ਮੁਕੇਰੀਆ। ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਦੀ ਸੱਚੀ-ਸੁੱਚੀ ਭਾਵਨਾ ਦਾ ਲੋਕਾਂ ਦੇ ਮਨਾਂ ’ਤੇ ਡੂੰਘਾ ਅਸਰ ਹੋ ਰਿਹਾ ਹੈ ਤੇ ਇਹੀ ਕਾਰਨ ਹੈ ਕਿ ਸੂਬਾ ਵਾਸੀਆਂ ਵੱਲੋਂ ਇਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਮਜਬੂਤ ਕਰਨ ਲਈ ਦਿੱਲੀ ਵੱਲ ਵਹੀਰਾਂ ਘੱਤ ਲਈਆਂ ਗਈਆਂ ਹਨ ਜਿਸ ਦੀ ਤਾਜਾ ਮਿਸਾਲ ਮੁਕੇਰੀਆ ਸ਼ਹਿਰ ਤੋਂ ਮਿਲੀ ਹੈ ਜਿੱਥੋ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦੇ ਪਰਿਵਾਰਕ ਮੈਂਬਰ ਅੱਜ ਕਿਸਾਨੀ ਝੰਡੇ ਹੇਠ ਦਿੱਲੀ ਲਈ ਰਵਾਨਾ ਹੋਏ ਤੇ ਰਵਾਨਗੀ ਸਮੇਂ ਕਿਹਾ ਕਿ ਇਸ ਜਨ ਅੰਦੋਲਨ ਅੱਗੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਝੁਕਦੇ ਹੋਏ ਕਾਲੇ ਖੇਤੀ ਕਾਨੂੰਨ ਵਾਪਿਸ ਲੈਣੇ ਪੈਣਗੇ। ਇਸ ਮੌਕੇ ਸਰਬਜੋਤ ਸਿੰਘ ਸਾਬੀ ਦੇ ਭਰਾ ਪਰਮਜੋਤ ਸਿੰਘ ਤੇ ਹਰਜੀਤ ਸਿੰਘ ਪੰਡੋਰੀ ਨੇ ਸਾਂਝੇ ਰੂਪ ਵਿਚ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਦਿੱਲੀ ਨੂੰ ਜਾਣ ਵਾਲੇ ਕਾਫਲਿਆਂ ਵਿਚ ਲਗਾਤਾਰ ਵਾਧਾ ਹੋਵੇਗਾ ਕਿਉਕਿ ਪਹਿਲਾ ਤਾਂ ਸਿਰਫ ਕਿਸਾਨ ਹੀ ਦਿੱਲੀ ਵੱਲ ਜਾ ਰਹੇ ਸਨ ਲੇਕਿਨ ਹੁਣ ਕਿਸਾਨਾਂ ਦੇ ਪਰਿਵਾਰ ਵੀ ਦਿੱਲੀ ਜਾਣ ਲਈ ਬਜਿੱਦ ਸਨ। ਉਨਾਂ ਕਿਹਾ ਕਿ ਕਿਸਾਨ ਪਿਛਲੇ 4 ਮਹੀਨੇ ਤੋਂ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੰਦੋਲਨ ਕਰ ਰਹੇ ਹਨ ਲੇਕਿਨ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਕੁਝ ਕੁ ਪੂਜੀਪਤੀ ਪਰਿਵਾਰਾਂ ਨੂੰ ਆਰਥਿਕ ਲਾਭ ਦੇਣ ਦੀ ਖਾਤਿਰ ਦੇਸ਼ ਦੇ ਸਮੂਹ ਕਿਸਾਨਾਂ ਦਾ ਭਵਿੱਖ ਉਜਾੜਨ ਲਈ ਬਜਿੱਦ ਦਿਖਾਈ ਦੇ ਰਹੀ ਹੈ। ਉਨਾਂ ਕਿਹਾ ਕਿ 26 ਜਨਵਰੀ ਨੂੰ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਨੇ ਇਕ ਵੱਡੀ ਸਾਜਿਸ਼ ਤਹਿਤ ਕਿਸਾਨਾਂ ਦੇ ਅੰਦੋਲਨ ਨੂੰ ਹਿੰਸਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਤਾਂ ਜੋ ਬਾਅਦ ਵਿਚ ਧੱਕੇ ਨਾਲ ਕਿਸਾਨ ਅੰਦੋਲਨ ਨੂੰ ਖਤਮ ਕੀਤਾ ਜਾ ਸਕੇ ਲੇਕਿਨ ਸਰਕਾਰ ਕਿਸਾਨ ਜਥੇਬੰਦੀਆਂ ਦੀ ਇਕਜੁੱਟਤਾ ਸਾਹਮਣੇ ਬੁਰੀ ਤਰਾਂ ਫੇਲ ਹੋ ਚੁੱਕੀ ਹੈ। ਉਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਦੇ ਵਰਕਰ ਤੇ ਆਗੂ ਜਿਸ ਤਰਾਂ ਕਿਸਾਨ ਅੰਦੋਲਨ ਵਾਲੀ ਜਗਾਂ ਪਹੁੰਚ ਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਸ ਤੋਂ ਸਾਫ ਹੋ ਚੁੱਕਾ ਹੈ ਕਿ ਕੇਂਦਰ ਸਰਕਾਰ ਦੇਸ਼ ਵਿਦੇਸ਼ ਵਿਚ ਹੋ ਰਹੀ ਆਲੋਚਨਾ ਕਾਰਨ ਭਾਰੀ ਦਬਾਅ ਵਿਚ ਹੈ ਤੇ ਇਸੇ ਕਾਰਨ ਸਰਕਾਰ ਨੂੰ ਸੁੱਝ ਹੀ ਨਹੀਂ ਰਿਹਾ ਕਿ ਉਹ ਕਰੇ ਕੀ। ਪਰਮਜੋਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਮਨ ਕੀ ਬਾਤ ਦੇਸ਼ ਵਾਸੀਆਂ ਨੂੰ ਸਣਾਉਣ ਦਾ ਵੱਡਾ ਜਨੂੰਨ ਹੈ ਲੇਕਿਨ ਦੇਸ਼ ਵਾਸੀਆਂ ਦੇ ਮਨ ਦੀ ਬਾਤ ਉਨਾਂ ਦੇ ਸਮਝ ਨਹੀਂ ਆ ਰਹੀ ਤੇ ਇਹੀ ਕਾਰਨ ਹੈ ਕਿ ਅੱਜ ਦੇਸ਼ ਦਾ ਅੰਨ ਦਾਤਾ ਸੜਕਾਂ ’ਤੇ ਰੁਲ ਰਿਹਾ ਹੈ। ਉਨਾਂ ਕਿਹਾ ਕਿ ਭਾਜਪਾ ਦੀ ਇਸ ਸਰਕਾਰ ਨੇ ਦੇਸ਼ ਨੂੰ ਕੰਗਾਲੀ ਵੱਲ ਧੱਕਿਆ ਹੈ ਤੇ ਇਕ ਤੋਂ ਬਾਅਦ ਇਕ ਇਸ ਤਰਾਂ ਦੇ ਫੈਸਲੇ ਲਏ ਜਿਨਾਂ ਨੇ ਦੇਸ਼ ਦੀ ਆਰਥਿਕਤਾ ਨੂੰ ਘਾਤਕ ਸੱਟ ਮਾਰੀ ਲੇਕਿਨ ਸਰਕਾਰ ਇਨਾਂ ਮਾਮਲਿਆਂ ਤੋਂ ਲੋਕਾਂ ਦਾ ਅਕਸਰ ਧਿਆਨ ਭਟਕਾ ਰਹੀ ਹੈ ਪਰ ਆਖਿਰ ਇਨਾਂ ਨੂੰ ਜਵਾਬ ਤਾਂ ਦੇਣਾ ਹੀ ਪਵੇਗਾ। ਉਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰ ਦਿੰਦੀ ਤਦ ਤੱਕ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ।
-ਅਕਾਲੀ ਆਗੂ ਸਰਬਜੋਤ ਸਾਬੀ ਦੇ ਪਰਿਵਾਰਕ ਮੈਂਬਰ ਵੀ ਦਿੱਲੀ ਅੰਦੋਲਨ ਲਈ ਹੋਏ ਰਵਾਨਾ