ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਕੇਂਦਰ ਦੀ ਭਾਜਪਾ ਸਰਕਾਰ ਦੇ ਹੁਣ ਤੱਕ ਦੇ 9 ਸਾਲ ਦੇ ਸ਼ਾਸ਼ਨ ਦੀਆਂ ਉਪਲਬਧੀਆਂ ਤੇ ਪਾਰਟੀ ਵਰਕਰਾਂ ਤੇ ਆਗੂਆਂ ਵਿੱਚ ਜੋਸ਼ ਭਰਨ ਲਈ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸ਼ਨੀਵਾਰ ਨੂੰ ਹੁਸ਼ਿਆਰਪੁਰ ਪਹੁੰਚ ਰਹੇ ਹਨ ਜਿੱਥੇ ਕਿ ਐੱਮ.ਐੱਸ.ਪ੍ਰੈਜੀਡੈਂਸੀ ਹੋਟਲ ਵਿੱਚ ਸਵੇਰੇ 11.15 ਵਜੇ ਪ੍ਰੈੱਸ ਕਾਂਨਫਰੰਸ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਭਾਜਪਾ ਦੇ ਜਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਵੱਲੋਂ ਦਿੱਤੀ ਗਈ ਤੇ ਦੱਸਿਆ ਗਿਆ ਕਿ ਹਰਿਆਣਾ ਤੋਂ ਪਾਰਟੀ ਦੇ ਆਗੂ ਸੁਭਾਸ਼ ਬੁਰਾਲਾ ਵੀ ਹੁਸ਼ਿਆਰਪੁਰ ਪੁੱਜਣਗੇ। ਇੱਥੇ ਜਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਜਿਲ੍ਹੇ ਅੰਦਰ ਭਾਜਪਾ ਅੰਦਰ ਵੱਡੇ ਪੱਧਰ ’ਤੇ ਖਿੱਚ-ਧੂਹ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਵਿੱਚ ਇੱਕ ਪਾਸੇ ਸਾਬਕਾ ਮੰਤਰੀ ਤੀਕਸ਼ਣ ਸੂਦ ਖੇਡ ਰਹੇ ਹਨ ਤੇ ਦੂਜੇ ਪਾਸੇ ਜਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਵੱਲੋਂ ਤੀਕਸ਼ਣ ਦੇ ਬਾਂਊਸਰਾਂ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਮਾਮਲਾ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੇ ਧਿਆਨ ਵਿੱਚ ਵੀ ਹੈ ਕਿਉਂਕਿ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਸਭ ਕੁਝ ਨੇੜੇ ਤੋਂ ਦੇਖ ਰਹੇ ਹਨ ਤੇ ਸੰਭਾਵਨਾ ਹੈ ਕਿ ਸ਼ਨੀਵਾਰ ਨੂੰ ਵੱਖ-ਵੱਖ ਗੁੱਟਾਂ ਦੀ ਕੇਂਦਰੀ ਮੰਤਰੀ ਕਲਾਸ ਲਗਾ ਸਕਦੇ ਹਨ ਕਿਉਂਕਿ ਇਸੇ ਗੁੱਟਬਾਜੀ ਕਾਰਨ ਭਾਜਪਾ ਲਗਾਤਾਰ ਹੁਸ਼ਿਆਰਪੁਰ ਸ਼ਹਿਰ ਵਿੱਚ ਚੋਣ ਹਾਰ ਰਹੀ ਹੈ।
ਹੁਸ਼ਿਆਰਪੁਰੀਆਂ ਨੇ ਟੁਕੜੇ ਟੁਕੜੇ ਕੀਤੀ ਬੀਜੇਪੀ, ਸ਼ੇਖਾਵਤ ਪੁੱਟਣਗੇ ਕੰਨ