ਪਰਮਿੰਦਰ ਸਿੰਘ ਬਰਿਆਣਾ
ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਆਰ.ਐਸ.ਐਸ.ਬੇਸਡ ਮਜਬੂਤ ਸੰਗਠਨ ਦਾ ਦਮ ਭਰਨ ਵਾਲੀ ਭਾਜਪਾ ਦੀ ਹੁਸ਼ਿਆਰਪੁਰ ਹੋਈ ਰੈਲੀ ਵਿੱਚ ਜਿੱਥੇ ਆਰ.ਐਸ.ਐਸ.ਦੇ ਕੇਡਰ ਤੇ ਜਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਨੌਜਵਾਨ ਟੀਮ ਦੇ ਮੈਂਬਰਾਂ ਨੇ ਰੈਲੀ ਦੀ ਸਫਲਤਾ ਲਈ ਗਰਾਂਊਡ ਦਾ ਚਿੱਕੜ ਵੀ ਸਿਰ ਤੇ ਚੱਕ ਲਿਆ ਉੱਥੇ ਹੀ ਸ਼ਹਿਰ ਦੇ ਵੱਡੇ ਭਾਜਪਾ ਆਗੂਆਂ ਨੇ ਪੰਜਾਬ ਤੇ ਜਿਲ੍ਹੇ ਦੀ ਮੌਜੂਦਾ ਲੀਡਰਸ਼ਿਪ ਦੇ ਸਿਰ ਖੇਹ ਪਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਕਿਉਂਕਿ ਜਿੱਥੇ ਰੈਲੀ ਵਿੱਚ ਆਰ.ਐਸ.ਐਸ.ਦਾ ਨਵਾਂ-ਪੁਰਾਣਾ ਕੇਡਰ ਆਪਣੀ ਹਾਜਰੀ ਭਰ ਰਿਹਾ ਸੀ ਉੱਥੇ ਹੀ ਸ਼ਹਿਰ ਦੇ ਭਾਜਪਾ ਆਗੂ ਤੇ ਮੌਜੂਦਾ-ਸਾਬਕਾ ਕੌਂਸਲਰ ਸਿਰਫ ਤੇ ਸਿਰਫ ਆਪਣੇ ਪਰਿਵਾਰ ਦਾ ਇੱਕ-ਇੱਕ ਜੀਅ ਲੈ ਕੇ ਹੀ ਰੈਲੀ ਵਿੱਚ ਪੁੱਜੇ। ਹੁਸ਼ਿਆਰਪੁਰ ਸ਼ਹਿਰ ਦੇ ਕੁੱਲ 50 ਵਾਰਡਾਂ ਵਿੱਚ ਭਾਜਪਾ ਇੰਨੀ ਕੁ ਸਮਰੱਥਾ ਰੱਖਦੀ ਹੈ ਕਿ ਇੱਕ ਛੋਟੀ ਕਾਲ ਉੱਪਰ ਵੀ ਰੌਸ਼ਨ ਗਰਾਂਊਡ ਵਰਗੀਆਂ ਚਾਰ ਗਰਾਂਊਡਾਂ ਇਸਦੇ ਵਰਕਰ ਘੰਟਿਆਂ ਵਿੱਚ ਭਰ ਸਕਦੇ ਹਨ ਲੇਕਿਨ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਢਾ ਨੇ ਬੁੱਧਵਾਰ ਜਿਸ ਰੈਲੀ ਨੂੰ ਸੰਬੋਧਨ ਕੀਤਾ ਉਸ ਵਿੱਚ ਹੁਸ਼ਿਆਰਪੁਰ ਸ਼ਹਿਰ ਤੋਂ ਨਾਮਾਤਰ ਤੇ ਹਲਕਾ ਗੜ੍ਹਸ਼ੰਕਰ, ਦਸੂਹਾ, ਮੁਕੇਰੀਆ ਤੇ ਸ਼ਾਮਚੁਰਾਸੀ ਦੇ ਪਾਰਟੀ ਵਰਕਰ ਵੱਡੀ ਗਿਣਤੀ ਵਿੱਚ ਪੁੱਜੇ ਸਨ। ਮੰਗਲਵਾਰ ਦੇਰ ਰਾਤ ਤੱਕ ਪਏ ਮੀਂਹ ਕਾਰਨ ਗਰਾਂਊਡ ਵਿੱਚ ਚਿੱਕੜ ਹੋ ਗਿਆ ਸੀ ਤੇ ਜਦੋਂ ਸਵੇਰੇ ਸੀ.ਆਈ.ਡੀ. ਵੱਲੋਂ ਰੈਲੀ ਕੈਂਸਲ ਕਰਨ ਦੀ ਰਿਪੋਰਟ ਅੱਗੇ ਭੇਜੀ ਗਈ ਤਦ ਜਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਨੇ ਮੋਰਚਾ ਸੰਭਾਲਿਆ ਤੇ ਆਪਣੇ ਸਭ ਤੋਂ ਕਰੀਬੀ ਸਾਥੀ ਜਿੰਦੂ ਸੈਣੀ ਨੂੰ ਮੈਂਦਾਨ ਵਿੱਚ ਉਤਾਰ ਦਿੱਤਾ ਤੇ ਫਿਰ ਜਿੰਦੂ ਸੈਣੀ ਵੱਲੋਂ 50 ਦੇ ਲੱਗਭੱਗ ਮਜਦੂਰਾਂ ਸਮੇਤ ਆਪਣੇ ਕਰੀਬੀ ਨੌਜਵਾਨਾਂ ਨੂੰ ਨਾਲ ਲੈ ਕੇ ਜਿੱਥੇ ਗਰਾਂਊਡ ਵਿੱਚੋ ਪੰਪਾਂ ਰਾਹੀਂ ਪਾਣੀ ਬਾਹਰ ਕੱਢਿਆ ਗਿਆ ਉੱਥੇ ਹੀ ਜੇ.ਸੀ.ਬੀ.ਦੀ ਮਦਦ ਨਾਲ ਚਿੱਕੜ ਨੂੰ ਚੁੁੱਕਿਆ ਤੇ ਬਾਅਦ ਵਿੱਚ ਗਿੱਲੀ ਜਗ੍ਹਾਂ ’ਤੇ ਗੇਰੀ ਪਾਈ ਗਈ ਜਿਸ ਉਪਰੰਤ ਰੈਲੀ ਦੀ ਪਿੱਚ ਤਿਆਰ ਹੋਈ। ਸਵੇਰ ਸਮੇਂ ਜਦੋਂ ਗਰਾਂਊਡ ਵਿੱਚ ਨਿਪੁੰਨ ਸ਼ਰਮਾ, ਜਿੰਦੂ ਸੈਣੀ ਆਦਿ ਪਸੀਨਾ ਵਹਾ ਰਹੇ ਸਨ ਤਦ ਭਾਜਪਾ ਦੇ ਸਥਾਨਕ ਕੁਝ ਘੜੰਮ ਚੌਧਰੀ ਬੁੱਲ੍ਹਾਂ ਵਿੱਚ ਮੁਸਕਰਾ ਰਹੇ ਸਨ ਪਰ ਬਾਅਦ ਦੁਪਹਿਰ ਇਨ੍ਹਾਂ ਦਾ ਮੁਸਕਾਨ ਜਾਂਦੀ ਰਹੀ ਕਿਉਂਕਿ ਰੈਲੀ ਵਿੱਚ ਆਪਣਿਆਂ ਵੱਲੋਂ ਪਾਏ ਗਏ ਵਿਘਨ ਦੀ ਪੂਰੀ ਰਿਪੋਰਟ ਪ੍ਰਧਾਨ ਜੇ.ਪੀ.ਨੱਢਾ ਤੱਕ ਪਹੁੰਚਾ ਦਿੱਤੀ ਗਈ, ਜਿਨ੍ਹਾਂ ਨੇ ਉਨ੍ਹਾਂ ਘੜੰਮਾਂ ਨੂੰ ਰੈਲੀ ਦੇ ਬਾਅਦ ਘੂਰਿਆ ਵੀ। ਸ਼ਹਿਰ ਵਿੱਚ ਜਿੱਥੇ ਬਾਕੀ ਵੱਡੇ ਲੀਡਰਾਂ ਨੇ ਰੈਲੀ ਨੂੰ ਫਲਾਪ ਕਰਨ ਲਈ ਭੂਮਿਕਾ ਨਿਭਾਈ ਉੱਥੇ ਹਮੇਸ਼ਾ ਦੀ ਤਰ੍ਹਾਂ ਸਾਬਕਾ ਜਿਲ੍ਹਾ ਪ੍ਰਧਾਨ ਡਾ. ਰਮਨ ਘਈ ਨੇ ਆਪਣੇ ਸਾਥੀਆਂ ਨਾਲ ਜਰੂਰ ਭਰਵੀਂ ਹਾਜਰੀ ਲਗਵਾਈ। ਆਰ.ਐਸ.ਐਸ. ਦੇ ਇੱਕ ਆਗੂ ਨੇ ਨਾਮ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ ਉੱਪਰ ਦੱਸਿਆ ਕਿ ਰੈਲੀ ਨੂੰ ਅਸਫਲ ਕਰਨ ਲਈ ਕੀਤੇ ਵਰਤਾਰੇ ਦੀ ਪੂਰੀ ਰਿਪੋਰਟ ਆਰ.ਐਸ.ਐਸ.ਦੇ ਬਜੁਰਗ ਆਗੂਆਂ ਵੱਲੋਂ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਢਾ ਅਤੇ ਸੰਗ ਨੂੰ ਸੌਂਪ ਦਿੱਤੀ ਗਈ ਤੇ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਸੰਗਠਨ ਦੇ ਵਿਰੋਧ ਵਿੱਚ ਜਾਣ ਵਾਲਿਆਂ ਨੂੰ ਭਵਿੱਖ ਵਿੱਚ ਖੂੰਜੇ ਜਰੂਰ ਲਗਾਏਗੀ।
ਨੱਢਾ ਨੇ ਲਈ ਕੋਰ ਕਮੇਟੀ ਦੀ ਮੀਟਿੰਗ
ਰੈਲੀ ਉਪਰੰਤ ਜੇ.ਪੀ.ਨੱਢਾ ਵੱਲੋਂ ਸ਼ਹਿਰ ਦੇ ਇੱਕ ਹੋਟਲ ਵਿੱਚ ਹੁਸ਼ਿਆਰਪੁਰ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਲਈ ਗਈ, ਜਿਸ ਵਿੱਚ ਰੈਲੀ ਲਈ ਕੀਤੀ ਮੇਹਨਤ ਪ੍ਰਤੀ ਨਿਪੁੰਨ ਸ਼ਰਮਾ ਦੀ ਪਿੱਠ ਥਾਪੜੀ ਗਈ ਉੱਥੇ ਹੀ ਰੈਲੀ ਦਾ ਚਿਹਰਾ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਅਸਿੱਧੇ ਤੌਰ ’ਤੇ ਲਾਹਨਤਾਂ ਵੀ ਪਾਈਆਂ ਗਈਆਂ। ਮੀਟਿੰਗ ਵਿੱਚ ਮੌਜੂਦ ਇੱਕ ਆਗੂ ਨੇ ਦੱਸਿਆ ਕਿ ਭਾਜਪਾ ਦੀ ਸਥਾਨਕ ਗੁੱਟਬਾਜੀ ਤੋਂ ਪਹਿਲਾ ਪੰਜਾਬ ਦੀ ਲੀਡਰਸ਼ਿਪ ਤਾਂ ਪ੍ਰੇਸ਼ਾਨ ਸੀ ਪਰ ਹੁਣ ਇਸਦਾ ਚਿਹਰਾ-ਮੋਹਰਾ ਰਾਸ਼ਟਰੀ ਪ੍ਰਧਾਨ ਵੱਲੋਂ ਵੇਖਣ ਉਪਰੰਤ ਆਉਣ ਵਾਲੇ ਸਮੇਂ ਵਿੱਚ ਕਈ ਆਊਟ ਡੇਟਿਡ ਆਗੂਆਂ ਨੂੰ ਖੂੰਜੇ ਲਗਾਇਆ ਜਾ ਸਕਦਾ ਹੈ।
ਸਾਨੂੰ 200 ਸਾਲ ਗੁਲਾਮ ਰੱਖਣ ਵਾਲੇ ਅੱਜ ਸਾਡੇ ਤੋਂ ਪਿੱਛੇ ਹਨ-ਜੇ.ਪੀ.ਨੱਢਾ
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਢਾ ਨੇ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਉਸ ਬਿ੍ਰਟੇਨ ਵਿੱਚ ਜਾ ਕੇ ਲੋਕਤੰਤਰ ਬਚਾਉਣ ਦੀ ਦੁਹਾਈ ਪਾ ਰਿਹਾ ਜਿਸ ਨੇ 200 ਸਾਲ ਸਾਨੂੰ ਗੁਲਾਮ ਬਣਾ ਕੇ ਰੱਖਿਆ ਤੇ ਇਹ ਪੂਰੀ ਕਾਂਗਰਸ ਲਈ ਸ਼ਰਮ ਵਾਲੀ ਗੱਲ ਹੈ।
7 ਦਿਨ ਘੋੜਾ ਪਰਖਣ ਤੋਂ ਪਹਿਲਾ ਹੀ ਪੰਜਾਬੀਆਂ ਨੇ ਬੋਕਰ ਤੇ ਦਾਅ ਲਾ ਦਿੱਤਾ
ਇਸ ਸਮੇਂ ਆਪਣੇ ਸੰਬੋਧਨ ਵਿੱਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਘੋੜੇ ਦੀ ਨਸਲ ਤੇ ਅਸਲ ਦਾ ਸੱਤ ਦਿਨਾਂ ਦੀ ਦੇਖ-ਪਰਖ ਤੋਂ ਬਾਅਦ ਲੱਗਦਾ ਹੈ ਲੇਕਿਨ ਪੰਜਾਬੀ ਕਾਹਲੀ ਕਰ ਗਏ ਤੇ ਸੱਤ ਦਿਨ ਦੇਖ-ਪਰਖ ਕਰਨ ਤੋਂ ਪਹਿਲਾ ਹੀ ਬੋਕਰ ਵਾਲਿਆਂ ਦੇ ਉੱਪਰ ਦਾਅ ਲਗਾ ਦਿੱਤਾ ਤੇ ਹੁਣ ਲੋਕ ਪਛਤਾ ਰਹੇ ਹਨ। ਇਸ ਮੌਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਸੁਭਾਸ਼ ਬਰਾਲਾ, ਭਾਜਪਾ ਦੇ ਜਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਵੱਲੋਂ ਸਮੂਹ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਸਮੇਂ ਰਾਣਾ ਗੁਰਮੀਤ ਸਿੰਘ ਸੋਢੀ, ਸੰਸਦ ਮੈਂਬਰ ਸੋਮ ਪ੍ਰਕਾਸ਼, ਤੀਕਸ਼ਣ ਸੂਦ, ਜੰਗੀ ਲਾਲ ਮਹਾਜਨ, ਡਾ. ਰਮਨ ਘਈ, ਬੀਬੀ ਮਹਿੰਦਰ ਕੌਰ ਜੋਸ਼, ਦਿਲਬਾਗ ਰਾਏ, ਨਿਮਿਸ਼ਾ ਮਹਿਤਾ, ਜਿੰਦੂ ਸੈਣੀ, ਰਾਜਾ ਸੈਣੀ, ਬਿੱਟੂ ਭਾਟੀਆ, ਅਸ਼ਵਨੀ ਗੈਂਦ, ਮਨੋਰੰਜਨ ਕਾਲੀਆ, ਕਮਲ ਸੇਤੀਆ, ਸੁਭਾਸ਼ ਸ਼ਰਮਾ ਆਦਿ ਵੀ ਮੌਜੂਦ ਸਨ।
ਚਿੱਕੜ ਸਿਰ ’ਤੇ ਚੁੱਕਣ ਵਾਲਿਆਂ ਨੂੰ ਨੱਢਾ ਦਾ ਥਾਪੜਾ, ਘੜੰਮਾਂ ਨੂੰ ਪਾਈ ‘ ਲਾਹਨਤ ’