ਦਾ ਐਡੀਟਰ ਨਿਊਜ਼, ਚੰਡੀਗੜ੍ਹ। ਯੂ ਟਿਊਬਰ ਘੋੜੀਆਂ ਤੇ ਬਲੌਗ ਕਰਨ ਵਾਲੇ ਸੁਖਜਿੰਦਰ ਲੋਪੋਂ ਨੂੰ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਨੇ ਗ੍ਰਿਫਤਾਰ ਕਰ ਲਿਆ ਹੈ ਉਸ ਨੂੰ ਫਿਰੌਤੀ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਥੇ ਇਹ ਗੱਲ ਵਰਣਨਯੋਗ ਹੈ ਕੇ ਕੁਝ ਦਿਨ ਪਹਿਲਾਂ ਲੋਪੋਂ ਨੇ ਘੋੜੀਆਂ ਦਾ ਵਪਾਰ ਕਰਨ ਵਾਲਿਆਂ ਨੂੰ ਗਾਲਾਂ ਕੱਢੀਆਂ ਸੀ, ਜਦ ਇਸ ਗੱਲ ਦਾ ਵਿਵਾਦ ਭਖਿਆਂ ਤਾਂ ਲੋਪੋਂ ਨੇ ਕਲ ਮੋਗਾ ਵਿੱਚ ਸਟੇਜ ਤੇ ਆ ਕੇ ਮੁਆਫ਼ੀ ਮੰਗ ਲਈ ਸੀ, ਲੇਕਿਨ ਇਸ ਮੁਆਫੀ ਤੋਂ ਨਾਖੁਸ਼ ਹੋ ਕੇ ਗੈਂਗਸਟਰ ਅਰਸ਼ ਡਲਾ ਨੇ ਫੇਸਬੁਕ ਤੇ ਲੋਪੋਂ ਦੇ ਹੱਕ ਵਿੱਚ ਪੋਸਟ ਪਾ ਦਿੱਤੀ ਅਤੇ ਮੁਆਫ਼ੀ ਮੰਗਵਾਉਣ ਵਾਲਿਆਂ ਨੂੰ ਧਮਕੀਆਂ ਦੇ ਦਿੱਤੀਆਂ ਅਤੇ ਡਲਾਂ ਨੇ ਕਿਹਾ ਕਿ 100 ਕੁ ਘੋੜੀਆਂ ਵਾਲਿਆਂ ਨੇ ਉਸ ਤੋਂ ਮੁਆਫ਼ੀ ਮੰਗਵਾ ਕੇ ਲੋਪੋਂ ਨੂੰ ਜਿਓਂਦਿਆਂ ਮਾਰ ਦਿੱਤਾ ਅਤੇ ਉਸ ਨੇ ਕਿਹਾ ਕਿ ਅਸੀਂ ਗਿਣ ਕੇ ਗੋਲੀਆਂ ਨਹੀਂ ਮਾਰਦੇ, ਉਸ ਨੇ ਇਹ ਵੀ ਕਿਹਾ ਕਿ ਉਹ ਲੋਪੋਂ ਨੂੰ ਨਹੀਂ ਜਾਣਦਾ, ਪਰ ਉਸ ਨਾਲ ਜੋ ਹੋਇਆ ਉਹ ਗੱਲਤ ਹੋਇਆ ਹੈ। ਇਸ ਪੋਸਟ ਤੋਂ ਬਾਅਦ ਲੋਪੋਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ , ਅੱਜ ਅਦਾਲਤ ਵਿੱਚ ਪੇਸ਼ ਕਰ ਦਿੱਤਾ, ਜਿਥੇ ਅਦਾਲਤ ਨੇ ਤਿੰਨ ਦਿਨ ਦਾ ਰਿਮਾਂਡ ਦੇ ਦਿਤਾ ਹੈ। ਐਸਐਸਓੰਸੀ ਵਿੰਗ ਨਾਲ ਜੁੜੇ ਸੂਤਰਾਂ ਅਨੁਸਾਰ ਲੋਪੋਂ ਨੂੰ ਫਿਰੌਤੀ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ, ਪੁਲਿਸ ਸ਼ੱਕ ਹੈ ਕੇ ਲੋਪੋਂ ਦੇ ਅਰਸ਼ ਡਲਾਂ ਨਾਲ ਸੰਬੰਧ ਹਨ ਅਤੇ ਇਹ ਫਿਰੌਤੀਆਂ ਮੰਗਣ ਵਿੱਚ ਸ਼ਾਮਿਲ ਹੈ ਅਤੇ ਇਸ ਦੇ ਫੋਨ ਦੀ ਜਾਂਚ ਕੀਤੀ ਜਾ ਰਹੀ ਹੈ।
Sent from my Galaxy