ਤਲਵਾੜਾ। ਵਰਡ ਫਲੂ ਦੇ ਕਾਰਨ ਪੌਂਗ ਡੈਮ ਵਿਚ ਪ੍ਰਵਾਸੀ ਪੰਛੀਆਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਹੁਣ ਤੱਕ 1 ਹਜਾਰ ਤੋਂ ਵੱਧ ਪੰਛੀ ਇਸ ਫਲੂ ਦੀ ਚਪੇਟ ਵਿਚ ਆ ਚੁੱਕੇ ਹਨ, ਉੱਧਰ ਪ੍ਰਸ਼ਾਸ਼ਨ ਵੱਲੋਂ ਝੀਲ ਦੇ ਆਸਪਾਸ ਦੇ ਖੇਤਰਾਂ ਵਿਚ ਆਉਣ ਜਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੰਗਲਵਾਰ ਸਵੇਰੇ ਵੀ 300 ਤੋਂ ਵੱਧ ਪੰਛੀ ਮਰੇ ਹੋਏ ਪਾਏ ਗਏ ਤੇ ਵਿਭਾਗ ਦੇ ਕਰਮਚਾਰੀ ਇਨਾਂ ਮਰੇ ਹੋਏ ਪੰਛੀਆਂ ਨੂੰ ਇਕੱਠੇ ਕਰਕੇ ਇਕ ਡੂੰਘੇ ਟੋਏ ਵਿਚ ਦਫਨਾਉਦੇ ਦਿਖਾਈ ਦਿੱਤੇ ਤਾਂ ਜੋ ਫਲੂ ਨੂੰ ਹੋਰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਇੱਥੇ ਦੱਸ ਦਈਏ ਕਿ ਇਨੀਂ ਦਿਨੀਂ ਵੱਡੀ ਗਿਣਤੀ ਵਿਚ ਪ੍ਰਵਾਸੀ ਪੰਛੀ ਪੌਂਗ ਡੈਮ ਪਹੁੰਚਦੇ ਹਨ ਜੋ ਕਿ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਦੇ ਰਹੇ ਹਨ ਲੇਕਿਨ ਇਸ ਵਾਰ ਇਹ ਪੰਛੀ ਫਲੂ ਦੀ ਚਪੇਟ ਵਿਚ ਆ ਗਏ ਹਨ।
ਪੌਂਗ ਡੈਮ ’ਚ ਪ੍ਰਵਾਸੀ ਪੰਛੀਆਂ ਦੀ ਮੌਤ ਦਾ ਸਿਲਸਿਲਾ ਜਾਰੀ