ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਅੰਮ੍ਰਿਤਪਾਲ ਸਿੰਘ, ਪੱਪਲਪ੍ਰੀਤ ਅਤੇ ਜੀਤ ਸਿੰਘ ਤੋਂ ਇਲਾਵਾ ਬਾਕੀ ਜਿੰਨੇ ਵੀ ਸਿੰਘ ਡਿਬਰੂਗੜ ਜੇਲ ਦੇ ਵਿੱਚ ਐਨਐਸਏ ਦੇ ਤਹਿਤ ਬੰਦ ਹਨ ਉਹਨਾਂ ਦੇ ਐਨਐਸਏ ਨੂੰ ਲੈ ਕੇ ਸਮਾਂ ਸੀਮਾ ਵਧਾਉਣ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਹੁਕਮ ਅਜੇ ਤੱਕ ਸਾਹਮਣੇ ਨਹੀਂ ਆਏ ਹਨ ਜਿਸ ਤੋਂ ਪਤਾ ਲੱਗਿਆ ਹੈ ਕਿ 19 ਮਾਰਚ ਨੂੰ ਤਿੰਨ ਲੋਕਾਂ ਨੂੰ ਛੱਡ ਕੇ ਬਾਕੀ ਸੱਤ ਸਿੰਘਾਂ ‘ਤੇ ਐਨਐਸਏ ਖਤਮ ਹੋ ਜਾਵੇਗਾ, ਜਿਸ ਵਿੱਚ ਗੱਲ ਕੀਤੀ ਜਾਵੇ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਦਾ ਨਾਮ ਵੀ ਐਨਐਸਏ ਹਟਣ ਦੇ ਵਿੱਚ ਸ਼ਾਮਿਲ ਹੈ।
ਪੰਜਾਬ ਸਰਕਾਰ ਨੇ ਇਨ੍ਹਾਂ ਸਾਰਿਆਂ ‘ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸੂਬਾ ਪੁਲਿਸ ਤੁਰੰਤ ਡਿਬਰੂਗੜ੍ਹ ਜੇਲ੍ਹ ਤੋਂ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਵੇਗੀ ਅਤੇ ਪੰਜਾਬ ਦੇ ਥਾਣਿਆਂ ਵਿੱਚ ਦਰਜ ਸਾਰੇ ਮਾਮਲਿਆਂ ਵਿੱਚ ਕਾਰਵਾਈ ਕੀਤੀ ਜਾਵੇਗੀ।


ਪਰ ਪ੍ਰਧਾਨ ਮੰਤਰੀ ਬਾਜੇਕੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਪਹਿਲਾਂ ਹੀ ਵਾਂਟਡ ਲਿਸਟ ਦੇ ਵਿੱਚ ਨਾਮ ਸ਼ਾਮਿਲ ਕਰ ਚੁੱਕੀ ਹੈ ਅਤੇ 10,000 ਦਾ ਨਾਮ ਰੱਖਿਆ ਹੋਇਆ ਹੈ ਤਾਂ ਹੋ ਸਕਦਾ ਹੈ ਕਿ ਜੇਕਰ ਬਾਜੇਕੇ ਦੀ ਰਿਹਾਈ ਹੁੰਦੀ ਵੀ ਹੈ ਤਾਂ ਚੰਡੀਗੜ੍ਹ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ।
ਜਿਹੜੇ ਸਤ ਸਿੰਘ ਐਨਐਸਏ ਟੁੱਟਣ ਤੋਂ ਬਾਅਦ ਅੰਮ੍ਰਿਤਸਰ ਜੇਲ ਸ਼ਿਫਟ ਕੀਤੇ ਜਾਣਗੇ ਤਾਂ ਉਹਨਾਂ ਦੇ ਵਿੱਚੋਂ ਜਿਨਾਂ ਦਾ ਨਾਮ ਅਜਨਾਲਾ ਕਾਂਡ ਦੇ ਵਿੱਚ ਸ਼ਾਮਿਲ ਹੈ ਉਹਨਾਂ ਦੀ ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਸਕਦੀ ਹੈ। ਦੱਸ ਦਈਏ ਕਿ ਇਹ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ।