ਦਾ ਐਡੀਟਰ ਨਿਊਜ਼, ਦਿਬਰੂਗੜ੍ਹ । ਅੱਜ ਬਾਅਦ ਦੁਪਹਿਰ ਪੰਜਾਬ ਸਰਕਾਰ ਵੱਲੋ ਨੈਸ਼ਨਲ ਸਕਿਉਰਟੀ ਐਕਟ ਦੇ ਤਹਿਤ ਬਣਾਏ ਗਏ ਐਡਵਾਈਜਰੀ ਬੋਰਡ ਦੇ ਚਾਰ ਮੈਂਬਰਾਂ ਵੱਲੋਂ ਅਸਾਮ ਦੀ ਦਿਬਰੂਗੜ੍ਹ ਜੇਲ੍ਹ ਦਾ ਦੌਰਾ ਕੀਤਾ ਗਿਆ, ਜਿਥੇ ਉਨ੍ਹਾਂ ਨੇ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਨੈਸ਼ਨਲ ਸਕਿਉਰਟੀ ਐਕਟ ਅਧੀਨ ਬੰਦ ਬਾਕੀ ਸਿੱਖ ਨੌਜਵਾਨਾਂ ਨਾਲ ਮੁਲਾਕਾਤ ਕੀਤੀ।ਇਸ ਐਡਵਾਇਜ਼ਰੀ ਬੋਰਡ ਦੇ ਚਾਰ ਮੈਂਬਰਾਂ ਵਿੱਚ ਹਾਈਕੋਰਟ ਦੇ ਰਿਟਾਇਰ ਜਸਟਿਸ ਸ਼ਾਬਿਹੂਲ ਹੱਸਨੈਨ (ਚੇਅਰਪਰਸਨ), ਸ਼ੁਵੀਰ ਸਿਓਕੰਡ ਮੈਂਬਰ, ਦਿਵਆਸ਼ੂ ਜੈਨ ਮੈਂਬਰ ਅਤੇ ਆਈਜੀ ਪੰਜਾਬ ਪੁਲਿਸ ਰਾਕੇਸ਼ ਅੱਗਰਵਾਲ ਸ਼ਾਮਿਲ ਸਨ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਸਮੇਤ 9 ਸਿੱਖ ਨੌਜਵਾਨ ਦਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅਤੇ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਮਾਂ-ਬਾਪ ਮੁਲਾਕਾਤ ਕਰਨ ਇਥੇ ਪੁੱਜੇ ਹੋਏ ਸਨ। ਹਾਲਾਂਕਿ ਜੇਲ ਅੰਦਰ ਬੰਦ ਇਨ੍ਹਾਂ ਸਿੱਖ ਕੈਦੀਆਂ ਨੇ ਬੋਰਡ ਦੇ ਅੱਗੇ ਕਿਹੋ ਜਿਹੀਆਂ ਗੱਲਾਂ ਰੱਖੀਆਂ ਹਨ,ਇਸ ਦੀ ਹਾਲੇ ਪੁਸ਼ਟੀ ਨਹੀਂ ਹੋ ਸਕੀ।
ਐਨਐਸਏ ਐਡਵਾਈਜਰੀ ਬੋਰਡ ਨੇ ਦਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੱਖ ਕੈਦੀਆਂ ਨਾਲ ਕੀਤੀ ਮੁਲਾਕਾਤ।