ਦਾ ਐਡੀਟਰ ਨਿਊਜ.ਜਲੰਧਰ। ਸੋਸ਼ਲ ਮੀਡੀਆ ਉੱਤੇ ਅੱਜਕੱਲ੍ਹ ਇੱਕ ਫੋਟੋ ਪੂਰੇ ਜੋਰਾ-ਸ਼ੋਰਾ ਨਾਲ ਵਾਇਰਲ ਹੋਈ ਹੈ ਜਿਸ ਵਿੱਚ ਅਪਰਾਧੀਆ ਅਤੇ ਪੰਜਾਬ ਪੁਲਿਸ ਦਾ ਬੇਜੋੜ ਰਿਸ਼ਤਾ ਦਿਖ ਰਿਹਾ ਹੈ ਜਿਸ ਵਿੱਚ ਪੰਜਾਬ ਪੁਲਿਸ ਦੇ ਦੋ ਵੱਡੇ ਅਧਿਕਾਰੀ ਜਿਨ੍ਹਾਂ ਵਿੱਚੋ ਇੱਕ ਏ.ਡੀ.ਜੀ.ਪੀ. ਅਤੇ ਦੂਸਰਾ ਏ.ਆਈ.ਜੀ. ਕੁਛ ਐਸੇ ਬੰਦਿਆ ਨਾਲ ਤਸਵੀਰ ਸਾਂਝੀ ਕਰ ਰਹੇ ਹਨ ਜਿਨਾਂ ਵਿੱਚ ਇੱਕ ਵਿਅਕਤੀ ’ਤੇ ਅੱਠ ਅਪਰਾਧਿਕ ਮਾਮਲੇ ਦਰਜ ਹਨ ਅਤੇ ਇੱਕ ਵਿਅਕਤੀ ਅਜਿਹਾ ਹੈ ਜਿਸ ਤੇ 307 ਦੇ ਨਾਲ-ਨਾਲ ਨਜਾਇਜ ਅਸਲਾ ਅਤੇ ਤੀਸਰਾ ਵਿਅਕਤੀ ਇੱਕ ਕਾਂਗਰਸ ਦਾ ਸਾਬਕਾ ਐੱਮ.ਸੀ. ਹੈ ਜਿਸ ਤੇ ਹਾਲੇ ਕੁਝ ਦਿਨ ਪਹਿਲਾ ਹੀ ਹੁਸ਼ਿਆਰਪੁਰ ਵਿਖੇ ਦੜੇ-ਸੱਟੇ ਦਾ ਮਾਮਲਾ ਦਰਜ ਹੋਇਆ ਹੈ। ਫੇਸਬੁੱਕ ਤੇ ਪਾਈ ਗਈ ਇਸ ਤਸਵੀਰ ਵਿੱਚ ਜਲੰਧਰ ਪੀ.ਏ.ਪੀ. ਵਿਚ ਤੈਨਾਤ ਏ.ਡੀ.ਜੀ.ਪੀ. ਐਮ.ਐਫ.ਫਰੂਕੀ ਨਾਲ ਏ.ਆਈ.ਜੀ.ਨਰੇਸ਼ ਡੋਗਰਾ ਪੁਲਿਸ ਅਧਿਕਾਰੀ ਸ਼ਮਿਲ ਹੈ, ਹੈਰਾਨੀ ਦੀ ਗੱਲ ਤਾ ਇਹ ਹੈ ਤਸਵੀਰ ਦੇ ਬਿਲਕੁਲ ਸੱਜੇ ਪਾਸੇ ਹੁਸ਼ਿਆਰਪੁਰ ਦਾ ਸਾਬਕਾ ਕਾਂਗਰਸੀ ਐਮ.ਸੀ. ਧਿਆਨ ਚੰਦ ਉਰਫ ਧਿਆਨਾ ਹੈ ਜਿਸ ਤੇ ਅਜੇ ਕੁਝ ਦਿਨ ਪਹਿਲਾ ਦੜੇ ਸੱਟੇ ਦਾ ਮਾਮਲਾ ਦਰਜ ਹੋਇਆ ਹੈ, ਧਿਆਨੇ ਦੇ ਪਾਸੇ ਤੀਸਰਾ ਵਿਅਕਤੀ ਜਿਸਨੇ ਹਰੀ ਸ਼ਰਟ ਤੇ ਕਾਲੀ ਪੈੱਟ ਪਾਈ ਹੋਈ ਹੈ ਇਸਦਾ ਨਾਮ ਜਗਮੋਹਨ ਸਿੰਘ ਉਰਫ ਜੱਗੂ ਰਸੂਲਪੁਰੀਆ ਹੈ ਜਿਸ ਤੇ ਅੱਠ ਮਾਮਲੇ ਦਰਜ ਹਨ ਜਿਸ ਵਿੱਚ ਚੋਰੀ, ਕਿਡਨੈਪਿੰਗ, ਐਨ.ਡੀ.ਪੀ.ਸੀ.ਐਕਟ (ਡਰੱਗ), ਟ੍ਰਿਸਪਾਸਿੰਗ ਅਤੇ ਮਾਰਕੁਟਾਈ ਪ੍ਰਮੁੱਖ ਤੌਰ ਤੇ ਸ਼ਾਮਿਲ ਹਨ ਅਤੇ ਤਸਵੀਰ ਦੇ ਬਿਲਕੁਲ ਖੱਬੇ ਪਾਸੇ ਸਨੀ ਖੋਸਲਾ ਖੜਾ ਹੈ ਜਿਸ ਤੇ ਧਾਰਾ-307 ਅਤੇ ਨਜਾਇਜ ਅਸਲੇ ਦਾ ਮਾਮਲਾ ਦਰਜ ਹੈ। ਜਦੋ ਇਹ ਤਸਵੀਰ ਫੇਸਬੁੱਕ ਤੇ ਵਾਇਰਲ ਕੀਤੀ ਗਈ ਤਾ ਉਸ ਵਿੱਚ ਇਸ ਗੱਲ ਦਾ ਦਾਵਾ ਕੀਤਾ ਗਿਆ ਕੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਅਤੇ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਦੇ ਵਿਅਕਤੀਆਂ ਨੇ ਏ.ਡੀ.ਜੀ.ਪੀ.ਐਮ.ਐਫ.ਫਰੂਕੀ ਤੇ ਏ.ਆਈ.ਜੀ.ਨਰੇਸ਼ ਡੋਗਰਾ ਨਾਲ ਸਪੈਸ਼ਲ ਮੀਟਿੰਗ ਕੀਤੀ।
ਨਰੇਸ਼ ਡੋਗਰਾ ਦੀ ਵਿਵਾਦਾ ਨਾਲ ਯਾਰੀ
ਉੱਥੇ ਇਸ ਤਸਵੀਰ ਵਿੱਚ ਜਿੱਥੇ ਅਪਰਾਧਿਕ ਸ਼ਵੀ ਵਾਲੇ ਵਿਅਕਤੀ ਸ਼ਾਮਿਲ ਹਨ ਉੱਥੇ ਇਸ ਤਸਵੀਰ ਵਿੱਚ ਨਰੇਸ਼ ਡੋਗਰਾ ਵੀ ਦਿਖਾਈ ਦੇ ਰਿਹਾ ਹੈ ਜਿਸ ਨੂੰ ਕੁਝ ਮਹੀਨੇ ਪਹਿਲਾ ਹੀ ਜਲੰਧਰ ਸ਼ਹਿਰ ਦੇ ਡੀ.ਸੀ.ਪੀ.ਤੋ ਪੀ.ਏ.ਪੀ.ਇਸ ਕਰਕੇ ਤਬਾਦਲਾ ਕਰ ਦਿੱਤਾ ਗਿਆ ਸੀ ਜਦੋ ਇਨਾਂ ਦਾ ਜਲੰਧਰ ਦੇ ਇੱਕ ਐਮ.ਐਲ.ਏ.ਨਾਲ ਵਿਵਾਦ ਹੋ ਗਿਆ ਸੀ ਜਿਸ ਵਿੱਚ ਡੋਗਰਾ ਦੀ ਇੱਕ ਨਿੱਜੀ ਅਖਬਾਰ ਦੇ ਦਫਤਰ ਵਿੱਚ ਖੂਬ ਧੁਲਾਈ ਹੋਈ ਸੀ ਉੱਥੇ ਬਾਦ ਵਿੱਚ ਇਨਾਂ ਨੇ ਇੱਕ ਆਡੀਓ ਵਾਇਰਲ ਕਰ ਦਿੱਤੀ ਸੀ ਜਿਸ ਵਿੱਚ ਇਹ ਆਡੀਓ ਦੇ ਆਖੀਰ ਵਿੱਚ ਆਮ ਆਦਮੀ ਪਾਰਟੀ ਦੇ ਐੱਮ.ਐਲ.ਏ. ਅਮਨ ਅਰੋੜਾ ਨੂੰ ਗਾਲਾ ਕੱਢਦੇ ਸੁਣਾਈ ਦੇ ਰਹੇ ਹਨ ਇਸ ਤੋ ਪਹਿਲਾ ਇਹ ਹੁਸ਼ਿਆਰਪੁਰ ਦੇ ਇੱਕ ਹੋਟਲ ਵਿੱਚ ਵੀ ਕੁੱਟ ਖਾ ਚੁੱਕੇ ਹਨ ਅਤੇ ਹੁਸ਼ਿਆਰਪੁਰ ਦੇ ਹੀ ਇੱਕ ਵਿਅਕਤੀ ਨੇ ਡੋਗਰਾ ਤੇ ਆਪਣੀ ਘਰਵਾਲੀ ਖੋਹ ਕੇ ਲੈ ਜਾਣ ਦੇ ਦੋਸ਼ ਲੱਗੇ ਸਨ ਇੱਥੇ ਹੀ ਨਹੀ ਨਰੇਸ਼ ਡੋਗਰਾ ਦੇ ਖਿਲਾਫ ਪੰਜਾਬ ਯੁਨੀਵਰਸਿਟੀ ਦੀ ਇਕ ਮਹਿਲਾ ਪ੍ਰੋਫੈਸਰ ਹੁਸ਼ਿਆਰਪੁਰ ਦੀ ਇੱਕ ਅਦਾਲਤ ਵਿੱਚ ਰੇਪ ਦੇ ਮਾਮਲੇ ਵਿਚ 164 ਦੇ ਬਿਆਨ ਦਰਜ ਕਰਵਾ ਚੁੱਕੀ ਹੈ। ਮਾਮਲਾ ਇੱਥੇ ਹੀ ਨਹੀਂ ਰੁਕਦਾ ਕਿ ਡੋਗਰਾ ਨੂੰ ਜਲੰਧਰ ਦੀ 66 ਫੁੱਟੀ ਰੋਡ ਤੇ ਪੈਦੇ ਇਕ ਫਲੈਟ ਵਿੱਚੋ ਨਿਕਲਦਿਆ ਇਕ ਵਿਅਕਤੀ ਨੇ ਫੜ ਲਿਆ ਸੀ ਤੇ ਉਸ ਸਮੇ ਵੀ ਹਾਈਵੋਲਟੇਜ ਡਰਾਮਾ ਹੋਇਆ ਸੀ ਤੇ ਉਸ ਵਿਅਕਤੀ ਨੇ ਪੰਜਾਬ ਪੁਲਸ ਦੇ ਡੀ.ਜੀ.ਪੀ. ਨੂੰ ਇਕ ਸ਼ਿਕਾਇਤ ਵੀ ਕੀਤੀ ਹੋਈ ਹੈ ਜਿਸ ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।
ਏ.ਡੀ.ਜੀ.ਪੀ ਨੇ ਨਹੀਂ ਲਿਆ ਮਾਮਲੇ ਨੂੰ ਗੰਭੀਰਤਾ ਨਾਲ
ਇਸ ਮਾਮਲੇ ਪ੍ਰਤੀ ਪੱਖ ਜਾਨਣ ਲਈ ਏ.ਡੀ.ਜੀ.ਪੀ. ਐੱਮ.ਐਫ.ਫਰੂਕੀ ਨੂੰ ਬਕਾਇਦਾ ਤੌਰ ਤੇ ਵਾਇਰਲ ਹੋਈ ਤਸਵੀਰ ਅਤੇ ਉਸ ਤਸਵੀਰ ਵਿੱਚ ਸ਼ਾਮਿਲ ਉਨ੍ਹਾਂ ਖਤਰਨਾਕ ਕਥਿਤ ਕ੍ਰਿਮਨਲਾਂ ਬਾਰੇ ਲਿਖਤੀ ਤੌਰ ’ਤੇ ਸਵਾਲ ਕੀਤਾ ਗਿਆ ਸੀ ਅਤੇ ਇਨ੍ਹਾਂ ਲੋਕਾਂ ਖਿਲਾਫ ਦਰਜ ਮਾਮਲਿਆਂ ਦਾ ਵੇਰਵਾ ਵੀ ਸਾਂਝਾ ਕੀਤਾ ਗਿਆ ਸੀ ਲੇਕਿਨ ਏ.ਡੀ.ਜੀ.ਪੀ.ਨੇ ਗੰਭੀਰਤਾ ਨਹੀਂ ਦਿਖਾਈ ਅਤੇ ਇਸ ਸਬੰਧੀ ਉਨ੍ਹਾਂ ਦੇ ਵੱਟਸਐੱਪ ਤੇ ਭੇਜੇ ਮੈਸੇਜ ਨੂੰ ਚੈਕ ਕਰਕੇ ਵੀ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਦਾ ਪੱਖ ਜਾਨਣ ਲਈ 3-4 ਦਿਨ ਦਾ ਇੰਤਜਾਰ ਕੀਤਾ ਗਿਆ ਅਤੇ ਖਬਰ ਪੋਸਟ ਕਰਨ ਤੋਂ ਪਹਿਲਾ ਵੀ ਕਰੀਬ 5 ਘੰਟੇ ਜਵਾਬ ਦੀ ਉਡੀਕ ਕੀਤੀ ਗਈ ਪਰ ਕੋਈ ਜਵਾਬ ਨਹੀਂ ਮਿਲਿਆ।
ਇਕ ਤਸਵੀਰ ਵਾਇਰਲ ! ਏ.ਡੀ.ਜੀ.ਪੀ ਫਰੂਕੀ, ਏ.ਆਈ.ਜੀ ਡੋਗਰਾ ਅਤੇ ਮੁਲਜ਼ਮ ਇੱਕੋ ਫਰੇਮ ਵਿੱਚ