ਦਾ ਐਡੀਟਰ ਨਿਊਜ. ਹੁਸ਼ਿਆਰਪੁਰ। ਦਾ ਐਡੀਟਰ ਨਿਊਜ ਦੇ ਖੁਲਾਸੇ ਪਿੱਛੋ ਹੁਸ਼ਿਆਰਪੁਰ ਜਿਲ੍ਹੇ ਦੇ ਤਿੰਨ ਥਾਣਿਆਂ ਬੁੱਲ੍ਹੋਵਾਲ, ਮਾਡਲ ਟਾਊਨ ਤੇ ਹਰਿਆਣਾ ਦੀ ਹੱਦ ’ਤੇ ਪੈਂਦੇ ਪਿੰਡ ਸੱਜਣਾ, ਚਡਿਆਲ, ਖਾਨਪੁਰ ਪਿੰਡਾਂ ਵਿੱਚ ਹੋਈ ਬੇਤਹਾਸ਼ਾ ਰੇਤ ਤਸਕਰੀ ਦੇ ਮਾਮਲੇ ਵਿੱਚ ਆਖਿਰਕਾਰ ਪੁਲਿਸ ਨੇ ਲੰਬੜ ਸਤਵੀਰ ’ਤੇ ਮਾਮਲਾ ਦਰਜ ਕਰ ਲਿਆ ਹੈ ਲੇਕਿਨ ਪੁਲਿਸ ਤੇ ਮਾਈਨਿੰਗ ਵਿਭਾਗ ਨੇ ਇੱਥੇ ਯਾਰੀ ਪੁਗਾਉਦੇ ਹੋਏ ਸਤਵੀਰ ’ਤੇ ਸਿਰਫ ਮਾਈਨਿੰਗ ਦੀਆਂ ਧਾਰਾਵਾਂ ਜੋੜ ਕੇ ਮਾਮਲਾ ਦਰਜ ਕਰਨ ਦੀ ਖਾਨਾਪੂਰਤੀ ਕੀਤੀ ਹੈ ਜਦੋਂ ਕਿ ਬਿਲਕੁਲ ਉਸੇ ਜਗ੍ਹਾਂ ’ਤੇ ਹੋਈ ਮਾਈਨਿੰਗ ਦੇ ਇੱਕ ਹੋਰ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਇਸੇ ਪੁਲਿਸ ਨੇ ਰੇਤ ਚੋਰੀ ਦੀਆਂ ਵੀ ਧਾਰਾਵਾਂ 379 ਲਗਾ ਕੇ ਮਾਮਲਾ ਦਰਜ ਕੀਤਾ ਹੈ। ਜਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਹੁਸ਼ਿਆਰਪੁਰ-ਟਾਂਡਾ ਰੋਡ ਉੱਪਰ ਪੈਂਦੇ ਪਿੰਡ ਚਡਿਆਲ ਨਜ਼ਦੀਕ ਚੋ ਵਿੱਚ ਕੀਤੀ ਜਾ ਰਹੀ ਨਜਾਇਜ ਮਾਈਨਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਸਮੇਂ ਜਾ ਕੇ ਕਾਰਵਾਈ ਕੀਤੀ ਜਦੋਂ ਤੱਕ ਕਈ ਏਕੜ ਜਮੀਨ ਵਿੱਚ 40 ਤੋਂ ਲੈ ਕੇ 50 ਫੁੱਟ ਤੱਕ ਡੂੰਘੀ ਮਾਈਨਿੰਗ ਹੋ ਚੁੱਕੀ ਹੈ ਤੇ ਕਈ ਕਰੋੜਾਂ ਰੁਪਏ ਰੇਤ ਤਸਕਰਾਂ ਤੇ ਪੁਲਿਸ ਦੀਆਂ ਜੇਬਾਂ ਵਿੱਚ ਕਥਿਤ ਤੌਰ ਉੱਪਰ ਜਾ ਚੁੱਕੇ ਹਨ, ਇਸ ਮਾਮਲੇ ਵਿੱਚ ਹੁਸ਼ਿਆਰਪੁਰ ਦੀਆਂ ਦੋ ਪੁਲਿਸ ਸਬ ਡਿਵੀਜ਼ਨਾ ਦੇ ਡੀਐਸਪੀ ਸ਼ੱਕ ਦੇ ਘੇਰੇ ਚ ਵਿੱਚ ਹਨ ਇੱਕ ਡੀਐਸਪੀ ਦੀ ਚਰਚਾ ਤਾਂ ਇਥੋਂ ਤੱਕ ਹੈ ਕਿ ਉਸ ਨੇ ਲੰਬੜ ਨਾਲ ਇੰਨੀ ਯਾਰੀ ਪਗਾਈ ਕੇ ਕਿਸੇ ਦੂਸਰੇ ਏਰੀਏ ਵਿੱਚ ਰੇਤ ਸੁੱਟਣ ਗਏ ਟਿੱਪਰ ਨੂੰ ਚੁੱਕ ਲਿਆਂਦਾ ਤਾਂ ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਵਿੱਚ ਦਿੱਤਾ। ਪਤਾ ਲੱਗਾ ਹੈ ਕਿ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਉਹ ਵੀ ਸਰਕਾਰ ਨੂੰ ਗਈਆਂ ਇੰਟੈਲੀਜੈਂਸ ਰਿਪੋਰਟਾਂ ਦੇ ਆਧਾਰ ਤੇ ਹੀ ਕੀਤੀ ਗਈ ਹੈ।
ਸ਼ਾਮ 7 ਵਜੇ ਮਾਈਨਿੰਗ ਸ਼ੁਰੂ ਹੁੰਦੀ ਸੀ, ਰਾਤ 2 ਵਜੇ ਤੱਕ ਚੱਲਦੀ ਸੀ
ਜਾਣਕਾਰੀ ਮੁਤਾਬਿਕ ਇਸ ਜਗ੍ਹਾਂ ਉੱਪਰ ਪਿਛਲੇ ਕਈ ਮਹੀਨਿਆਂ ਤੋਂ ਨਜਾਇਜ ਮਾਈਨਿੰਗ ਚੱਲ ਰਹੀ ਸੀ ਤੇ ਮਾਈਨਿੰਗ ਮਾਫੀਆ ਰੋਜਾਨਾ ਸ਼ਾਮ 7 ਵਜੇ ਇਸ ਜਗ੍ਹਾਂ ਉੱਪਰ ਮਸ਼ੀਨਾਂ ਨਾਲ ਮਾਈਨਿੰਗ ਸ਼ੁਰੂ ਕਰ ਦਿੰਦੇ ਸਨ ਤੇ ਰੋਜਾਨਾ ਇੱਥੋ 15 ਦੇ ਕਰੀਬ ਟਿੱਪਰ ਤੇ ਕਈ ਟਰਾਲੀਆਂ ਰੇਤ ਦੀਆਂ ਭਰੀਆਂ ਜਾਂਦੀਆਂ ਰਹੀਆਂ ਜੋ ਕਿ ਰੋਜਾਨਾ ਰਾਤ ਨੂੰ ਦੋਸੜਕਾ, ਸ਼ਾਮਚੁਰਾਸੀ ਤੋਂ ਹੁੰਦੀਆਂ ਹੋਈਆਂ ਜਲੰਧਰ ਪੁੱਜਦੀਆਂ ਸਨ ਤੇ ਇਨ੍ਹਾਂ ਨੂੰ ਇੰਨੇ ਮਹੀਨੇ ਤੱਕ ਥਾਣਾ ਬੁੱਲ੍ਹੋਵਾਲ ਦੀ ਪੁਲਿਸ ਆਰਾਮ ਨਾਲ ਰਸਤਾ ਦਿੰਦੀ ਰਹੀ ਕਿਉਂਕਿ ਮਾਈਨਿੰਗ ਮਾਫੀਆ ਦੇ ਲੰਬੜ ਨੇ ਪੁਲਿਸ ਤੇ ਮਾਈਨਿੰਗ ਵਿਭਾਗ ਦੇ ਮੂੰਹ ਵਿੱਚ ਕਥਿਤ ਤੌਰ ’ਤੇ ਨੋਟਾਂ ਦੇ ਬੰਡਲ ਫਸਾਏ ਹੋਏ ਸਨ। 50 ਹਜਾਰ ਨੂੰ ਕਿੱਲੇ ਦੀ ਰੇਤ ਖਰੀਦਦੇ ਸਨ ਤਸਕਰ
ਇਸ ਮਾਮਲੇ ਵਿੱਚ ਉਨ੍ਹਾਂ ਲੋਕਾਂ ਨੇ ਆਪਣੀ ਜ਼ਮੀਨ ਵਿੱਚੋ ਕਥਿਤ ਰੂਪ ਨਾਲ ਤਸਕਰਾਂ ਨੂੰ ਰੇਤ ਚੁਕਾਈ ਜਿਨ੍ਹਾਂ ਦੀ ਜਮੀਨ ਚੋ ਵਿੱਚ ਪੈਂਦੀ ਹੈ ਤੇ ਤਸਕਰਾਂ ਦਾ ਲੰਬੜ ਮਹਿਜ 50 ਹਜਾਰ ਰੁਪਏ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਮਾਲਕਾਂ ਨੂੰ ਅਦਾਇਗੀ ਕਰਦਾ ਸੀ ਤੇ ਆਪ ਉਸ ਕਿੱਲੇ ਵਿੱਚ ਲੱਖਾਂ ਰੁਪਏ ਦੀ ਰੇਤ ਚੋਰੀ ਕਰਦਾ ਸੀ।
ਚਡਿਆਲ ਵਾਸੀਆਂ ਦੀ ਆਖਿਰ ਸੁਣੀ ਗਈ
ਰੇਤ ਤਸਕਰਾਂ ਦੇ ਖਿਲਾਫ ਪਿੰਡ ਚਡਿਆਲ ਦੇ ਵਾਸੀ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਸਨ ਤੇ ਲਗਾਤਾਰ ਪੁਲਿਸ ਤੇ ਮਾਈਨਿੰਗ ਵਿਭਾਗ ਨੂੰ ਇਸ ਪ੍ਰਤੀ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ, ਲੋਕਾਂ ਦਾ ਕਹਿਣਾ ਸੀ ਕਿ ਜਿੰਨੀ ਰੇਤ ਚੋਰੀ ਕੀਤੀ ਗਈ ਸੀ ਉਸ ਨਾਲ ਆਉਣ ਵਾਲੇ ਸਮੇਂ ਵਿੱਚ ਪਿੰਡ ਪਾਣੀ ਦੀ ਮਾਰ ਹੇਠ ਆ ਸਕਦਾ ਹੈ, ਲੋਕਾਂ ਦੀਆਂ ਸ਼ਿਕਾਇਤਾਂ ਉੱਪਰ ਆਖਿਰ ਕਾਰਵਾਈ ਤਾਂ ਹੋਈ ਲੇਕਿਨ ਮੁੱਖ ਤਸਕਰ ਨੂੰ ਪੁਲਿਸ ਨੇ ਇੱਥੇ ਵੱਡੀ ਰਾਹਤ ਪ੍ਰਦਾਨ ਕਰਦਿਆ ਹਲਕੀਆਂ ਧਾਰਾਵਾਂ ਲਗਾ ਕੇ ਆਪਣੀ ਕਥਿਤ ਯਾਰੀ ਦਾ ਮੁੱਲ ਮੋੜ ਦਿੱਤਾ ਹੈ।
ਰੇਤ ਤਸਕਰ ਲੰਬੜ ’ਤੇ ਪੁਲਿਸ ਮੇਹਰਬਾਨ, ਹਲਕੀਆਂ ਧਾਰਾਵਾਂ ਲਗਾ ਕੀਤੀ ਖਾਨਾਪੂਰਤੀ,ਬਾਕੀਆਂ ਤੇ ਚੋਰੀ ਦੀਆਂ ਧਾਰਾਵਾਂ