ ਸੈਪਲ ਲਏ ਗਏ ਹਨ ਅਤੇ 3191 ਸੈਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ 204 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 9642 ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਜਿਲੇ ਅੰਦਰ 336540 ਸੈਪਲ ਲਏ ਗਏ ਹਨ, ਜਿਨਾਂ ਵਿੱਚੋ 324508 ਸੈਪਲ ਨੈਗੇਟਿਵ , 4057 ਸੈਪਲਾਂ ਦਾ ਰਿਪੋਰਟ ਦਾ ਇੰਤਜਾਰ ਹੈ ਤੇ 202 ਸੈਪਲ ਇਨਵੈਲਡ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 989 ਹੈ ਜਦ ਕਿ 8607 ਮਰੀਜ ਠੀਕ ਹੋਏ ਹਨ। ਹੁਣ ਤੱਕ ਜਿਲੇ ਵਿਚ ਕਰੋਨਾ ਕਾਰਨ ਕੁੱਲ 388 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਲਾਂ ਹੁਸ਼ਿਆਰਪੁਰ ਦੇ 204 ਸੈਪਲ ਪਾਜੇਟਿਵ ਆਏ ਹਨ ਜਿਨਾਂ ਵਿੱਚ ਸ਼ਹਿਰ ਹੁਸ਼ਿਆਰਪੁਰ ਨਾਲ ਸਬੰਧਿਤ 15 ਤੇ 189 ਸੈਪਲ ਦੂਸਰੇ ਸੇਹਤ ਕੇਦਰਾਂ ਨਾਲ ਸਬੰਧਿਤ ਹਨ, ਇਸ ਮੌਕੇ ਉਨਾਂ ਇਹ ਵੀ ਦੱਸਿਆ ਕਿ ਬਾਹਰੀ ਜਿਲਿਆਂ ਤੋ 17 ਮਰੀਜ ਪਾਜੇਟਿਵ ਆਏ ਹਨ। ਜਿਲੇ ਵਿੱਚ ਕੋਰੋਨਾ ਨਾਲ ਅੱਜ 2 ਮੌਤਾਂ ਹੋਈਆਂ ਹਨ, ਜਿਸ ਵਿਚ ਇਕ 74 ਸਾਲਾ ਦੀ ਔਰਤ ਵਾਸੀ ਗਾਲੋਵਾਲ ਦੀ ਮੌਤ ਜੋਸ਼ੀ ਹਸਪਤਾਲ ਜਲੰਧਰ ਤੇ ਦੂਸਰੀ 91 ਸਾਲਾ ਔਰਤ ਵਾਸੀ ਮਹੁੱਲਾ ਖਜੂਰਾਵਾਲਾ ਹੁਸ਼ਿਆਰਪੁਰ ਦੀ ਮੌਤ ਕੈਪੀਟੋਲ ਹਸਪਤਾਲ ਜਲੰਧਰ ਵਿਚ ਇਲਾਜ ਦੌਰਾਨ ਹੋਈ ਹੈ।
ਥੇਂਦਾ ਚਿਪੜਾ ਸਕੂਲ ਦੇ 5 ਬੱਚੇ ਪਾਜੇਟਿਵ
ਜਿਲੇ ਦੇ ਬਲਾਕ ਭੂੰਗਾ ਤਹਿਤ ਪੈਂਦੇ ਪਿੰਡ ਥੇਂਦਾ ਚਿਪੜਾ ਦੇ ਸਰਕਾਰੀ ਮਿਡਲ ਸਕੂਲ ਦੇ 5 ਵਿਦਿਆਰਥੀਆਂ ਦੇ ਸੈਂਪਲਾਂ ਦੀ ਰਿਪੋਰਟ ਅੱਜ ਪਾਜੇਟਿਵ ਆਈ ਹੈ ਤੇ ਇਸ ਸਬੰਧੀ ਬਕਾਇਦਾ ਤੌਰ ’ਤੇ ਸਕੂਲ ਦੀ ਇੰਚਾਰਜ ਨਵਜੋਤ ਕੌਰ ਵੱਲੋਂ ਜਿਲਾ ਸਿੱਖਿਆ ਅਧਿਕਾਰੀ ਨੂੰ ਲਿਖਤ ਸੂਚਨਾ ਦਿੱਤੀ ਗਈ ਹੈ।