-ਬਰਿੰਦਰ ਢਿੱਲੋ ਨੂੰ ਕੈਪਟਨ ਤੇ ਦਿੱਲੀ ਪੁਲਿਸ ਢਿੱਲਾ ਕਰਨ ਦੇ ਰੌਅ ਵਿਚ
-ਟਰੈਕਟਰ ਨੂੰ ਅੱਗ ਲਗਾ ਫਸੇ ਢਿੱਲੋ, ਗ੍ਰਿਫਤਾਰੀ ਡਰੋ ਕਾਂਗਰਸ ਦਫਤਰ ਵਿਚ ਲੁਕੇ
ਦਾ ਐਡੀਟਰ ਬਿਊਰੋ, ਦਿੱਲੀ-ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਅੱਜ ਸਵੇਰੇ ਦਿੱਲੀ ਦੇ ਇੰਡੀਆ ਗੇਟ ਨਜਦੀਕ ਟਰੈਕਟਰ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਬੁਰੀ ਤਰਾਂ ਘਿਰ ਗਏ ਹਨ, ਜਿੱਥੇ ਉਨਾਂ ਦੇ ਖਿਲਾਫ ਦਿੱਲੀ ਦੇ ਵਿਚ ਮਾਮਲਾ ਦਰਜ ਹੋ ਗਿਆ ਹੈ, ਉੱਥੇ ਹੀ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਹਨ ਤੇ ਤਾਜਾ ਜਾਣਕਾਰੀ ਅਨੁਸਾਰ ਢਿੱਲੋ ਖਬਰ ਲਿਖੇ ਜਾਣ ਤੱਕ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫਤਰ ਵਿਚ ਸ਼ਰਨ ਲਈ ਬੈਠੇ ਹਨ ਤੇ ਬਾਹਰ ਦਿੱਲੀ ਪੁਲਿਸ ਉਨਾਂ ਨੂੰ ਗ੍ਰਿਫਤਾਰ ਕਰਨ ਲਈ ਤਿਆਰ ਖੜੀ ਹੈ ਲੇਕਿਨ ਢਿੱਲੋ ਦਫਤਰ ਦੇ ਅੰਦਰੋ ਬਾਹਰ ਨਹੀਂ ਨਿੱਕਲ ਰਹੇ ਤੇ ਵਕੀਲਾਂ ਰਾਹੀਂ ਗ੍ਰਿਫਤਾਰੀ ਤੋਂ ਬਚਣ ਲਈ ਜੁਗਾੜ ਲਗਾ ਰਹੇ ਹਨ।
ਇੱਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਦਿੱਲੀ ਪੁਲਿਸ ਦੇ ਕਮਿਸ਼ਨਰ ਐਸ. ਸ਼੍ਰੀਵਾਸਤਵਾ ਨੇ ਇਸ ਘਟਨਾ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ ਤੇ ਉਹ ਵਰਿੰਦਰ ਢਿੱਲੋ ਨੂੰ ਸਬਕ ਸਿਖਾਉਣ ਦੇ ਰੌਂਅ ਵਿਚ ਹਨ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਅੱਜ ਬਰਿੰਦਰ ਢਿੱਲੋ ਨੇ ਆਪਣੇ ਕੁਝ ਸਾਥੀਆਂ ਨਾਲ ਦਿੱਲੀ ਦੇ ਇੰਡੀਆ ਗੇਟ ਨਜਦੀਕ ਇਕ ਬੇਹੱਦ ਪੁਰਾਣੇ ਤੇ ਕਬਾੜ ਹਾਲਤ ਵਿਚ ਆਇਸ਼ਰ ਟਰੈਕਟਰ ਨੂੰ ਅੱਗ ਲਗਾ ਕੇ ਖੇਤੀ ਬਿੱਲਾਂ ਦੇ ਮਾਮਲੇ ਵਿਚ ਵਿਰੋਧ ਜਤਾਉਦੇ ਹੋਏ ਆਪਣਾ ਨਾਮ ਚਮਕਾਉਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਪੰਜਾਬ ਵਿਚ ਇਹ ਦਾਅ ਉਨਾਂ ਲਈ ਪੁੱਠਾ ਪੈ ਗਿਆ ਕਿਉਂਕਿ ਅੱਜ ਜਦੋਂ ਖਟਕੜ ਕਲਾਂ ਵਿਖੇ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਵਾਲ ਪੁੱਛ ਲਿਆ ਕਿ ਟਰੈਕਟਰ ਨੂੰ ਪੰਜਾਬ ਵਿਚ ਕਿਸਾਨਾਂ ਦੇ ਪੁੱਤ ਦਾ ਰੁਤਬਾ ਮਿਲਿਆ ਹੋਇਆ ਹੈ ਤੇ ਅਮਰਿੰਦਰ ਸਿੰਘ ਨੇ ਇਸ ਘਟਨਾ ਤੋਂ ਆਪਣੇ ਆਪ ਨੂੰ ਵੱਖ ਕਰਦਿਆ ਕਿਹਾ ਕਿ ਇਹ ਤਾਂ ਅੱਗ ਲਗਾਉਣ ਵਾਲੇ ਹੀ ਦੱਸ ਸਕਦੇ ਹਨ ਤੇ ਪੰਜਾਬ ਵਿਚ ਆਉਣ ਵਾਲੇ ਦਿਨਾਂ ਵਿਚ ਬਰਿੰਦਰ ਢਿੱਲੋ ਦੀ ਇਹ ਹਰਕਤ ਕਾਂਗਰਸ ਲਈ ਬੜੀ ਸਿਰਦਰਦੀ ਖੜੀ ਕਰਨ ਵਾਲੀ ਹੈ। ਦੂਜੇ ਪਾਸੇ ਦਿੱਲੀ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਨੇ ਇਸ ਘਟਨਾ ਵਿਚ ਸ਼ਾਮਿਲ ਯੂਥ ਕਾਂਗਰਸ ਦੇ ਵਰਕਰਾਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ 5 ਦੇ ਕਰੀਬ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਹਨ ਕਿਉਂਕਿ ਦਿੱਲੀ ਪੁਲਿਸ ਨੇ ਘਟਨਾ ਤੋਂ ਕੁਝ ਸਮੇਂ ਬਾਅਦ ਹੀ ਮਾਮਲਾ ਦਰਜ ਕਰ ਲਿਆ ਸੀ। ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਕੁਝ ਆਗੂ ਆਪਣੇ ਕੁੜਤੇ ਪਜਾਮੇ ਉਤਾਰ ਕੇ ਦਿੱਲੀ ਤੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ ਹਨ ਤੇ ਜਿਹੜੇ ਫੜੇ ਗਏ ਉਹ ਚਿੱਟੇ ਕੁੜਤੇ ਪਜਾਮਿਆਂ ਕਾਰਨ ਹੀ ਦਿੱਲੀ ਪੁਲਿਸ ਦੇ ਹੱਥ ਚੜ ਗਏ ਹਨ।