ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ। ਹੁਸ਼ਿਆਰਪੁਰ ਤੋਂ 15 ਕਿਲੋਮੀਟਰ ਦੂਰ ਮੇਗੋਵਾਲ ਗੰਜੀਆਂ ਵਿਖੇ ਦੇਰ ਸ਼ਾਮੀ ਅਕਾਲੀ ਨੇਤਾ ਅਤੇ ਦੋ ਵਾਰ ਸਰਪੰਚ ਰਹੇ ਸੁਰਜੀਤ ਸਿੰਘ ਅਣਖੀ ਨੂੰ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ ਗਈ। ਇਹ ਘਟਨਾ ਦੇਰ ਸ਼ਾਮ ਉਨਾਂ ਦੇ ਪਿੰਡ ਵਿੱਚ ਹੀ ਵਾਪਰੀ ਹੈ ਮਿਲੀ ਜਾਣਕਾਰੀ ਅਨੁਸਾਰ ਅਣਖੀ ਦੇ ਦੋ ਅਣਪਛਾਤੇ ਵਿਅਕਤੀ ਜੋ ਕਿ ਮੋਟਰਸਾਈਕਲ ਤੇ ਸਵਾਰ ਸਨ, ਵੱਲੋਂ ਘਾਤ ਲਾ ਕੇ ਹਮਲਾ ਕੀਤਾ ਗਿਆ ਉਹਨਾਂ ਦੇ ਸਰੀਰ ਵਿੱਚ ਤਿੰਨ ਗੋਲੀਆਂ ਲੱਗੀਆਂ ਹਨ।ਬਾਅਦ ਵਿੱਚ ਉਹਨਾਂ ਨੂੰ ਹੁਸ਼ਿਆਰਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਇੱਥੇ ਇਹ ਗੱਲ ਜੇਕਰ ਯੋਗ ਹੈ ਕਿ ਉਹਨਾਂ ਨੇ ਇੱਕ ਵਾਰ ਅਕਾਲੀ ਦਲ ਅੰਮ੍ਰਿਤਸਰ ਹੈਲੋ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ ਉਹ ਦੋ ਵਾਰ ਪਿੰਡ ਦੇ ਸਰਪੰਚ ਰਹੇ ਅਤੇ ਇਸ ਵਕਤ ਉਹਨਾਂ ਦੀ ਪਤਨੀ ਪਿੰਡ ਦੇ ਸਰਪੰਚ ਹਨ ਇਲਾਕੇ ਵਿੱਚ ਕਾਫੀ ਅਸਰ ਰਸੂਖ ਵੀ ਦੱਸਿਆ ਜਾ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਪੂਰੀ ਤਰ੍ਹਾਂ ਦਹਿਸ਼ਤ ਫੈਲ ਗਈ ਹੈ।
ਹੁਸ਼ਿਆਰਪੁਰ ਵਿੱਚ ਅਕਾਲੀ ਨੇਤਾ ਅਣਖੀ ਦੀ ਗੋਲੀਆਂ ਮਾਰ ਕੇ ਹੱਤਿਆ।