ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ———- ਹੁਸ਼ਿਆਰਪੁਰ ਤੋਂ 15 ਕਿਲੋਮੀਟਰ ਦੂਰ ਮੇਗੋਵਾਲ ਗੰਜੀਆਂ ਵਿਖੇ ਦੇਰ ਸ਼ਾਮੀ ਅਕਾਲੀ ਨੇਤਾ ਅਤੇ ਦੋ ਵਾਰ ਸਰਪੰਚ ਰਹੇ ਸੁਰਜੀਤ ਸਿੰਘ ਅਣਖੀ ਦੀ ਬੀਤੇ ਦਿਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਵੱਲੋਂ ਇਸ ਮਾਮਲੇ ‘ਚ ਮ੍ਰਿਤਕ ਸੁਰਜੀਤ ਸਿੰਘ ਅਣਖੀ ਦੇ ਭਾਈ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ 8 ਜਾਣਿਆ ‘ਤੇ ਪਰਚਾ ਦਰਜ ਕੀਤਾ ਗਿਆ ਹੈ। ਜਗਤਾਰ ਸਿੰਘ ਨੇ ਆਪਣੇ ਬਿਆਨਾਂ ‘ਚ ਕਿਹਾ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੇ ਭਾਈ ਦਾ ਕਤਲ ਸਰਬਜੀਤ ਸਿੰਘ ਉਰਫ ਸਾਬ ਵਾਸੀ ਮੇਗੋਵਾਲ ਜੋ ਇਸ ਸਮੇਂ ਵਿਦੇਸ਼ ਅਮਰੀਕਾ ‘ਚ ਰਹਿੰਦਾ ਹੈ ਨੇ ਭਜੀ, ਆਪਣੇ ਭਰਾ ਦਲਜੀਤ ਸਿੰਘ, ਸਾਬਾ ਅਤੇ ਸੋਨਾ (ਦੋਵੇਂ ਸਕੇ ਭਰਾ) ਅਤੇ ਇਨ੍ਹਾਂ ਦੇ ਪਿਤਾ ਕਰਨੈਲ ਸਿੰਘ ਅਤੇ ਚਾਚਾ ਮੋਹਲਾ ਅਤੇ ਜਸਬੀਰ ਸਿੰਘ ਤੋਂ ਕਰਵਾਇਆ ਹੈ। ਮ੍ਰਿਤਕ ਸੁਰਜੀਤ ਸਿੰਘ ਅਣਖੀ ਦੇ ਭਾਈ ਜਗਤਾਰ ਸਿੰਘ ਨੇ ਮੰਗ ਕੀਤੀ ਹੈ ਕਿ ਇਸ ਕਤਲ ਦੀ ਵਾਰਦਾਤ ‘ਚ ਸ਼ਾਮਿਲ ਲੋਕਾਂ ਨੂੰ ਫੜਿਆ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਜ਼ਿਕਯੋਗ ਹੈ ਕਿ ਅਕਾਲੀ ਨੇਤਾ ਅਤੇ ਦੋ ਵਾਰ ਸਰਪੰਚ ਰਹੇ ਸੁਰਜੀਤ ਸਿੰਘ ਅਣਖੀ ਦਾ ਬੀਤੇ ਦਿਨ ਦੋ ਅਣਪਛਾਤੇ ਵਿਅਕਤੀ ਜੋ ਕਿ ਮੋਟਰਸਾਈਕਲ ਤੇ ਸਵਾਰ ਸਨ, ਵੱਲੋਂ ਘਾਤ ਲਾ ਕੇ ਹਮਲਾ ਕੀਤਾ ਗਿਆ ਉਸ ਦੇ ਸਰੀਰ ਵਿੱਚ ਤਿੰਨ ਗੋਲੀਆਂ ਲੱਗੀਆਂ ਸਨ। ਬਾਅਦ ਵਿੱਚ ਉਸ ਨੂੰ ਹੁਸ਼ਿਆਰਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।


ਇੱਥੇ ਇਹ ਗੱਲ ਜੇਕਰ ਯੋਗ ਹੈ ਕਿ ਉਹਨਾਂ ਨੇ ਇੱਕ ਵਾਰ ਅਕਾਲੀ ਦਲ ਅੰਮ੍ਰਿਤਸਰ ਹੈਲੋ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ ਉਹ ਦੋ ਵਾਰ ਪਿੰਡ ਦੇ ਸਰਪੰਚ ਰਹੇ ਅਤੇ ਇਸ ਵਕਤ ਉਹਨਾਂ ਦੀ ਪਤਨੀ ਪਿੰਡ ਦੇ ਸਰਪੰਚ ਹਨ ਇਲਾਕੇ ਵਿੱਚ ਕਾਫੀ ਅਸਰ ਰਸੂਖ ਵੀ ਦੱਸਿਆ ਜਾ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਪੂਰੀ ਤਰ੍ਹਾਂ ਦਹਿਸ਼ਤ ਫੈਲ ਗਈ ਹੈ।