ਦਾ ਐਡੀਟਰ ਨਿਊਜ.ਫਰੀਦਕੋਟ। ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਉਰਫ ਕਿੱਕੀ ਦਿੱਲੋਂ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਫਰੀਦਕੋਟ ਦੀ ਅਦਾਲਤ ਵੱਲੋਂ ਇਸ ਸਾਬਕਾ ਵਿਧਾਇਕ ਦਾ ਪੰਜ ਦਿਨ ਦਾ ਰਿਮਾਂਡ ਵਿਜੀਲੈਂਸ ਨੂੰ ਦੇ ਦਿੱਤਾ ਹੈ, ਵਿਜੀਲੈਂਸ ਵੱਲੋਂ ਬੀਤੇ ਕੱਲ੍ਹ ਗ੍ਰਿਫਤਾਰ ਕੀਤੇ ਗਏ ਕੁਸ਼ਲਦੀਪ ਢਿੱਲੋ ਨੂੰ ਅੱਜ ਫਰੀਕਦੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਵਿਜੀਲੈਂਸ ਦੇ ਸੂਤਰਾਂ ਦੀ ਮੰਨੀਏ ਤਾਂ ਮੰਗਲਵਾਰ ਨੂੰ ਗ੍ਰਿਫਤਾਰੀ ਤੋਂ ਬਾਅਦ ਹੀ ਵਿਜੀਲੈਂਸ ਦੇ ਡਰ ਕਾਰਨ ਕੁਸ਼ਲਦੀਪ ਨੇ ਸ਼ੁਰੂਆਤੀ ਪੁੱਛਗਿੱਛ ਵਿੱਚ ਹੀ ਕਈ ਖੁਲਾਸੇ ਕਰ ਦਿੱਤੇ ਤੇ ਆਉਣ ਵਾਲੇ 5 ਦਿਨਾਂ ਦੇ ਰਿਮਾਂਡ ਵਿੱਚ ਕੁਸ਼ਲਦੀਪ ਦੀ ਕਿੱਕਲੀ ਪੈਣੀ ਤੈਅ ਹੈ। ਕਾਂਗਰਸ ਦੇ ਇਸ ਸਾਬਕਾ ਵਿਧਾਇਕ ਦੀ ਗ੍ਰਿਫਤਾਰੀ ਪਿੱਛੋ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਨੂੰ ਵੀ ਜਿਵੇਂ ਸੁੰਸਰੀ ਪੈ ਗਈ ਹੈ, ਕਿਉਂਕਿ ਕੋਈ ਵੀ ਜੁਬਾਨ ਖੋਲ੍ਹਣ ਲਈ ਤਿਆਰ ਨਹੀਂ ਹੈ,ਜਿਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਲੱਗਭੱਗ ਸਾਰੇ ਹੀ ਸਾਬਕਾ ਵਿਧਾਇਕ ਕਿਸੇ ਨਾ ਕਿਸੇ ਗੱਲੋ ਕਾਣੇ ਹਨ ਤੇ ਉਹ ਨਹੀਂ ਚਾਹੁੰਦੇ ਕਿ ਵਿਜੀਲੈਂਸ ਜਾਂ ਪੰਜਾਬ ਸਰਕਾਰ ਖਿਲਾਫ ਬੋਲ ਕੇ ਇਨ੍ਹਾਂ ਦੋਵਾਂ ਦਾ ਧਿਆਨ ਆਪਣੇ ਵੱਲ ਕਰ ਲੈਣ।
ਕਿੱਕੀ ਦੀ ਪਵੇਗੀ ਹੁਣ ਕਿੱਕਲੀ, 5 ਦਿਨ ਦੇ ਪੁਲਿਸ ਰਿਮਾਂਡ ਤੇ, ਕਾਂਗਰਸ ਨੂੰ ਪਈ ਸੁਸਰੀ।