ਹੁਸ਼ਿਆਰਪੁਰ। ਸਥਾਨਕ ਵਾਰਡ ਨੰਬਰ-27 ਤੋਂ ਪਿਛਲੀ ਵਾਰ ਨਗਰ ਨਿਗਮ ਦੀ ਚੋਣ ਆਜਾਦ ਉਮੀਦਵਾਰ ਵਜੋਂ ਲੜਨ ਵਾਲੇ ਯੂਥ ਆਗੂ ਵਿਨੋਦ ਕੁਮਾਰ ਨੇ ਅੱਜ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ, ਜਿਨਾਂ ਦਾ ਅਕਾਲੀ ਦਲ ਦੇ ਜਿਲਾਂ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਲਾਲੀ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਦਾ ਕਾਫਿਲਾ ਦਿਨ-ਬ-ਦਿਨ ਵੱਧ ਰਿਹਾ ਹੈ ਕਿਉਕਿ ਲੋਕ ਜਾਣਦੇ ਹਨ ਕਿ ਅਕਾਲੀ ਦਲ ਹੀ ਸਮਾਜ ਦੇ ਹਰ ਵਰਗ ਦੇ ਬਰਾਬਰ ਵਿਕਾਸ ਦੀ ਹਾਮੀ ਭਰਦਾ ਤੇ ਵਿਕਾਸ ਕਰਦਾ ਹੈ। ਉਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਦਾਇਤਾਂ ਮੁਤਾਬਿਕ ਪਾਰਟੀ ਆਉਣ ਵਾਲੀਆਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਲੜਨ ਲਈ ਪੂਰੀ ਤਰਾਂ ਤਿਆਰ-ਬਰ-ਤਿਆਰ ਹੈ ਤੇ ਜਿਸ ਤਰਾਂ ਨੌਜਵਾਨਾਂ ਵੱਲੋਂ ਅਕਾਲੀ ਦਲ ਨਾਲ ਜੁੜਨ ਪ੍ਰਤੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਉਸ ਤੋਂ ਸਾਫ ਹੈ ਕਿ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੈ। ਲਾਲੀ ਬਾਜਵਾ ਨੇ ਕਿਹਾ ਕਿ ਪਾਰਟੀ ਨੇ ਅੱਜ ਤੱਕ ਜਦੋਂ-ਜਦੋਂ ਵੀ ਸੂਬੇ ਵਿਚ ਸਰਕਾਰ ਬਣਾਈ ਤਦ-ਤਦ ਲੋਕਾਂ ਦੀ ਸੇਵਾ ਨੂੰ ਪਹਿਲ ਦਿੱਤੀ ਤੇ ਆਉਦੇ ਸਮੇਂ ਦੌਰਾਨ ਵੀ ਪਾਰਟੀ ਇਸੇ ਵਿਚਾਰਧਾਰਾ ਤਹਿਤ ਅੱਗੇ ਵਧੇਗੀ। ਇਸ ਸਮੇਂ ਵਿਨੋਦ ਕੁਮਾਰ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹਰ ਵਰਗ ਦਾ ਸਨਮਾਨ ਕੀਤਾ ਹੈ ਤੇ ਇਹੀ ਕਾਰਨ ਹੈ ਕਿ ਨੌਜਵਾਨ ਪਾਰਟੀ ਨਾਲ ਜੁੜ ਰਹੇ ਹਨ ਤੇ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ ਕਿ ਅਸੀਂ ਅਕਾਲੀ ਦਲ ਦੀ ਸੱਚੀ ਸੁੱਚੀ ਸਖਸ਼ੀਅਤ ਲਾਲੀ ਬਾਜਵਾ ਦੀ ਅਗਵਾਈ ਹੇਠ ਚੋਣ ਮੈਂਦਾਨ ਵਿਚ ਉਤਰਨ ਜਾ ਰਹੇ ਹਾਂ। ਇਸ ਸਮੇਂ ਪ੍ਰੇਮ ਸਿੰਘ ਪਿੱਪਲਾਵਾਲਾਂ, ਸੰਤੋਖ ਸਿੰਘ ਔਜਲਾ, ਬਰਜਿੰਦਰਜੀਤ ਸਿੰਘ ਸਿਟੀ ਲਾਈਟ ਸਟੂਡਿਓ, ਰੂਪ ਲਾਲ ਥਾਪਰ, ਕੁਲਦੀਪ ਸਿੰਘ ਬੱਬੂ ਬਜਵਾੜਾ, ਪ੍ਰਭਪਾਲ ਬਾਜਵਾ, ਸਤਵਿੰਦਰ ਸਿੰਘ ਆਹਲੂਵਾਲੀਆ, ਸੁਖਵਿੰਦਰ ਸਿੰਘ ਸੁੱਖੀ, ਯਾਦਵਿੰਦਰ ਸਿੰਘ ਬੇਦੀ, ਰਵਿੰਦਰ ਸਿੰਘ ਮਿੰਟੂ, ਸੁਨੀਲ ਕੁਮਾਰ ਗੱਬਰ, ਲਵਲੀ ਪਹਿਲਵਾਨ ਆਦਿ ਵੀ ਹਾਜਰ ਸਨ।
-ਲਾਲੀ ਬਾਜਵਾ ਦੀ ਅਗਵਾਈ ਹੇਠ ਵਿਨੋਦ ਕੁਮਾਰ ਅਕਾਲੀ ਦਲ ’ਚ ਸ਼ਾਮਿਲ