ਚੰਡੀਗੜ। ਕਰੋਨਾ ਦੇ ਮਾਮਲੇ ਇਕ ਵਾਰ ਫਿਰ ਵੱਧ ਰਹੇ ਹਨ ਤੇ ਇਸ ਵਾਰ ਕੋਰੋਨਾ ਦਾ ਸ਼ਿਕਾਰ ਸਭ ਤੋਂ ਵੱਧ ਸਕੂਲੀ ਬੱਚੇ ਤੇ ਅਧਿਆਪਕ ਹੋ ਰਹੇ ਹਨ, ਜਿਸ ਕਾਰਨ ਪੰਜਾਬ ਸਿੱਖਿਆ ਵਿਭਾਗ ਤੇ ਸੂਬਾ ਸਰਕਾਰ ਵੱਲੋਂ ਸਕੂਲ ਖੋਲਣ ਦੇ ਲਏ ਗਏ ਫੈਸਲੇ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ, ਸਕੂਲ ਖੁੱਲਣ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਇਕ ਹਜਾਰ ਤੋਂ ਵੱਧ ਬੱਚੇ ਕਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ ਤੇ 200 ਤੋਂ ਵੱਧ ਅਧਿਆਪਕ ਵੀ ਇਸ ਦੀ ਚਪੇਟ ਵਿਚ ਆ ਚੁੱਕੇ ਹਨ। ਇਕੱਲੇ ਨਵਾਂਸ਼ਹਿਰ ਦੀ ਹੀ ਗੱਲ ਕਰੀਏ ਤਾਂ ਇਸ ਜਿਲੇ ਵਿਚ 400 ਦੇ ਲੱਗਭੱਗ ਬੱਚੇ ਕਰੋਨਾ ਪਾਜੇਟਿਵ ਆ ਚੁੱਕੇ ਹਨ, ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਇਸ ਮਾਮਲੇ ’ਤੇ ਬਿਲਕੁਲ ਵੀ ਗੰਭੀਰ ਨਹੀਂ ਹੈ, ਜਿਸ ਕਾਰਨ ਨਾ ਤਾਂ ਸਰਕਾਰੀ ਸਕੂਲਾਂ ਵਿਚ ਸੈਨੇਟਾਈਜੇਸ਼ਨ ਲਈ ਸਰਕਾਰ ਵੱਲੋਂ ਕੋਈ ਫੰਡ ਦਿੱਤੇ ਗਏ ਹਨ ਤੇ ਨਾ ਹੀ ਸੈਨੇਟਾਈਜਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸਕੂਲਾਂ ਵਿਚ ਵਿਦਿਆਰਥੀ ਕਲਾਸਾਂ ਵਿਚ ਇਕੱਠੇ ਹੀ ਬੈਠ ਰਹੇ ਹਨ ਜਿਸ ਕਾਰਨ ਕਰੋਨਾ ਦੇ ਫੈਲਣ ਦਾ ਖਤਰਾ ਵੱਧ ਜਾਂਦਾ ਹੈ ਲੇਕਿਨ ਇਸ ਮਾਮਲੇ ’ਤੇ ਨਾ ਤਾਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਨਾ ਹੀ ਸਿੱਖਿਆ ਵਿਭਾਗ ਦੇ ਸਕੱਤਰ ਿਸ਼ਨ ਕੁਮਾਰ ਜਿੰਮੇਵਾਰੀ ਲੈਣ ਨੂੰ ਤਿਆਰ ਹਨ। ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਕੂਲਾਂ ਨੂੰ ਖੋਲਣ ਵਿਚ ਪ੍ਰਾਈਵੇਟ ਸਕੂਲਾਂ ਨਾਲ ਜੁੜੇ ਮਾਫੀਏ ਵੱਲੋਂ ਕਥਿਤ ਤੌਰ ’ਤੇ ਵੱਡੀ ਭੂਮਿਕਾ ਨਿਭਾਈ ਗਈ ਹੈ, ਇਕ ਵੱਡੇ ਪ੍ਰਾਈਵੇਟ ਸਕੂਲ ਦੇ ਮਾਲਿਕ ਨੇ ਨਾ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਸਕੂਲ ਖੋਲਣ ਬਦਲੇ ਵੱਡੇ ਪੱਧਰ ’ਤੇ ਕਥਿਤ ਤੌਰ ’ਤੇ ਲੈਣ ਦੇਣ ਹੋਇਆ ਹੈ। ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਦਾਅਵਾ ਸੀ ਕਿ ਤਦ ਤੱਕ ਸਰਕਾਰੀ ਸਕੂਲ ਨਹੀਂ ਖੋਲੇ ਜਾਣਗੇ ਜਦੋਂ ਤੱਕ ਮੁਕੰਮਲ ਰੂਪ ਵਿਚ ਕਰੋਨਾ ’ਤੇ ਜਿੱਤ ਹਾਸਿਲ ਨਹੀਂ ਕਰ ਲਈ ਜਾਂਦੀ ਲੇਕਿਨ ਹੁਣ ਸੂਤਰਾਂ ਦੀ ਮੰਨੀਏ ਤਾਂ ਸਿੱਖਿਆ ਮੰਤਰੀ ਨੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਦਬਾਅ ਪਾ ਕੇ ਸਕੂਲ ਖੁੱਲਵਾਏ ਹਨ ਲੇਕਿਨ ਲਗਾਤਾਰ ਤੇਜੀ ਨਾਲ ਕਰੋਨਾ ਫੈਲਣ ਦੇ ਬਾਵਜੂਦ ਸਰਕਾਰ ਦੇ ਕੰਨਾਂ ’ਤੇ ਜੂ ਨਹੀਂ ਸਰਕ ਰਹੀ। ਜਿਕਰਯੋਗ ਹੈ ਕਿ ਸੋਮਵਾਰ ਨੂੰ ਜਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਲ ਸਬੰਧਤ 5 ਅਧਿਆਪਕਾਂ ਦੀ ਰਿਪੋਰਟ ਕਰੋਨਾ ਪਾਜਿਟਿਵ ਆਈ ਹੈ।
ਗੌਰਮਿੰਟ ਟੀਚਰ ਯੂਨੀਅਨ ਦੇ ਜਿਲਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤੇ ਜੇਕਰ ਸਕੂਲ ਖੋਲੀ ਰੱਖਣੇ ਹਨ ਤਾਂ ਸਕੂਲਾਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਕਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
-ਸਕੂਲ ਖੋਲਣ ਦੇ ਸਰਕਾਰੀ ਫੈਸਲੇ ’ਤੇ ਸਵਾਲ, ਬੱਚੇ ਤੇ ਅਧਿਆਪਕਾਂ ’ਤੇ ਕਰੋਨਾ ਦੀ ਮਾਰ