– ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਨੇ ਚੈਪੀਅਨ ਬਣੀ ਟੀਮ ਨੂੰ ਇੱਕ ਲੱਖ ਰੁਪਏ ਦੇਕੇ ਨਿਵਾਜਿਆਂ
– ਭਵਿੱਖ ਵਿੱਚ ਅਸੀ ਆਪਣੀ ਐਕਡਮੀ ਸਥਾਪਿਤ ਕਰਾਗੇ – ਕਰਨੈਲ ਸਿੰਘ ਪੀਰਮੁਹੰਮਦ
– ਸਪੀਕਰ ਸੰਧਵਾ ਨੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ — ਜਸਬੀਰ ਸਿੰਘ
ਦਾ ਐਡੀਟਰ ਨਿਊਜ਼, ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) — ਵਿਸ਼ਵ ਖੇਡ ਹਾਕੀ ਪੰਜਾਬੀਆਂ ਦੀ ਮਨ ਪਸੰਦ ਖੇਡ ਹਾਕੀ ਦਾ ਚੌਥਾ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਪੰਜਵੇਂ ਤੇ ਆਖਰੀ ਦਿਨ ਦੀ ਸ਼ੁਰੂਆਤ ਵਿੱਚ ਬੜੀ ਸ਼ਾਨੋ ਸ਼ੌਕਤ ਨਾਲ ਹੋਈ। ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਨ ਪਹੁੰਚੇ। ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਦੇ ਉਪਰਾਲੇ ਦੀ ਜੋਰਦਾਰ ਸਲਾਘਾਂ ਕੀਤੀ ਉਹਨਾ ਕਿਹਾ ਕਿ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਦੇ ਡਾਇਰੈਕਟਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਪ੍ਰਧਾਨ ਜਸਬੀਰ ਸਿੰਘ ਅਤੇ ਉਹਨਾਂ ਦੇ ਸਾਥੀਆ ਦਾ ਉਪਰਾਲਾ ਬੇਹੱਦ ਸਲਾਘਾਯੋਗ ਹੈ ।
ਇਸ ਟੂਰਨਾਮੈਂਟ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਸੰਪੂਰਨ ਕੇਸਾਧਾਰੀ ਖਿਡਾਰੀ ਹੀ ਭਾਗ ਲੈ ਰਹੇ ਹਨ। ਜਿਹੜਾ ਕਿ ਕੇਸਾਧਾਰੀ ਹੋਣਾ ਆਪਣੇ ਆਪ ਵਿੱਚ ਸਿੱਖ ਧਰਮ ਨੂੰ ਤਾਂ ਪ੍ਰਫੁੱਲਤ ਕਰਨਾ ਹੈ ਹੀ ਦੂਜੇ ਪਾਸੇ ਇਹ ਆਪਣੀ ਹੋਂਦ ਦਾ ਪ੍ਰਗਟਾਵਾ ਵੀ ਹੈ।
ਇਸ ਟੂਰਨਾਮੈਂਟ ਵਿੱਚ ਭਾਗ ਲੈ ਰਹੀਆਂ ਟੀਮਾਂ ਨੂੰ ਸਿੱਖ ਮਿਸਲਾਂ ਦੇ ਨਾਮ ਦੇ ਕੇ ਨਿਵਾਜਿਆ ਹੈ ਅਤੇ ਇਹ ਟੀਮਾਂ ਦੇਸ਼ ਵਿਦੇਸ਼ ਦੀਆਂ ਨਾਮਵਰ ਸਖਸ਼ੀਅਤਾਂ ਵੱਲੋਂ ਸਪਾਂਸਰ ਕੀਤੀਆਂ ਗਈਆਂ ਹਨ। ਇਹ ਟੂਰਨਾਮੈਂਟ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਕਰਵਾਇਆ ਜਾ ਰਿਹਾ ਹੈ।
ਇਸ ਟੂਰਨਾਮੈਂਟ ਵਿੱਚ ਵਡਮੁੱਲਾ ਸਹਿਯੋਗ ਦੇਣ ਵਾਲੇ ਪੰਥ ਪ੍ਰਸਤ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ( ਜਰਨਲ ਸਕੱਤਰ ਅਤੇ ਬੁਲਾਰੇ ਸ਼੍ਰੋਮਣੀ ਅਕਾਲੀ ਦਲ) ਅਤੇ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਪ੍ਰਧਾਨ ਜਸਵੀਰ ਸਿੰਘ ਮੋਹਾਲੀ ਦੇ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਕਰਵਾਏ ਪੰਜ ਰੋਜਾ ਟੂਰਨਾਮੈਂਟ ਦੀ ਅਗਵਾਈ ਕੀਤੀ ।
ਮੈਚ ਵਿੱਚ ਦੋ ਟੀਮਾਂ ਫਾਈਨਲ ਮੈਚ ਵਿਚ ਭਾਗ ਲਿਆ ਅਤੇ ਇਹਨਾਂ ਵਿਚੋਂ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਹਾਕੀ ਟੀਮ ਜੇਤੂ ਰਹੀ ਅਤੇ ਚੈਪੀਅਨਸ਼ਿਪ ਜੇਤੂ ਬਣੀ ਜਦਕਿ ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਟੀਮ ਦੂਜੇ ਨੰਬਰ ਤੇ ਰਹੀ। ਇਹਨਾਂ ਟੀਮਾਂ ਦਾ ਸਨਮਾਨ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ।
ਪਿਛਲੇ ਮੈਚਾਂ ਦੌਰਾਨ ਖੇਡੀਆਂ ਟੀਮਾਂ ਵਿਚੋਂ ਮੈਨ ਆਫ ਦੀ ਮੈਚ ਦੇ ਕੇ ਹਰ ਟੀਮ ਨੂੰ ਸਨਮਾਨਿਤ ਕੀਤਾ ਗਿਆ ਅਤੇ ਹਾਰਨ ਵਾਲੀ ਟੀਮ ਨੂੰ ਦੀ ਹੌਂਸਲਾ ਅਫਜਾਈ ਕਰਨ ਲਈ ਸਨਮਾਨਿਤ ਕੀਤਾ ਗਿਆ।ਇਸ ਟੂਰਨਾਮੈਂਟ ਦੌਰਾਨ ਇੰਟਰਨੈਸ਼ਨਲ ਸਿੱਖ ਸਪੋਰਟਸ ਕਲੱਬ ਵੱਲੋਂ ਸਮਾਜ ਸੇਵੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਪ੍ਰਸਿੱਧ ਇੰਡਸਟਰੀਲਿਸਟ ਹਰੀ ਉਮ ਵਰਮਾ ਬੀਬੀ ਪਰਮਜੀਤ ਕੌਰ ਲਾਂਡਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਪੋਰਟਸ ਸਕੱਤਰ ਤੇਜਿੰਦਰ ਸਿੰਘ ਪੱਡਾ ਜੀ ਹਾਜ਼ਿਰ ਰਹੇ।
ਇਸ ਦੇ ਨਾਲ ਹੀ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ,ਸਾਬਕਾ ਪ੍ਰਧਾਨ ਫੈਡਰੇਸ਼ਨ ਜਗਰੂਪ ਸਿੰਘ ਚੀਮਾ, ਕੰਵਲ ਚਰਨਜੀਤ ਸਿੰਘ ਹੈਪੀ, ਗੁਰਨਾਮ ਸਿੰਘ, ਪਰਮਿੰਦਰ ਸਿੰਘ, ਗੁਰਸ਼ਰਨ ਸਿੰਘ ਗਿੱਲ, ਨਰਿੰਦਰ ਸਿੰਘ ਸੰਧੂ , ਅਵਨਿੰਦਰ ਸਿੰਘ ਮਿੰਟੂ ਬਲਬੀਰ ਸਿੰਘ ਫੁਗਲਾਣਾ ਇੰਜੀਨੀਅਰ ਸਰਬਜੀਤ ਸਿੰਘ ਸੋਹਲ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਪ੍ਰਿੰਸੀਪਲ ਖੁਸਹਾਲ ਸਿੰਘ ਬੀਬੀ ਨਿਰਮਲ ਕੌਰ ਸੇਖੋ ਉਚੇਚੇ ਤੌਰ ਤੇ ਹਾਜ਼ਰੀ ਲਵਾਈ। ਨਰੋਆ ਪੰਜਾਬ ਦੇ ਚੇਅਰਮੈਨ ਬਰਜਿੰਦਰ ਸਿੰਘ ਹੁਸੈਨਪੁਰ ਨੇ ਦੂਜੇ ਨੰਬਰ ਤੇ ਆਈ ਮੋਹਾਲੀ ਟੀਮ ਨੂੰ 51000 ਰੁਪਏ ਦੇਕੇ ਸਨਮਾਨਿਤ ਕੀਤਾ ।