- ਜੇ ਭਾਰਤ ਦੀ ਟੀਮ ਅੱਜ ਹਾਰੀ ਤਾਂ ਨਹੀਂ ਜਿੱਤ ਸਕੇਗੀ ਸੀਰੀਜ਼
ਦਾ ਐਡੀਟਰ ਨਿਊਜ਼, ਨਵੀਂ ਦਿੱਲੀ —— ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਜਾ T20I ਅੱਜ ਹੋਬਾਰਟ ਦੇ ਬੇਲੇਰਾਈਵ ਓਵਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਦੁਪਹਿਰ 1:45 ਵਜੇ ਸ਼ੁਰੂ ਹੋਣਾ ਹੈ, ਜਿਸ ਵਿੱਚ ਟਾਸ ਦੁਪਹਿਰ 1:15 ਵਜੇ ਹੋਵੇਗਾ। ਜੇਕਰ ਭਾਰਤ ਅੱਜ ਦਾ ਮੈਚ ਹਾਰ ਜਾਂਦਾ ਹੈ, ਤਾਂ ਉਹ ਸੀਰੀਜ਼ ਜਿੱਤਣ ਦੀਆਂ ਸਾਰੀਆਂ ਉਮੀਦਾਂ ਗੁਆ ਦੇਣਗੇ। ਆਸਟ੍ਰੇਲੀਆ ਪੰਜ ਮੈਚਾਂ ਦੀ T20I ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਪਹਿਲਾ ਮੈਚ ਮੀਂਹ ਕਾਰਨ ਡਰਾਅ ਰਿਹਾ।
ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ 35ਵਾਂ T20I ਖੇਡਿਆ ਜਾਵੇਗਾ। ਟੀਮ ਇੰਡੀਆ ਨੇ 20 ਮੈਚ ਜਿੱਤੇ ਹਨ, ਜਦੋਂ ਕਿ ਆਸਟ੍ਰੇਲੀਆ ਨੇ 12 ਜਿੱਤੇ ਹਨ। ਦੋ ਮੈਚ ਡਰਾਅ ਵੀ ਰਹੇ ਹਨ। ਆਸਟ੍ਰੇਲੀਆ ਵਿੱਚ 14 ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚ ਭਾਰਤ ਦਾ ਦਬਦਬਾ ਰਿਹਾ ਹੈ, ਭਾਰਤ ਨੇ 7 ਜਿੱਤੇ ਹਨ ਅਤੇ ਜਦਕਿ ਆਸਟ੍ਰੇਲੀਆ ਨੇ 5 ਮੱਚ ਜਿੱਤੇ ਹਨ।

ਭਾਰਤ ਸੀਰੀਜ਼ ਦੇ ਪਹਿਲੇ ਮੈਚ ਵਿੱਚ ਸਿਰਫ਼ 10 ਓਵਰ ਹੀ ਬੱਲੇਬਾਜ਼ੀ ਕਰ ਸਕਿਆ। ਦੂਜੇ ਮੈਚ ਵਿੱਚ, ਟੀਮ ਸਿਰਫ਼ 125 ਦੌੜਾਂ ਹੀ ਬਣਾ ਸਕੀ। ਓਪਨਰ ਅਭਿਸ਼ੇਕ ਸ਼ਰਮਾ ਨੇ ਦੋਵੇਂ ਪਾਰੀਆਂ ਵਿੱਚ ਭਾਰਤ ਚੰਗੀ ਬੈਟਿੰਗ ਕੀਤੀ ਹੈ। ਉਸਨੇ 170 ਦੇ ਸਟ੍ਰਾਈਕ ਰੇਟ ਨਾਲ 87 ਦੌੜਾਂ ਬਣਾਈਆਂ ਹਨ। ਸਪਿਨਰ ਵਰੁਣ ਚੱਕਰਵਰਤੀ ਨੇ ਦੋ ਵਿਕਟਾਂ ਲਈਆਂ ਹਨ।