ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 400 ਕਰੋੜ ਦੇ ਜੱਟ ਜਹਾਜ ਤੇ ਵਿਪਾਸਨਾ ਲਈ ਹੁਸ਼ਿਆਰਪੁਰ ਪੁੱਜੇ, ਜਿੱਥੇ ਉਹ 10 ਦਿਨ ਵਿਪਾਸਨਾ ਸੈਂਟਰ ਵਿਖੇ ਯੋਗ ਸਾਧਨਾ ਕਰਨਗੇ| ਅਰਵਿੰਦ ਕੇਜਰੀਵਾਲ ਅੱਜ ਦੁਪਹਿਰ ਤੋਂ ਪਹਿਲਾਂ ਆਦਮਪੁਰ ਏਅਰਪੋਰਟ ਤੇ 400 ਕਰੋੜ ਦੇ ਪ੍ਰਾਈਵੇਟ ਜੈਟ ਤੇ ਪੁੱਜੇ,ਜਿੱਥੇ ਉਨਾਂ ਦਾ ਇੰਤਜ਼ਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਸਨ ਅਤੇ ਆਦਮਪੁਰ ਤੋਂ ਇਹ ਦੋਵੇਂ ਨੇਤਾ 20-22 ਕਿਲੋਮੀਟਰ ਦਾ ਸਫਰ ਹੈਲੀਕਾਪਟਰ ਤੇ ਕਰਕੇ ਹੁਸ਼ਿਆਰਪੁਰ ਧਰਮਸ਼ਾਲਾ ਰੋਡ ਤੇ ਜੇਸੀਟੀ ਚੌਹਾਲ ਵਿਖੇ ਪੁੱਜੇ ਅਤੇ ਉਥੋਂ ਉਹ ਸਿੱਧੇ ਫੋਰੈਸਟ ਵਿਭਾਗ ਦੇ ਰੈਸਟ ਹਾਊਸ ਵਿਖੇ ਗਏ, ਜਿੱਥੇ ਇਹਨਾਂ ਦੋਵਾਂ ਨੇਤਾਵਾਂ ਨੇ ਥੋੜਾ ਸਮਾਂ ਇਕੱਠੇ ਬਿਤਾਇਆ,ਬਾਅਦ ਵਿੱਚ ਅਰਵਿੰਦ ਕੇਜਰੀਵਾਲ ਇਕੱਲੇ ਹੀ ਸ਼ਾਮ 6 ਵਜੇ ਦੇ ਕਰੀਬ ਪਿੰਡ ਮਹਿਲਾਂਵਾਲੀ ਦੇ ਅਨੰਦਗੜ੍ਹ ਵਿਖੇ ਬਣੇ ਹੋਏ ਵਿਪਾਸਨਾ ਸੈਂਟਰ ਵਿਖੇ ਪੁੱਜੇ| ਦੱਸਿਆ ਜਾ ਰਿਹਾ ਹੈ ਕਿ ਉਹ 10 ਦਿਨ ਦੇ ਕਰੀਬ ਇੱਥੇ ਰਹਿ ਸਕਦੇ ਹਨ, ਜਿੱਥੇ ਉਹ ਯੋਗ ਸਾਧਨਾ ਰਾਹੀਂ ਮਨ ਦੀ ਸ਼ਾਂਤੀ ਨੂੰ ਤਲਾਸ਼ਣਗੇ |ਦਿਲਚਸਪ ਗੱਲ ਤਾਂ ਇਹ ਹੈ ਕਿ ਇਸ ਧੰਮ ਧਜਾ ਬਿਪਾਸਨਾ ਯੋਗ ਸੈਂਟਰ ਦੀ ਦੀ ਵੈੱਬਸਾਈਟ ਤੇ ਨਿਗਾਹ ਮਾਰੀ ਜਾਏ ਤਾਂ ਇਸ ਯੋਗ ਸਾਧਨਾ ਵਿੱਚ ਜਿੱਥੇ ਯੋਗ ਦੀਆਂ ਹੋਰ ਕਿਰਿਆਵਾਂ ਕਰਵਾਈਆਂ ਜਾਣਗੀਆਂ ਉੱਥੇ ਸਦਾ ਸੱਚ ਬੋਲਣ ਦੀ ਵੀ ਯੋਗ ਸਾਧਨਾ ਕਰਾਈ ਜਾਵੇਗੀ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜਦ ਆਮ ਆਦਮੀ ਪਾਰਟੀ ਦੀ ਜਦੋਂ ਸਥਾਪਨਾ ਹੋਈ ਸੀ ਤਾਂ ਉਸ ਵਕਤ ਅਰਵਿੰਦ ਕੇਜਰੀਵਾਲ ਨੇ ਕਈ ਵੱਡੇ ਵੱਡੇ ਦਾਅਵੇ ਕੀਤੇ ਸੀ,ਲੇਕਿਨ ਸਮਾਂ ਬੀਤ ਜਾਣ ਤੇ ਉਹਨਾਂ ਦੇ ਦਾਅਵਿਆਂ ਤੇ ਸਵਾਲ ਖੜੇ ਹੁੰਦੇ ਰਹੇ ਹਨ |ਉਹਨਾਂ ਦੇ ਇੱਥੇ ਪੁੱਜਣ ਦੇ ਨਾਲ ਇਹ ਵੀ ਗੱਲ ਤੈਅ ਹੋ ਗਈ ਹੈ ਕਿ ਉਹ ਕੱਲ 21 ਤਰੀਕ ਨੂੰ ਈਡੀ ਅੱਗੇ ਪੇਸ਼ ਨਹੀਂ ਹੋ ਰਹੇ|
ਕੇਜਰੀਵਾਲ ਸਾਧਨਾ ਵਿਚ , 400 ਕਰੋੜ ਦੇ ਜੇਟ ਵਿੱਚ ਵਿਪਾਸਨਾ ਪੁੱਜੇ, ਤਾਲਾਸ਼ ਸ਼ਾਂਤੀ ਦੀ