ਚੰਡੀਗੜ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਡਿਪਟੀ ਸੀ.ਐਮ.ਦਾ ਅਹੁੱਦਾ ਲੈਣ ਤੋਂ ਨਾਹ ਕਰ ਦਿੱਤੀ ਹੈ ਤੇ ਕਾਂਗਰਸ ਹਾਈਕਮਾਂਡ ਨੂੰ ਉਨਾਂ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਹੀ ਬਣਨਗੇ, ਦੱਸ ਦਈਏ ਕਿ ਇਸ ਤੋਂ ਪਹਿਲਾ ਨਵਜੋਤ ਸਿੰਘ ਸਿੱਧੂ ਨੇ ਡਿਪਟੀ ਸੀ.ਐਮ.ਦਾ ਅਹੁੱਦਾ ਲੈਣ ’ਤੇ ਸਹਿਮਤੀ ਜਤਾ ਦਿੱਤੀ ਸੀ ਲੇਕਿਨ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਸ਼ਾਤ ਕਿਸ਼ੋਰ ਨੂੰ ਆਪਣਾ ਮੁੱਖ ਸਲਾਹਕਾਰ ਨਿਯੁਕਤ ਕਰਨ ਪਿੱਛੋ ਸਿੱਧੂ ਦੇ ਤੇਵਰ ਵੀ ਬਦਲ ਗਏ ਹਨ ਕਿਉਕਿ ਕੈਪਟਨ ਨੇ ਇਸ ਨਿਯੁਕਤੀ ਨਾਲ ਸਪੱਸ਼ਟ ਕਰ ਦਿੱਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾ ਵਿਚ ਵੀ ਉਹ ਕਾਂਗਰਸ ਦੀ ਸੂਬੇ ਵਿਚ ਨੁਮਾਇੰਦਗੀ ਕਰਨ ਵਾਲੇ ਹਨ ਜਦੋਂ ਕਿ ਨਵਜੋਤ ਸਿੱਧੂ ਨੂੰ ਇਸ ਗੱਲ ਦੀ ਪੂਰੀ ਆਸ ਸੀ ਕਿ ਪਾਰਟੀ ਹਾਈਕਮਾਂਡ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨਾਂ ਨੂੰ ਮੁੱਖ ਮੰਤਰੀ ਦੇ ਚੇਹਰੇ ਵਜੋਂ ਮੈਂਦਾਨ ਵਿਚ ਉਤਾਰੇਗੀ। ਕਾਂਗਰਸ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਸਿੱਧੂ ਦੇ ਤਿੱਖੇ ਤੇਵਰ ਅਪਨਾਉਣ ਤੋਂ ਬਾਅਦ ਪਾਰਟੀ ਅੰਦਰ ਸਥਿਤੀ ਹਾਸੋਹੀਣੀ ਬਣੀ ਹੋਈ ਹੈ। ਨਵਜੋਤ ਸਿੱਧੂ ਵੱਲੋਂ ਅੱਜ ਚੰਡੀਗੜ ਵਿਚ ਪ੍ਰੈਸ ਕਾਂਨਫਰੰਸ ਕਰਕੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਪੰਜਾਬ ਦੀ ਕਿਸਾਨੀ ਲਈ ਮਾਰੂ ਦੱਸਿਆ ਗਿਆ ਹੈ। ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚ ਦੂਰੀਆਂ ਵੱਧ ਗਈਆਂ ਸਨ ਤੇ ਦੋਵਾਂ ਦਰਮਿਆਨ 36 ਦਾ ਅੰਕੜਾ ਸੀ ਲੇਕਿਨ ਜਦੋਂ ਕਾਂਗਰਸ ਦੇ ਸੀਨੀਅਰ ਨੇਤਾ ਹਰੀਸ਼ ਰਾਵਤ ਪੰਜਾਬ ਕਾਂਗਰਸ ਦੇ ਇੰਚਾਰਜ ਬਣੇ ਤਦ ਉਨਾਂ ਨੇ ਦੋਵਾਂ ਲੀਡਰਾਂ ਦੀਆਂ ਆਪਸੀ ਦੂਰੀਆਂ ਘਟਾਉਣ ਵਿਚ ਅਹਿਮ ਰੋਲ ਅਦਾ ਕੀਤਾ ਸੀ ਲੇਕਿਨ ਹੁਣ ਪੀ.ਕੇ. ਦੀ ਨਿਯੁਕਤੀ ਨਾਲ ਇਹ ਦੂਰੀਆਂ ਇਕ ਵਾਰ ਫਿਰ ਵੱਧ ਗਈਆਂ ਹਨ।
-ਨਵਜੋਤ ਸਿੰਘ ਸਿੱਧੂ ਮੈਂ ਨਾ ਮਾਨੂੰ ਮੋਡ ’ਤੇ !