ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——- ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਿੱਥੇ ਈ ਡੀ ਨੇ 21 ਦਸੰਬਰ ਨੂੰ ਸੰਮਨ ਭੇਜ ਕੇ ਤਲਬ ਕੀਤਾ ਹੋਇਆ ਹੈ, ਉੱਥੇ ਹੀ ਇਸ ਦੇ ਉਲਟ ਅਰਵਿੰਦ ਕੇਜਰੀਵਾਲ 10 ਦਿਨ ਲਈ ਵਿਪਾਸਨਾ ਲਈ ਹੁਸ਼ਿਆਰਪੁਰ ਆ ਰਹੇ ਹਨ।
ਪ੍ਰਸ਼ਾਸਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਕੱਲ੍ਹ 20 ਦਸੰਬਰ ਨੂੰ ਹੁਸ਼ਿਆਰਪੁਰ ਤੋਂ ਮਹਿਜ 10 ਕਿਲੋਮੀਟਰ ਦੂਰ ਪਿੰਡ ਮਹਿਲਾਂਵਾਲੀ ਦੇ ਨਜਦੀਕ ਅਨੰਦਗੜ੍ਹ ਵਿਖੇ ਧੰਮ-ਧਜਾ ਵਿਪਾਸਨਾ ਯੋਗਾ ਸੈਂਟਰ ਵਿਖੇ ਪਹੁੰਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਵਿਪਾਸਨਾ ਦਾ ਸਮਾਂ ਸ਼ਾਮ 8 ਵਜੇ ਦੇ ਕਰੀਬ ਸ਼ੁਰੂ ਹੋਵੇਗਾ ਅਤੇ ਬਕਾਇਦਾ ਤੌਰ ‘ਤੇ ਸਾਰੇ ਪ੍ਰਬੰਧ ਕਰ ਲਾਏ ਹਨ ਅਤੇ ਸ਼ਹਿਰ ਦੇ ਨਜਦੀਕ ਹੀ ਹੈਲੀਪੈਡ ਬਣਾਇਆ ਗਿਆ ਹੈ।
ਹਾਲਾਂਕਿ ਚਰਚਾ ਤਾਂ ਇਹ ਵੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਸ਼ਿਆਰਪੁਰ ਆ ਸਕਦੇ ਹਨ, ਪਰ ਵਿਪਾਸਨਾ ‘ਚ ਸ਼ਾਮਿਲ ਨਹੀਂ ਹੋਣਗੇ। ਲੇਕਿਨ ਇਕੱਲੇ ਹੀ ਅਰਵਿੰਦ ਕੇਜਰੀਵਾਲ ਰਹਿਣਗੇ। ਉਨ੍ਹਾਂ ਦੇ ਪ੍ਰੋਗਰਾਮ ਅਨੁਸਾਰ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ 21 ਤਰੀਕ ਨੂੰ ਈ ਡੀ ਅੱਗੇ ਨਹੀਂ ਪੇਸ਼ ਹੋਣਗੇ।