ਦਾ ਐਡੀਟਰ ਨਿਊਜ਼, ਤਰਨਤਾਰਨ ——- ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਗਿਣਤੀ ਦੌਰਾਨ ਲਗਾਤਾਰ ਰੁਝਾਨ ਸਾਹਮਣੇ ਆ ਰਹੇ ਹਨ। ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਅੱਜ ਆ ਰਹੇ ਨਤੀਜਿਆਂ ਵਿਚ ਗਿਆਰਵੇਂ ਗੇੜ ਦੀ ਗਿਣਤੀ ਦੌਰਾਨ ਆਪ ਦੇ ਹਰਮੀਤ ਸਿੰਘ ਸੰਧੂ ਦੀ ਲੀਡ ਹੋਰ ਵਧ ਗਈ ਹੈ ਅਤੇ ਉਹ ਜਿੱਤ ਵੱਧ ਵਧ ਰਹੇ ਹਨ। ਆਪ ਉਮੀਦਵਾਰ 10236 ਵੋਟਾਂ ਅੱਗੇ ਚੱਲ ਰਹੇ ਹਨ।
ਦੱਸ ਦਈਏ ਕਿ ਪਹਿਲੇ ਤਿੰਨ ਰਾਉਂਡਾਂ ‘ਚ ਅਕਾਲੀ ਦਲ ਉਮੀਦਵਾਰ ਅੱਗੇ ਚੱਲ ਰਹੇ ਹਨ। ਜੋ ਕਿ ਹੁਣ ਪਿੱਛੇ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਵਿੱਚ, ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਅੱਗੇ ਸੀ। ਪਹਿਲੇ ਰੁਝਾਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਸੁਖਵਿੰਦਰ ਕੌਰ 625 ਵੋਟਾਂ ਨਾਲ ਅੱਗੇ ਚੱਲ ਰਹੀ ਸੀ। ਦੂਜੇ ਰਾਉਂਡ ਤੋਂ ਬਾਅਦ ਉਹ ਉਹ 1480 ਵੋਟਾਂ ਨਾਲ ਅੱਗੇ ਚੱਲ ਰਹੇ ਸਨ। ਅਤੇ ਤੀਜੇ ਗੇੜ ‘ਚ 376 ਵੋਟਾਂ ਨਾਲ ਅੱਗੇ ਚੱਲ ਰਹੇ ਸੀ।

ਚੌਥੇ ਗੇੜ ‘ਚ ਆਪ ਉਮੀਦਵਾਰ ਨੇ ਲੀਡ ਲੈਣੀ ਸ਼ੁਰੂ ਕਰ ਦਿੱਤੀ ਸੀ। ਚੌਥੇ ਗੇੜ ‘ਚ ਉਹ 179 ਵੋਟਾਂ ਨਾਲ ਅੱਗੇ ਚੱਲ ਰਹੇ ਸੀ। ਪੰਜਵੇਂ ਗੇੜ ਤੋਂ ਬਾਅਦ ਆਪ ਉਮੀਦਵਾਰ 187 ਵੋਟਾਂ ਨਾਲ ਅੱਗੇ ਚੱਲ ਰਹੇ ਸੀ। ਛੇਵੇਂ ਗੇੜ ਤੋਂ ਬਾਅਦ ਉਹ 892 ਵੋਟਾਂ ਨਾਲ ਅੱਗੇ ਹੋ ਗਏ ਸੀ। ਸੱਤਵੇਂ ਗੇੜ ਤੋਂ ਬਾਅਦ ਉਹ 1836 ਵੋਟਾਂ ਨਾਲ ਅੱਗੇ ਚੱਲ ਰਹੇ ਸੀ। ਅੱਠਵੇਂ ਗੇੜ ਤੋਂ ਬਾਅਦ ਉਹ 3668 ਵੋਟਾਂ ਨਾਲ ਅੱਗੇ ਚੱਲ ਰਹੇ ਸੀ। ਨੌਵੇਂ ਗੇੜ ਤੋਂ ਬਾਅਦ ਉਹ 5510 ਵੋਟਾਂ ਨਾਲ ਅੱਗੇ ਚੱਲ ਰਹੇ ਸੀ। ਦਸਵੇਂ ਗੇੜ ਤੋਂ ਬਾਅਦ ਉਹ 7294 ਵੋਟਾਂ ਨਾਲ ਅੱਗੇ ਚੱਲ ਰਹੇ ਸੀ। ਗਿਆਰਵੇਂ ਗੇੜ ਤੋਂ ਬਾਅਦ ਉਹ 9142 ਵੋਟਾਂ ਨਾਲ ਅੱਗੇ ਚੱਲ ਰਹੇ ਸੀ।
ਬਾਰ੍ਹਵੇਂ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ – 32520
ਅਕਾਲੀ ਦਲ – 22284
ਵਾਰਸ ਪੰਜਾਬ ਦੇ – 14432
ਕਾਂਗਰਸ – 11294
ਭਾਜਪਾ – 4653