ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ —— ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਦੁਆਬਾ ਦੀ ਇੱਕ ਵਿਸ਼ੇਸ਼ ਮੀਟਿੰਗ ਕਮੇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਲਾਚੋਵਾਲ ਦੀ ਅਗਵਾਈ ਹੇਠ ਅਸਲਪੁਰ ਵਿਖੇ ਹੋਈ ਇਸ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੀ ਸਵਾਮੀਨਾਥਨ ਰਿਪੋਰਟ ਨੂੰ ਲੈ ਕੇ ਚੰਡੀਗੜ ਵਿਖੇ ਹੋ ਰਹੀ ਮੀਟਿੰਗ ਦਾ ਸਮਰਥਨ ਕੀਤਾ ਗਿਆ ਇਸ ਮੌਕੇ ਕਮੇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਦੀ ਦਿਨੋਂ ਦਿਨ ਹਾਲਤ ਖਰਾਬ ਹੁੰਦੀ ਜਾ ਰਹੀ ਹੈ ਜੇਕਰ ਕਿਸਾਨ ਜਥੇਬੰਦੀਆਂ ਇੱਕਜੁੱਟ ਹੋ ਕੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਾਉਣਣ ਲਈ ਦ੍ਰਿੜ ਸੰਕਲਪ ਕਰਦੀਆਂ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਦੀ ਹਾਲਤ ਨੂੰ ਸੁਧਾਰਿਆ ਜਾ ਸਕਦਾ ਤੇ ਮਰ ਰਹੀ ਕਿਰਸਾਨੀ ਨੂੰ ਬਚਾਇਆ ਜਾ ਸਕਦਾ ਹੈ। ਇਸ ਸਮੇਂ ਗੁਰਦੀਪ ਸਿੰਘ ਖੁਣਖੁਣ ਸਰਪ੍ਰਸਤ, ਹਰਪ੍ਰੀਤ ਸਿੰਘ ਲਾਲੀ, ਰਣਧੀਰ ਸਿੰਘ ਅਸਲਪੁਰ, ਸਤਵੰਤ ਸਿੰਘ ਮੁਰਾਦਪੁਰ, ਧਿਆਨ ਸਿੰਘ ਲਾਚੋਵਾਲ, ਕਿਰਪਾਲ ਸਿੰਘ ਪੰਡੋਰੀ ਖਜੂਰ, ਅਕਬਰ ਸਿੰਘ ਬੁਰੇ ਜੱਟਾਂ, ਕੁਲਦੀਪ ਸਿੰਘ ਦੇਰੀਵਾਲ ,ਪ੍ਰੀਤਮ ਸਿੰਘ ਨੰਗਲ ਕਲਾਲ, ਜਸਪਾਲ ਸਿੰਘ ਰਾਜਾ, ਬਿਕਰ ਸਿੰਘ ਸ਼ੇਰਪੁਰ, ਪਰਮਿੰਦਰ ਸਿੰਘ ਖਾਨਪੁਰ, ਲੰਬੜਦਾਰ ਮਨਜੀਤ ਸਿੰਘ ਖੁਣਖੁਣ ਆਦਿ ਹਾਜ਼ਰ ਸਨ।
ਸਵਾਮੀਨਾਥਨ ਰਿਪੋਰਟ ਤੇ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿਖੇ ਹੋ ਰਹੀ ਮੀਟਿੰਗ ਦਾ ਸਮਰਥਨ – ਲਾਚੋਵਾਲ