ਦਾ ਐਡੀਟਰ ਨਿਊਜ. ਜਲੰਧਰ ——- ਦੂਸਰਾ ਫਾਇਵ-ਏ-ਸਾਈਡ ਮਹਿਲਾ ਮਾਸਟਰਜ਼ ਹਾਕੀ ਟੂਰਨਾਮੈਂਟ 14 ਅਕਤੂਬਰ ਤੋਂ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ ਖੇਡਿਆ ਜਾਵੇਗਾ।
ਸਟਾਰ ਕਲੱਬ ਦੀ ਪ੍ਰਬੰਧ ਸਕੱਤਰ ਅਰਵਿੰਦਰ ਕੌਰ ਰੋਜ਼ੀ ਅਨੁਸਾਰ ਦੇਸ਼ ਦੀ ਨਾਮੀ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਇਕ ਰੋਜ਼ਾ ਦੂਸਰਾ ਫਾਇਵ-ਏ-ਸਾਈਡ ਮਹਿਲਾ ਮਾਸਟਰਜ਼ ਹਾਕੀ ਟੂਰਨਾਮੈਂਟ ਵਿਚ ਕੁੱਲ 8 ਟੀਮਾਂ, ਜਿਹਨਾਂ ਵਿਚ ਸਟਾਰ ਕਲੱਬ (ਪਟਿਆਲਾ), ਐਵਰ ਗ੍ਰੀਨ ਕਲੱਬ (ਮੁਹਾਲੀ), ਜੋਤੀ ਕਲੱਬ (ਜਲੰਧਰ), ਸ਼ਹੀਦ ਭਗਤ ਸਿੰਘ ਕਲੱਬ (ਹੁਸ਼ਿਆਰਪੁਰ), ਸ਼ੇਰੇ ਪੰਜਾਬ ਕਲੱਬ (ਮੁਕਤਸਰ), ਮਾਤਾ ਸਾਹਿਬ ਕੌਰ ਕਲੱਬ (ਲੁਧਿਆਣਾ) ਅਤੇ ਮਹਾਰਾਜਾ ਰਣਜੀਤ ਸਿੰਘ ਕਲੱਬ (ਅੰਮ੍ਰਿਤਸਰ ) ਸ਼ਾਮਿਲ ਹਨ, ਭਾਗ ਲੈਣਗੀਆਂ।
ਉਹਨਾਂ ਅੱਗੇ ਕਿਹਾ ਕਿ ਇਸ ਫਾਇਵ-ਏ-ਸਾਈਡ ਮਾਸਟਰਜ਼ ਮਹਿਲਾ ਹਾਕੀ ਟੂਰਨਾਮੈਂਟ ਵਿਚ ਕ੍ਰਮਵਾਰ 35+ ਸਾਲ, 40+ ਸਾਲ ਅਤੇ 45+ ਸਾਲ ਉਮਰ ਵਰਗ ਦੀਆਂ ਖਿਡਾਰਨਾਂ ਭਾਗ ਲੈਣਗੀਆਂ । ਸਟਾਰ ਕਲੱਬ ਦੀ ਜਨਰਲ ਸਕੱਤਰ ਕੁਲਵਿੰਦਰ ਕੌਰ ਰੋਜ਼ੀ ਅਨੁਸਾਰ ਇਹ ‘ਫਾਇਵ-ਏ-ਸਾਈਡ’ ਹਾਕੀ ਟੂਰਨਾਮੈਂਟ “ਬੇਟੀ ਬਚਾਓ , ਬੇਟੀ ਪੜ੍ਹਾਓ, ਬੇਟੀ ਖਿਡਾਉ” ਦੇ ਨਾਅਰੇ ਤਹਿਤ ਹਾਕੀ ਇੰਡੀਆ ਵੱਲੋਂ ਜਾਰੀ ਗਾਈਡ ਲਾਇਨ ਅਧਾਰ ਉਪਰ ਖੇਡਿਆ ਜਾਵੇਗਾ । ਉਹਨਾਂ ਅੱਗੇ ਕਿਹਾ ਕਿ ਟੂਰਨਾਮੈਂਟ ਦਾ ਉਦਘਾਟਨ ਉਲੰਪੀਅਨ ਰਾਜਿੰਦਰ ਸਿੰਘ, ਦਰੋਨਾਚਾਰੀਆ ਐਵਾਰਡੀ ਅਤੇ ਚੀਫ਼ ਹਾਕੀ ਕੋਚ, ਪੰਜਾਬ ਸਵੇਰੇ 9.00 ਵਜ਼ੇ ਕਰਨਗੇ ।