ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——- ਪਾਰਟੀ ਦੇ ਅੰਦਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਦੀਆਂ ਸਿਆਸੀ ਤੌਰ ’ਤੇ ਲੱਤਾਂ ਖਿੱਚਣ ਵਾਲੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੂਲੇਵਾਲ ਰਾਠਾ ਸ਼ੁੱਕਰਵਾਰ ਦੁਪਹਿਰ ਬਿਨਾਂ ਬੁਲਾਏ ਲਾਲੀ ਬਾਜਵਾ ਵੱਲੋਂ ਰੱਖੇ ਇੱਕ ਸਮਾਗਮ ਵਿੱਚ ਪੁੱਜ ਗਏ ਜਿੱਥੇ ਕਿ ਏਸ਼ੀਅਨ ਖੇਡਾਂ ਵਿੱਚ ਚਾਂਦੀ ਦੇ ਤਗਮੇ ਜਿੱਤਣ ਵਾਲੀ ਹਰਮਿਲਨ ਬੈਂਸ ਦਾ ਸਵਾਗਤ ਕੀਤਾ ਗਿਆ। ਇਸ ਸਮਾਗਮ ਵਿੱਚ ਜਿਵੇਂ ਹੀ ਲਾਲੀ ਬਾਜਵਾ ਨੂੰ ਫੋਨ ਕਰਨ ਉਪਰੰਤ ਭੂਲੇਵਾਲ ਰਾਠਾ ਪੁੱਜੇ ਤਦ ਉੱਥੇ ਮੌਜੂਦ ਲਾਲੀ ਬਾਜਵਾ ਦੇ ਸਮਰਥਕ ਹੈਰਾਨ ਰਹਿ ਗਏ ਪਰ ਜਿਵੇਂ ਹੀ ਹਰਮਿਲਨ ਬੈਂਸ ਪਰਿਵਾਰ ਨਾਲ ਸਵਾਗਤ ਵਾਲੀ ਥਾਂ ਪੁੱਜੀ ਤਾਂ ਲਾਲੀ ਬਾਜਵਾ ਬੈਂਸ ਪਰਿਵਾਰ ਨੂੰ ਸੜਕ ਕਿਨਾਰੇ ਬਣਾਈ ਆਰਜੀ ਸਟੇਜ ਵੱਲ ਲਿਜਾਣ ਲੱਗੇ ਤਾਂ ਮੌਕੇ ’ਤੇ ਮੌਜੂਦ ਸਾਬਕਾ ਵਿਧਾਇਕ ਰਾਠਾ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਲਦੀ-ਜਲਦੀ ਕਰੋ ਅੱਗੇ ਹੋਰ ਲੋਕ ਵੀ ਉਡੀਕ ਰਹੇ ਹਨ ਪਰ ਬੈਂਸ ਪਰਿਵਾਰ ਦੇ ਦੂਜੇ ਮੈਂਬਰ ਤੇ ਹਰਮਿਲਨ ਬੈਂਸ ਲਾਲੀ ਬਾਜਵਾ ਨਾਲ ਚੱਲ ਪਏ ਜਿਸ ਪਿੱਛੋ ਲਾਲੀ ਬਾਜਵਾ ਵੱਲੋਂ ਹਰਮਿਲਨ ਬੈਂਸ ਦਾ ਸਨਮਾਨ ਕੀਤਾ ਗਿਆ। 20 ਕੁ ਮਿੰਟ ਚੱਲੇ ਇਸ ਪ੍ਰੋਗਰਾਮ ਦੀ ਖਾਸ ਗੱਲ ਇਹ ਰਹੀ ਕਿ ਇਸ ਦੌਰਾਨ ਸਾਬਕਾ ਵਿਧਾਇਕ ਰਾਠਾ ਦੇ ਸਮਰਥਕ ਉਨ੍ਹਾਂ ਨਾਲ ਮੌਜੂਦ ਨਹੀਂ ਰਹੇ ਜੋ ਕਿ ਆਮਤੌਰ ਉੱਪਰ ਉਨ੍ਹਾਂ ਨੂੰ ਸ਼ਹਿਰ ਵਿੱਚ ਇਕੱਲਾ ਨਹੀਂ ਛੱਡਦੇ ਤੇ ਰਾਠਾ ਦੇ ਕੁਝ ਸਮਰਥਕ ਤਾਂ ਉਸ ਸਮੇਂ ਸੜਕ ਤੋਂ ਚੁੱਪ ਕਰਕੇ ਅੱਗੇ ਨਿੱਕਲ ਗਏ ਕਿਉਂਕਿ ਉਹ ਹੈਰਾਨ ਸਨ ਕਿ ਕਿਵੇਂ ਉਨ੍ਹਾਂ ਦਾ ਲੀਡਰ ਅੱਜ ਲਾਲੀ ਬਾਜਵਾ ਹੁਰਾ ਦੇ ਵਿਹੜੇ ਖੁਸ਼ੀਆਂ ਵਿੱਚ ਖੀਵਾਂ ਹੋਇਆ ਲੱਡੂ ਖਾ ਰਿਹਾ ਸੀ। ਇਸ ਮੌਕੇ ਸਤਵਿੰਦਰ ਸਿੰਘ ਆਹਲੂਵਾਲੀਆ, ਦਵਿੰਦਰ ਬੈਂਸ, ਜਪਿੰਦਰ ਅਟਵਾਲ, ਹਰਭਜਨ ਸਿੰਘ ਧਾਲੀਵਾਲ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਸਿਮਰਜੀਤ ਗਰੇਵਾਲ, ਗੁਰਪ੍ਰੀਤ ਕੋਹਲੀ ਵੀ ਮੌਜੂਦ ਸਨ।
ਹਰਮਿਲਨ ਬੈਂਸ ਦਾ ਸਵਾਗਤ, ਲਾਲੀ ਦੇ ਵੇਹੜੇ ਰਾਠਾ ਪੁੱਜੇ ਲੱਡੂ ਖਾਣ, ਸਾਥੀ ਰਹੇ ਦੂਰ