ਦਾ ਐਡੀਟਰ ਨਿਊਜ਼, ਫਿਰੋਜ਼ਪੁਰ —- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਦਨ ਵਿੱਚ ਦਿੱਤੇ ਬਿਆਨ ਤੋ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਯਾਚਨਾ ਮਾਮਲੇ ਨੂੰ ਲੈਕੇ ਸਿੱਖ ਜਥੇਬੰਦੀਆਂ ਹਤਾਸ਼ ਨੇ, ਖਾਸ ਕਰਕੇ ਇਸ ਵਕਤ ਬਿਆਨ ਆਉਣਾ ਜਦੋਂ ਪੋਹ ਦੇ ਮਹੀਨੇ ਪੂਰਾ ਸਿੱਖ ਜਗਤ ਅਤੇ ਮਾਨਵਤਾ ਨੂੰ ਪਿਆਰ ਕਰਨ ਵਾਲਾ ਹਰ ਸਖ਼ਸ਼ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰ ਰਿਹਾ ਹੋਵੇ।
ਇਤਿਹਾਸ ਦੇ ਝਰੋਖੇ ਤੇ ਨਜਰ ਮਾਰੀਏ ਤਾਂ ਸਾਲ 2019 ਵਿਚ ਏਸੇ ਕੇਂਦਰ ਸਰਕਾਰ ਨੇ 22 ਬੰਦੀ ਸਿੰਘਾਂ ਵਿੱਚੋ ਅੱਠ ਦੀ ਰਿਹਾਈ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਗੱਲ ਕੀਤੀ, ਫਿਰ ਪਹਿਲੇ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੁੜ ਦੁਹਰਾਈ, ਆਸ ਬੱਝੀ ਕਿ ਸ਼ਾਇਦ ਕੇਂਦਰ ਵਲੋ ਹਵਾ ਦਾ ਠੰਡਾ ਬੁੱਲ੍ਹਾ ਆਵੇਗਾ, ਐਸੀ ਆਸ ਨੂੰ ਸਿੱਖ ਕੌਮ ਨੇ ਆਪਣੀ ਪੈਰਵੀ ਅਤੇ ਇਨਸਾਫ ਦੀ ਜਿੱਤ ਵੀ ਮੰਨਿਆ ਪਰ ਅਚਾਨਕ ਅਮਿਤ ਸ਼ਾਹ ਦੇ ਆਏ ਬਿਆਨ ਨੇ ਪੂਰੇ ਸੰਘਰਸ਼ ਨੂੰ ਉਸ ਜਗ੍ਹਾ ਮੁੜ ਖੜਾ ਕਰ ਦਿੱਤਾ ਜਿੱਥੇ ਸ਼ੁਰੂ ਕੀਤਾ ਗਿਆ ਸੀ।

ਪਰ ਇੱਕ ਸਵਾਲ ਹਰ ਵਿਅਕਤੀ ਵਿਸ਼ੇਸ਼ ਦੇ ਦਿਲ ਅਤੇ ਜੁਬਾਨ ਤੇ ਹੈ ਕਿ ਕੋਣ ਨੇ ਬੰਦੀ ਸਿੰਘ ਬੰਦੀ ਸਿੰਘ ਉਹ ਨੇ ਜਿੰਨਾ ਨੇ ਜੁਲਮ ਖਿਲਾਫ ਅਤੇ ਸਿੱਖ ਕੌਮ ਦੀ ਹੋ ਰਹੀ ਨਸਲਕੁਸ਼ੀ ਖਿਲਾਫ ਆਪਣੀ ਜਾਗਦੀ ਜਮੀਰ ਦਾ ਸਬੂਤ ਦਿੱਤਾ, ਜਿੰਨਾ ਨੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ, ਜਿਨਾ ਨੇ ਹਿੰਦੂਆਂ ਉਪਰ ਹੋ ਰਹੇ ਬੇਹਤਾਸ਼ ਜੁਲਮ ਨੂੰ ਆਪਣਾ ਸੀਸ ਦੇਕੇ ਰੋਕਿਆ, ਛੋਟੇ ਸਾਹਿਬਜ਼ਾਦਿਆਂ ਵੱਡੇ ਸਾਹਿਬਜ਼ਾਦਿਆਂ ਮਾਤਾ ਗੁੱਜਰ ਕੌਰ ਦੀ ਕੁਰਬਾਨੀ ਸਰਬੰਸਦਾਨੀ ਦੀ ਕੁਰਬਾਨੀ ਜਿਨ੍ਹਾਂ ਦੇ ਮਕਸਦ ਹੀ ਪੂਰੀ ਮਾਨਵਤਾ ਨੂੰ ਸੁਨੇਹਾ ਦੇਣਾ ਸੀ ਕਿ ਜੁਲਮ ਖਾਤਰ ਆਪਣੀ ਕੁਰਬਾਨੀ ਵੀ ਛੋਟੀ ਹੁੰਦੀ ਹੈ, ਅੱਜ ਜਦੋਂ ਅਰਦਾਸ ਹੁੰਦੀ ਹੈ।
ਉਸ ਵਿੱਚ ਪੂਰੇ ਮਾਨਵ ਜਾਤ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ, ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੇ ਕੀਤੇ ਐਲਾਨ ਨੂੰ ਪੂਰਾ ਕਰੇ, ਤੇ ਦੂਸਰੀ ਗੱਲ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਆਪਣੀ ਫੇਰੀ ਚੰਡੀਗੜ੍ਹ ਆਏ ਸੀ ਕਿੰਨਾ ਚੰਗਾ ਹੁੰਦਾ ਜੇ , ਏਥੋਂ ਕਰੀਬ 40 ਮੀਲ ਦੂਰ ਠੰਡੇ ਬੁਰਜ ਦੇ ਦਰਸ਼ਨ ਦੀਦਾਰੇ ਜਰੂਰ ਕਰਦੇ ਸ਼ਾਇਦ ਉਹਨਾਂ ਦੇ ਸ਼ਬਦ ਬਦਲ ਜਾਦੇ ਅਤੇ ਹਿਰਦਾ ਕਠੋਰਤਾ ਦੀ ਬਜਾਏ ਕੋਮਲਤਾ ਦਾ ਅਹਿਸਾਸ ਕਰਦਾ । ਉਹਨਾਂ ਕਿਹਾ ਕਿ ਜਿਸ ਨੂੰ ਕੇਦਰੀ ਗ੍ਰਹਿਮੰਤਰੀ ਗੁਨਾਹ ਮੰਨਦੇ ਨੇ ਉਸ ਗੁਨਾਹ ਦੀ ਦੇਸ ਦੇ ਕਨੂੰਨ ਅਨੁਸਾਰ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਬਾਕੀ ਬੰਦੀ ਸਿੰਘ ਸਜਾ ਪੂਰੀ ਕਰ ਚੁੱਕੇ ਹਨ। ਫਿਰ ਉਹਨਾਂ ਪਾਸੋ ਕਿਹੜੀ ਈਨ ਮਨਾਉਣ ਲਈ ਜਿਦ ਕੀਤੀ ਜਾ ਰਹੀ ਹੈ ।