ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਆਮ ਆਦਮੀ ਪਾਰਟੀ ਦੇ ਦਸੂਹਾ ਹਲਕੇ ਤੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਪੀ.ਏ.ਦੇ ਨਾਮ ਉੱਪਰ ਠੱਗੀ ਮਾਰਨ ਵਾਲੇ ਇੱਕ ਠੱਗ ਤੇ ਉਸਦੀ ਸਾਥਣ ਨੂੰ ਦਸੂਹਾ ਪੁਲਿਸ ਨੇ ਦਿੱਲੀ ਦੇ ਲੀਲਾ ਹੋਟਲ ਵਿੱਚੋ ਗਿ੍ਰਫਤਾਰ ਕਰ ਲਿਆ ਹੈ, ਫੜੇ ਗਏ ਇਸ ਠੱਗ ਦੀ ਪਹਿਚਾਣ ਭਲਿੰਦਰਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਹਾਊਸ ਨੰਬਰ-888 ਫੇਸ 07 ਮੋਹਾਲੀ ਥਾਣਾ ਮਟੋਰ ਜਿਲ੍ਹਾ ਮੋਹਾਲੀ ਤੇ ਨਿਤਾਸ਼ਾ ਰਾਣੀ ਪੁੱਤਰੀ ਦੀਪਕ ਕੁਮਾਰ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਲੀ ਥਾਣਾ ਗੁਰੂਹਰਸਹਾਏ ਜਿਲ੍ਹਾ ਫਿਰੋਜਪੁਰ ਦੇ ਰੂਪ ਵਿੱਚ ਹੋਈ ਹੈ। ਥਾਣਾ ਦਸੂਹਾ ਦੀ ਪੁਲਿਸ ਕੋਲ 27 ਮਈ ਨੂੰ ਗਗਨਦੀਪ ਸਿੰਘ ਵਾਸੀ ਸਰੀਹਪੁਰ ਥਾਣਾ ਦਸੂਹਾ ਨੇ ਸ਼ਿਕਾਇਤ ਦਰਜ ਕਰਵਾਉਦੇ ਹੋਏ ਦੱਸਿਆ ਸੀ ਕਿ ਉਹ ਵਿਧਾਇਕ ਕਰਮਵੀਰ ਘੁੰਮਣ ਦਾ ਪੀ.ਏ.ਹੈ ਤੇ ਉਸ ਨੂੰ ਵੈਸਟਰਨ ਯੂਨੀਅਨ ਗੱਣਪੱਤ ਟਰੈਵਲ ਦਸੂਹਾ ਦੇ ਮਾਲਕ ਪੁਨੀਤ ਦਾ ਫੋਨ ਆਇਆ ਕਿ ਮੈਨੂੰ 82889-44475 ਨੰਬਰ ਤੋਂ ਇੱਕ ਫੋਨ ਆਇਆ ਸੀ ਜਿਸ ’ਤੇ ਬੋਲਣ ਵਾਲੇ ਵਿਅਕਤੀ ਨੇ ਖੁਦ ਨੂੰ ਵਿਧਾਇਕ ਕਰਮਵੀਰ ਦਾ ਪੀ.ਏ.ਦੱਸਿਆ ਸੀ ਤੇ ਕਿਹਾ ਸੀ ਕਿ ਅਕਾਂਊਟ ਨੰਬਰ 00342560007335 ਐਚ.ਡੀ.ਐਫ.ਸੀ. ਵਿੱਚ ਜਲਦ 1 ਹਜਾਰ ਰੁਪਏ ਪਾਓ ਸਾਨੂੰ ਚਾਹੀਦੇ ਹਨ ਤਾਂ ਮੈਂ ਉਸ ਅਕਾਂਊਟ ਵਿੱਚ ਪੈਸੇ ਜਮਾਂ ਕਰਵਾ ਦਿੱਤਾ। ਪੁਨੀਤ ਵੱਲੋਂ ਪੀ.ਏ. ਨੂੰ ਇਹ ਕਾਲ ਸਿਰਫ ਇਹ ਗੱਲ ਦੀ ਪੁਸ਼ਟੀ ਕਰਨ ਲਈ ਕੀਤੀ ਸੀ ਕਿ ਸੱਚਮੁੱਚ ਵਿਧਾਇਕ ਦੇ ਪੀ.ਏ.ਨੂੰ ਪੈਸਿਆਂ ਦੀ ਲੋੜ ਸੀ ਲੇਕਿਨ ਅੱਗਿਓ ਪੀ.ਏ. ਗਗਨਦੀਪ ਨੇ ਦੱਸਿਆ ਕਿ ਉਸ ਨੇ ਕੋਈ ਕਾਲ ਨਹੀਂ ਕੀਤੀ ਤੇ ਨਾ ਹੀ ਉਹ ਨੰਬਰ ਤੇ ਅਕਾਂਊਟ ਉਸਦਾ ਹੈ ਜਿਸ ਵਿੱਚ ਪੈਸੇ ਪੁਆਏ ਗਏ ਹਨ, ਜਿਸ ਪਿੱਛੋ ਦਸੂਹਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮੁਲਜਿਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਆਖਿਰ ਉਨ੍ਹਾਂ ਨੂੰ ਫੜ ਵੀ ਲਿਆ। ਇੰਸਪੈਕਟਰ ਬਲਵਿੰਦਰ ਸਿੰਘ ਨੇ ਅੱਗੇ ਜਾਣਕਾਰੀ ਦਿੱਤੀ ਕਿ ਸਾਬਕਾ ਆਈ.ਪੀ.ਐਸ.ਅਧਿਕਾਰੀ ਤੇ ਅਮਿ੍ਰਤਸਰ ਤੋਂ ਮੌਜੂਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਸਮੇਤ ਕਈ ਹੋਰ ਲੋਕਾਂ ਨਾਲ ਵੀ ਇਨ੍ਹਾਂ ਨੇ ਠੱਗੀਆਂ ਮਾਰੀਆਂ ਹਨ।
ਖਾਸ ਦੇ ਨਾਮ ’ਤੇ ਠੱਗੀ, ਪੁਲਿਸ ਹਰਕਤ ਵਿੱਚ
ਜਿਲ੍ਹੇ ਸਮੇਤ ਪੂਰੇ ਪੰਜਾਬ ਵਿੱਚ ਰੋਜਾਨਾ ਫੋਨ ਕਾਲ ਰਾਹੀਂ ਭੋਲੇ-ਭੋਲੇ ਲੋਕਾਂ ਨਾਲ ਠੱਗੀਆਂ ਕੀਤੀਆਂ ਜਾ ਰਹੀਆਂ ਹਨ ਲੇਕਿਨ ਪੀੜਤਾਂ ਦੀਆਂ ਸ਼ਿਕਾਇਤਾਂ ਫਾਇਲਾਂ ਵਿੱਚ ਹੀ ਦਮ ਤੋੜ ਦਿੰਦੀਆਂ ਹਨ ਲੇਕਿਨ ਜਦੋਂ ਕਿਤੇ ਕਿਸੇ ਖਾਸ ਨਾਲ ਜਾਂ ਉਸਦੇ ਨਾਮ ਉੱਪਰ ਠੱਗੀ ਵੱਜਦੀ ਹੈ ਤਾਂ ਪੁਲਿਸ ਠੱਗਾਂ ਨੂੰ ਪਤਾਲ ਲੋਕ ਵਿੱਚੋ ਵੀ ਕੱਢ ਲਿਆਉਦੀ ਹੈ ਤੇ ਉੱਪਰ ਦਿੱਤਾ ਮਾਮਲਾ ਇਸੇ ਦੀ ਉਦਾਹਰਣ ਹੈ, ਇਸੇ ਤਰ੍ਹਾਂ ਜਦੋਂ ਕੁਝ ਸਾਲ ਸੰਸਦ ਮੈਂਬਰ ਪ੍ਰਨੀਤ ਕੌਰ ਨਾਲ ਠੱਗੀ ਵੱਜੀ ਸੀ ਤਦ ਵੀ ਪੁਲਿਸ ਨੇ ਅੰਬਰਾਂ ਤੱਕ ਜਾਂਚ ਦੀ ਮਿੱਟੀ ਉਡਾ ਮਾਰੀ ਸੀ।
ਘੁੰਮਣ ਵਿਧਾਇਕ ਦਾ ਪੀ.ਏ.ਬਣ ਠੱਗੀ ਮਾਰਨ ਵਾਲਾ ਪੁਲਿਸ ਦੀ ‘ਘੁੰਮਣਘੇਰੀ ’ ਵਿੱਚ