ਦਾ ਐਡੀਟਰ ਨਿਊਜ਼, ਚੰਡੀਗੜ੍ਹ। ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਐਨਐਸਯੂਆਈ ਪੰਜਾਬ ਦੇ ਸਾਬਕਾ ਪ੍ਰਧਾਨ ਅਕਸ਼ੇ ਸ਼ਰਮਾ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਉਹਨਾਂ ਨੇ ਸਵੇਰੇ ਯੂਥ ਕਾਂਗਰਸ ਦੇ ਤਮਾਮ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਅਸਤੀਫ਼ੇ ਦੇ ਇੱਕ ਘੰਟੇ ਬਾਅਦ ਹੀ ਅਕਸ਼ੇ ਸ਼ਰਮਾ ਨੂੰ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਇੰਚਾਰਜ ਵਿਜੈ ਰੁਪਾਣੀ ਅਤੇ ਬੀਜੇਪੀ ਦੇ ਤਮਾਮ ਲੀਡਰਾਂ ਦੀ ਹਾਜ਼ਰੀ ਵਿੱਚ ਚੰਡੀਗੜ੍ਹ ਸਥਿਤ ਭਾਜਪਾ ਦੇ ਆਫਿਸ ਵਿੱਚ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼ਾਮਲ ਕਰਵਾਇਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਅਕਸ਼ੇ ਸ਼ਰਮਾ ਨੂੰ ਭਾਜਪਾ ਦੇ ਪੰਜਾਬ ਯੁਵਾ ਮੋਰਚਾ ਦੇ ਪ੍ਰਧਾਨ ਬਣਾਏ ਜਾਣ ਦੀ ਚਰਚਾ ਵੀ ਛਿੜ ਗਈ ਸੀ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਮੌਕੇ ਤੇ ਜਿਥੇ ਅਕਸ਼ੈ ਸ਼ਰਮਾ ਨੂੰ ਭਾਜਪਾ ਵਿਚ ਸ਼ਾਮਲ ਹੋਣ ਦੀ ਵਧਾਈ ਦਿੱਤੀ, ਉੱਥੇ ਹੀ ਉਹਨਾਂ ਨੇ ਕਾਂਗਰਸ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਇੱਕ ਡੁਬਦਾ ਹੋਇਆ ਜਹਾਜ ਹੈ ਅਤੇ ਲੋਕ ਇਸ ਜਹਾਜ਼ ਵਿੱਚੋਂ ਲਗਾਤਾਰ ਛਾਲਾਂ ਮਾਰ ਰਹੇ ਹਨ। ਇਹ ਵੀ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਇਸ ਵਕਤ ਪਰਿਵਾਰਵਾਦ ਪੂਰੀ ਤਰ੍ਹਾਂ ਭਾਰੂ ਹੋ ਚੁੱਕਾ ਹੈ
ਕਾਂਗਰਸ ਨੂੰ ਛੱਡਣ ਦੇ ਇੱਕ ਘੰਟੇ ਬਾਅਦ ਅਕਸ਼ੇ ਸ਼ਰਮਾ ਭਾਜਪਾ ਦੇ ਰੰਗ ਵਿੱਚ ਰੰਗੇ