ਮਨਪ੍ਰੀਤ ਬਾਦਲ ਨੇ ਕਰੋੜਾਂ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦੀ ਕਰਵਾਈ ਸ਼ੁਰੂਆਤ
ਬਠਿੰਡਾ- ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਸ਼ਹਿਰ ਅੰਦਰ ਹੋਣ ਵਾਲੇ ਨਵੇਂ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ. ਬਾਦਲ ਨੇ ਸਪੱਸ਼ਟ ਕੀਤਾ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਸ. ਬਾਦਲ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਲਗਭਗ 15 ਕਰੋੜ ਰੁਪਏ ਦੀ ਲਾਗਤ ਨਾਲ ਇੱਥੋਂ ਦੀਆਂ ਵੱਖ-ਵੱਖ ਸੜਕਾਂ ‘ਤੇ ਪ੍ਰੀਮਿਕਸ ਪਾਉਣ ਦੀ ਸ਼ੁਰੂਆਤ ਕਰਵਾਈ। ਉਨ•ਾਂ ਕਿਹਾ ਕਿ ਸਾਰੇ ਸ਼ਹਿਰ ਦੀਆਂ ਸੜਕਾਂ ਦੀ ਰਿਪੇਅਰ ਕਰਵਾ ਕੇ ਇਨ•ਾਂ ‘ਤੇ ਪ੍ਰੀਮਿਕਸ ਦਾ ਕੰਮ ਜਲਦ ਕਰਵਾਇਆ ਜਾਵੇਗਾ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ 20 ਮਿਲੀਮੀਟਰ ਮੋਟਾ ਖੁੱਲੇ ਦਰਜੇ ਵਾਲਾ ਪ੍ਰੀਮਿਕਸ ਕਾਰਪੇਟ ਮਾਲ ਗੋਦਾਮ ਤੋਂ ਕਿਲਾ ਰੋਡ, ਅਗਰਵਾਲ ਗਲੀ ਅਤੇ ਨਾਲ ਲਗਦੀ ਗਲੀ, ਕਿਲਾ ਰੋਡ ਤੋਂ ਕਿੱਕਰ ਬਾਜ਼ਾਰ ਰੋਡ, ਹੀਰਾ ਚੌਕ ਗਲੀ, ਪੀ. ਐਸ.ਪੀ.ਸੀ.ਐਲ ਤੋਂ ਪੁਰਾਣਾ ਥਾਣਾ ਤੇ ਲਿੰਕ ਗਲੀਆਂ, ਪੁਰਾਣਾ ਥਾਣਾ ਤੋਂ ਗੁਰੂਦੁਆਰਾ ਸਾਹਿਬ ਰੋਡ, ਬਿਹਾਰੀਵਾਲੀ ਗਲੀ, ਮਿੰਨੀ ਸਕੱਤਰੇਤ ਰੋਡ, ਗੁਰੂਦੁਆਰਾ ਛੱਜੂ ਸਿੰਘ ਰੋਡ, ਜੰਗੀਰ ਫੌਜੀ ਵਾਲੀ ਗਲੀ, ਸਰਵਿਸ ਰੋਡ ਮੁਲਤਾਨੀਆਂ ਰੋਡ, ਆਰ.ਓ.ਬੀ., ਮੇਨ ਮੁਲਤਾਨੀਆਂ ਰੋਡ, ਆਵਾ ਬਸਤੀ ਗਲੀ ਨੰਬਰ 1, 2, 3 ਸਰਵਿਸ ਰੋਡ, ਭਗਵਾਨ ਬਾਲਕ ਚੌਕ ਤੋਂ ਆਈ.ਟੀ.ਆਈ ਫਲਾਈਓਵਰ, ਮਾਤਾ ਰਾਣੀ ਗਲੀ ਹਨੂੰਮਾਨ ਚੌਕ ਤੋਂ ਕੋਰਟ ਰੋਡ, ਮਹਿਣਾ ਚੌਕ ਤੋਂ ਕਿਲਾ ਰੋਡ, ਨੀਟਾ ਸਟ੍ਰੀਟ, ਕੇਤਕੀ ਗਲੀਆਂ ਅਤੇ ਬਾਹੀਆ ਦੇ ਕਿਲ•ੇ ਦੇ ਆਸ ਪਾਸ ਗਲੀ, ਕਿਲਾ ਰੋਡ ਤੋਂ ਲੌਂਗ ਲਾਇਫ਼ ਦੀ ਮੈਡੀਕਲ ਦੁਕਾਨ, ਪੀਆਰਟੀਸੀ ਰੋਡ ਅਤੇ ਪੂਜਾਵਾਲਾ ਮੁਹੱਲਾ ਆਦਿ ਸੜਕਾਂ ਦੀ ਰਿਪੇਅਰ ਕਰਕੇ ਇਨ•ਾਂ ‘ਤੇ ਪ੍ਰੀਮੈਕਸ ਪਾਇਆ ਜਾਵੇਗਾ। ਵਿੱਤ ਮੰਤਰੀ ਸ. ਬਾਦਲ ਨੇ ਹੋਰ ਦੱਸਿਆ ਕਿ ਅਜੀਤ ਰੋਡ ਜੀ.ਟੀ. ਰੋਡ ਤੋਂ ਰਿੰਗ ਰੋਡ, ਝੁੱਜਰ ਸਿੰਘ ਨਗਰ, 100 ਫੁੱਟੀ ਆਰ.ਡੀ. ਐਸ ਏ ਐਸ ਚੌਕ ਤੋਂ ਬੀਬੀਵਾਲਾ ਚੌਕ ਤੱਕ, ਗ੍ਰੀਨ ਐਵੇਨਿਊ ਸਾਰੀਆਂ ਗਲੀਆਂ, ਭਾਗੂ ਰੋਡ ਦੀ ਗਲੀ ਨੰਬਰ 10 ਤੋਂ 15 ਤੇ 18, ਸਿਵਲ ਸਟੇਸ਼ਨ ਖੇਤਰ ਦੀਆਂ ਗਲੀਆਂ, ਐਚ.ਪੀ ਪੈਟਰੋਲ ਪੰਪਾਂ ਦੇ ਬਿਲਕੁਲ ਸਾਹਮਣੇ ਪਾਰਕਿੰਗ, ਮਾਡਲ ਟਾਊਨ, ਫੇਜ਼-1, ਭਾਗੂ ਰੋਡ ਤੋਂ ਸਰਵਿਸ ਲੇਨ, ਜੀਟੀ ਰੋਡ ਤੋਂ ਸਿਵਲ ਵਿਚ ਡਾਕਘਰ ਚੌਕ ਆਦਿ ਦਾ ਖੇਤਰ ‘ਤੇ ਸੜਕਾਂ ਦਾ ਨਵੀਨੀਕਰਨ ਕਰਵਾ ਕੇ ਪ੍ਰੀਮੈਕਸ ਵਿਛਾਇਆ ਜਾਵੇਗਾ। ਉਨਾਂ ਕਿਹਾ ਕਿ ਦਸਮੇਸ਼ ਨਗਰ, ਅਮਰਪੁਰਾ ਬਸਤੀ, ਸੰਗੂਆਨਾ ਚੌਕ ਤੋਂ ਨਰੂਆਣ ਰੋਡ, ਬੀੜ ਰੋਡ, ਮੁਲਤਾਨੀਆ ਰੋਡ, ਲਾਲ ਸਿੰਘ ਬਸਤੀ ਮੁੱਖ ਸੜਕ, ਸਿਲਵਰ ਸਿਟੀ ਕਲੋਨੀ ਮੁੱਖ ਸੜਕ ਦਾ ਸੱਜਾ ਹੱਥ ਲਿੰਕ, ਮਤੀ ਦਾਸ ਨਗਰ ਮੁੱਖ ਸੜਕ ਅਤੇ ਲਿੰਕ ਗਲੀਆਂ, ਕਰਨੈਲ ਨਗਰ ਸਾਰੀਆਂ ਗਲੀਆਂ, ਗੁਰੂ ਰਾਮਦਾਸ ਨਗਰ ਦੀਆਂ ਸਾਰੀਆਂ ਗਲੀਆਂ, ਹਰਬੰਸ ਨਗਰ, ਬਾਬਾ ਦੀਪ ਸਿੰਘ ਨਗਰ ਆਦਿ ਦੀਆਂ ਸੜਕਾਂ ‘ਤੇ 20 ਮਿਲੀਮੀਟਰ ਮੋਟਾਈ ਵਾਲਾ ਖੁੱਲੇ ਦਰਜੇ ਵਾਲਾ ਪ੍ਰੀਮਿਕਸ ਕਾਰਪੇਟ ਵਿਛਾ ਕੇ ਸੜਕਾਂ ਦਾ ਮੁੜ ਤੋਂ ਨਵੀਨੀਕਰਨ ਕੀਤਾ ਜਾਵੇਗਾ। ਇਸ ਮੌਕੇ ਉਨਾਂ ਨਾਲ ਅਰੁਣ ਵਧਾਵਨ, ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ.ਕੇ. ਅਗਰਵਾਲ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਜਗਰੂਪ ਗਿੱਲ, ਮਾਰਕਿਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਝੂੰਬਾ, ਅਸ਼ੋਕ ਪ੍ਰਧਾਨ, ਪਵਨ ਮਾਨੀ, ਟਹਿਲ ਸਿੰਘ ਸੰਧੂ, ਰਾਜ ਨੰਬਰਦਾਰ, ਅਨਿਲ ਭੋਲਾ, ਸੰਦੀਪ ਗੋਇਲ ਮੌਜੂਦ ਸਨ।