ਦਾ ਐਡੀਟਰ ਨਿਊਜ਼, ਕਪੂਰਥਲਾ —– ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਅੱਜ ਆ ਰਹੇ ਨਤੀਜਿਆਂ ਵਿਚ ਦੂਜੇ ਗੇੜ ਦੀ ਗਿਣਤੀ ਦੌਰਾਨ ਵੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਅੱਗੇ ਚੱਲ ਰਹੇ ਹਨ। ਉਹ 1480 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ‘ਆਪ’ ਉਮਦੀਵਾਰ ਹਰਮੀਤ ਸਿੰਘ ਸੰਧੂ ਨੂੰ 4363 ਵੋਟਾਂ, ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ 2955 ਵੋਟਾਂ ਤੇ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਨੂੰ 1889 ਵੋਟਾਂ ਮਿਲੀਆਂ ਹਨ।
ਸ਼ੁਰੂਆਤੀ ਰੁਝਾਨਾਂ ਵਿੱਚ, ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਅੱਗੇ ਸੀ। ਪਹਿਲੇ ਰੁਝਾਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਸੁਖਵਿੰਦਰ ਕੌਰ 625 ਵੋਟਾਂ ਨਾਲ ਅੱਗੇ ਚੱਲ ਰਹੀ ਸੀ। ਦੂਜੇ ਗੇੜ ‘ਚ ਇਹ ਲੀਡ 1480 ਵੋਟਾਂ ਦੀ ਹੋ ਗਈ ਹੈ।