ਦਾ ਐਡੀਟਰ ਨਿਊਜ. ਚੰਡੀਗੜ੍ਹ। ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਫਾਜਿਲਕਾ ਦੇ ਸਪੈਸ਼ਲ ਜੱਜ ਜਗਮੋਹਨ ਸਿੰਘ ਸੰਘਾ ਦੇ ਇੱਕ ਆਰਡਰ ਉੱਪਰ ਗਿ੍ਰਫਤਾਰ ਕੀਤਾ ਹੈ, 3-5-ਦੇ ਇਨਾਂ ਆਰਡਰਾਂ ਵਿੱਚ ਐਫਆਈਆਰ ਨੰਬਰ-35 ਮਿਤੀ 5-3-2015 ਅੰਡਰ ਸੈਕਸ਼ਨ-21,24,25,27,28,29,30 ਐਨਡੀ ਐਂਡ ਪੀਐਸ ਐਕਟ ਤੇ ਸੈਕਸ਼ਨ 25-ਏ ਆਰਮਜ ਐਕਟ, ਸੈਕਸ਼ਨ-88 ਆਈਟੀ ਐਕਟ, ਪੁਲਿਸ ਸਟੇਸ਼ਨ ਸਦਰ ਜਲਾਲਬਾਦ ਦੇ ਸਬੰਧ ਵਿੱਚ ਕਿਹਾ ਗਿਆ ਹੈ ਕਿ ਸੁਖਪਾਲ ਖਹਿਰਾ ਦੇ ਖਿਲਾਫ ਜਿਹੜੀਆਂ ਪ੍ਰੋਸੀਡਿੰਗ ਡਰਾਪ ਕੀਤੀਆਂ ਗਈਆਂ ਸਨ ਉਹ ਬਿਨਾਂ ਸਟੇਟ ਇਨਵੈਸਟੀਗੇਸ਼ਨ ਏਜੰਸੀ ਕੀਤੀਆਂ ਗਈਆਂ ਤੇ ਇਸ ਮਾਮਲੇ ਵਿੱਚ ਐਸਆਈਟੀ ਜਾਂਚ ਕਰ ਸਕਦੀ ਹੈ, ਇਸ ਆਰਡਰਾਂ ਦੇ ਤਹਿਤ ਹੀ ਸਰਕਾਰ ਵੱਲੋਂ ਦੁਬਾਰਾ ਐਸਆਈਟੀ ਬਣਾ ਕੇ ਜਾਂਚ ਕੀਤੀ ਗਈ ਜਿਸ ਦੇ ਅਧਾਰ ’ਤੇ ਖਹਿਰਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਹਾਲਾਂਕਿ ਇਸ ਮਾਮਲੇ ਵਿੱਚ 13 ਤੇ 17 ਅਪ੍ਰੈਲ 20 ਨੂੰ ਵੀ ਸੁਣਵਾਈ ਕੀਤੀ ਗਈ ਸੀ, ਇੱਥੇ ਜਿਕਰਯੋਗ ਹੈ ਕਿ ਜਦੋਂ 2015 ਵਿਚ ਇਹ ਮਾਮਲਾ ਫਾਜਿਲਕਾ ਦੇ ਥਾਣੇ ਵਿੱਚ ਦਰਜ ਕੀਤਾ ਗਿਆ ਸੀ ਉਸ ਸਮੇਂ ਵੀ ਐਸਐਸਪੀ ਫਾਜਿਲਕਾ ਸਵੱਪਨ ਸ਼ਰਮਾ ਹੀ ਸਨ, ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਉਸ ਸਮੇਂ ਸਵੱਪਨ ਸ਼ਰਮਾ ਵੱਲੋਂ ਕਿਉ ਅਧੂਰੀ ਜਾਂਚ ਕੀਤੀ ਗਈ ਸੀ।
ਸਪੈਸ਼ਲ ਜੱਜ ਫਾਜ਼ਿਲਕਾ ਦੇ ਆਰਡਰਾਂ ਤੇ ਬਣੀ ਐਸਆਈਟੀ, ਖਹਿਰਾ ਦੇ ਮਾਮਲੇ ਵਿੱਚ ਸਵਪਨ ਸ਼ਰਮਾ ਦਾ ਦੋਹਰਾ ਰੋਲ, ਪੜ੍ਹੋ ਕੀ ਕਹਿੰਦੇ ਆਡਰ।