ਦਾ ਐਡੀਟਰ ਨਿਊਜ਼, ਰਾਜਸਥਾਨ ——– ਰਾਜਸਥਾਨ ਦੇ ਨੀਮਕਾਥਾਨਾ ‘ਚ ਹਿੰਦੁਸਤਾਨ ਕਾਪਰ ਲਿਮਟਿਡ ਦੀ ਕੋਲਿਹਾਨ ਖਾਣ ‘ਚ ਵੱਡਾ ਹਾਦਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲਿਫਟ ਮਸ਼ੀਨ ਦੀ ਚੇਨ ਟੁੱਟਣ ਕਾਰਨ 14 ਲੋਕ ਖਾਣ ਵਿੱਚ ਫਸ ਗਏ ਸਨ। ਜਿਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਡਾਕਟਰ ਨੇ ਦੱਸਿਆ ਕਿ ਖਾਣ ‘ਚ ਫਸੇ ਸਾਰੇ ਲੋਕ ਸੁਰੱਖਿਅਤ ਹਨ। ਬਚਾਏ ਗਏ ਲੋਕਾਂ ਨੂੰ ਇਲਾਜ ਤੋਂ ਬਾਅਦ ਜੈਪੁਰ ਭੇਜਿਆ ਜਾ ਰਿਹਾ ਹੈ। ਬਚਾਅ ਟੀਮ ਮੌਕੇ ‘ਤੇ ਆਪਣਾ ਕੰਮ ਕਰ ਰਹੀ ਹੈ। ਆਸਪਾਸ ਦੀਆਂ ਸਾਰੀਆਂ ਐਂਬੂਲੈਂਸਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ।
ਘਟਨਾ ਦੇ ਕਾਰਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਮਸ਼ੀਨਾਂ ਪੁਰਾਣੀਆਂ ਸਨ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਲਿਫਟ ਵਿੱਚ ਕੋਲਕਾਤਾ ਤੋਂ ਵਿਜੀਲੈਂਸ ਟੀਮ ਮੌਜੂਦ ਸੀ। ਟੀਮ ਖਾਣ ਦੀ ਜਾਂਚ ਲਈ ਪਹੁੰਚੀ ਸੀ। ਜ਼ਿਕਰਯੋਗ ਹੈ ਕਿ ਹਿੰਦੁਸਤਾਨ ਕਾਪਰ ਲਿਮਟਿਡ ਦਾ ਮੁੱਖ ਦਫ਼ਤਰ ਕੋਲਕਾਤਾ ਵਿੱਚ ਹੈ। ਕੇਸੀਸੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ। ਨੇੜਲੇ ਹਸਪਤਾਲਾਂ ਤੋਂ ਡਾਕਟਰਾਂ ਅਤੇ ਸਟਾਫ਼ ਨੂੰ ਵੀ ਬੁਲਾਇਆ ਗਿਆ ਸੀ।

ਰਿਪੋਰਟ ਮੁਤਾਬਕ ਸੋਮਵਾਰ ਤੋਂ ਖਾਣਾਂ ਵਿੱਚ ਨਿਰੀਖਣ ਦਾ ਕੰਮ ਚੱਲ ਰਿਹਾ ਸੀ। ਅੱਜ ਸ਼ਾਮ ਕੇ.ਸੀ.ਸੀ. ਮੁਖੀ ਸਮੇਤ ਵਿਜੀਲੈਂਸ ਟੀਮ ਖਾਣਾਂ ਵਿੱਚ ਉਤਰੀ ਸੀ। ਰਾਤ 8:10 ਵਜੇ ਖਾਣ ਤੋਂ ਨਿਕਲਦੇ ਸਮੇਂ ਲਿਫਟ ਦੀ ਚੇਨ ਟੁੱਟ ਗਈ। ਜਿਸ ਤੋਂ ਬਾਅਦ ਕਰੀਬ 14 ਲੋਕ ਖਾਣ ‘ਚ ਫਸ ਗਏ।