ਦਾ ਐਡੀਟਰ ਨਿਊਜ਼, ਮੁਕਤਸਰ। ਮੁਕਤਸਰ ਪੁਲਿਸ ਤਸ਼ੱਦਦ ਕਾਂਡ ਦੇ ਪ੍ਰਮੁੱਖ ਪੀੜਿਤ ਐਡਵੋਕੇਟ ਵਰਿੰਦਰ ਸਿੰਘ ਸੰਧੂ ਨੂੰ ਅੱਜ ਉਹਨਾਂ ਖਿਲਾਫ ਦਰਜ ਕੀਤੇ ਗਏ ਕੇਸ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਉਹਨਾਂ ਨੂੰ ਜੇਲ ਵਿੱਚੋਂ ਰਿਹਾ ਕੀਤਾ ਜਾ ਰਿਹਾ। ਦੂਸਰੇ ਪਾਸੇ ਦੋਹਾਂ ਕੇਸਾਂ ਵੀ ਜਾਂਚ ਲਈ ਗਠਿਤ ਕੀਤੀ ਗਈ ਐਸਆਈਟੀ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਐਸਆਈਟੀ ਦੇ ਇੱਕ ਮੈਂਬਰ ਹਰਮੀਤ ਸਿੰਘ ਹੁੰਦਲ ਨੇ ਅੱਜ ਮੁਕਤਸਰ ਵਿਖੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਕੱਲ ਐਸਆਈਟੀ ਦੇ ਮੁਖੀ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੀ ਮੁਕਤਸਰ ਵਿਖੇ ਜਾਣਗੇ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਵਰਿੰਦਰ ਸਿੰਘ ਸੰਧੂ ਅਤੇ ਉਸਦੇ ਸਾਥੀ ਸ਼ਲਿੰਦਰ ਸਿੰਘ ਨੂੰ ਸੀਆਈਏ ਸਟਾਫ ਮੁਕਤਸਰ ਵਿੱਚ ਲਿਜਾ ਕੇ ਪਹਿਲਾਂ ਉਹਨਾਂ ਤਸ਼ਦਦ ਕੀਤਾ, ਬਾਅਦ ਵਿੱਚ ਇੱਕ ਅਣਮਨੁੱਖੀ ਵਤੀਰਾ ਕਰਦਿਆਂ ਉਸਦੀ ਵੀਡੀਓ ਬਣਾਈ ਗਈ।
Sent from my Galaxy