ਦਾ ਐਡੀਟਰ ਨਿਊਜ.ਕੈਨੇਡਾ। ਕੈਨੇਡਾ ਤੇ ਭਾਰਤ ਵਿਚਕਾਰ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਬਣੇ ਹਲਾਤਾਂ ਵਿੱਚ ਕੈਨੇਡਾ ਦੇ ਸਭ ਤੋਂ ਵੱਡੇ ਮੀਡੀਆ ਹਾਊਸ ਸੀਬੀਸੀ ਨਿਊਜ ਨੇ ਇਸ ਗੱਲ ਦਾ ਵੱਡਾ ਖੁਲਾਸਾ ਕੀਤਾ ਹੈ ਕਿ ਕੈਨੇਡਾ ਦੇ ਪਾਸ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਨਾਲ ਜੁੜੇ ਤਮਾਮ ਸਬੂਤ ਮੌਜੂਦ ਹਨ, ਇੱਥੋ ਤੱਕ ਕੇ ਕੈਨੇਡਾ ਵਿੱਚ ਭਾਰਤੀ ਦੂਤਾਵਾਸਾਂ ਵਿੱਚ ਭਾਰਤੀ ਡਿਫਲੋਮੈਟਾਂ ਤੇ ਕੁਝ ਭਾਰਤੀ ਅਧਿਕਾਰੀਆਂ ਵਿਚਕਾਰ ਹੋਈਆਂ ਗੱਲਬਾਤਾਂ ਦੀਆਂ ਤਮਾਮ ਰਿਕਾਰਡਿੰਗਾਂ ਵੀ ਮੌਜੂਦ ਹਨ, ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਨੂੰ ਇਹ ਸਬੂਤ ਮੁਹੱਈਆ ਕਰਵਾਉਣ ਵਿੱਚ ਪੰਜਾਂ ਦੇਸ਼ਾਂ ਦੇ ਖੁਫੀਆ ਗੱਠਜੋੜ ਫਾਈਵ ਆਈਜ ਨੇ ਵੀ ਕੈਨੇਡੀਅਨ ਖੁਫੀਆ ਅਧਿਕਾਰੀਆਂ ਨੂੰ ਸਬੂਤ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਇੱਥੇ ਇਹ ਗੱਲ ਜਿਕਰਯੋਗ ਹੈ ਕਿ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਸਮੇਤ ਨਿਊਜੀਲੈਂਡ 5 ਦੇਸ਼ ਆਪਸ ਵਿੱਚ ਹਰ ਖੁਫੀਆ ਜਾਣਕਾਰੀ ਆਪਸ ਵਿੱਚ ਆਦਾਨ-ਪ੍ਰਦਾਨ ਕਰਦੇ ਹਨ ਇਸ ਨੂੰ ਦੁਨੀਆ ਫਾਈਵ ਆਈਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਸ ਵਿੱਚ ਅਮਰੀਕਾ ਦੀ ਖੁਫੀਆ ਏਜੰਸੀ ਸੀਆਈਏ ਵੀ ਮੌਜੂਦ ਹੈ, ਉਨ੍ਹਾਂ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਕਈ ਕੈਨੇਡੀਅਨ ਅਧਿਕਾਰੀ ਹਰਦੀਪ ਸਿੰਘ ਨਿੱਝਰ ਦੀ ਮੌਤ ਦੀ ਜਾਂਚ ਦੇ ਸਬੰਧ ਵਿੱਚ ਭਾਰਤ ਆਏ ਸਨ ਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਭਾਰਤ ਤੋਂ ਸਹਿਯੋਗ ਕਰਨ ਦੀ ਮੰਗ ਕੀਤੀ ਸੀ, ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਤੇ ਖੁਫੀਆ ਸਲਾਹਕਾਰ ਜੋਡੀ ਥਾਮਸ ਅਗਸਤ ਦੇ ਅੱਧ ਵਿੱਚ 4 ਦਿਨਾਂ ਲਈ ਭਾਰਤ ਆਈ ਸੀ ਤੇ ਫਿਰ ਸਿਤੰਬਰ ਮਹੀਨੇ ਵੀ 5 ਦਿਨ ਲਈ ਭਾਰਤ ਆਏ ਸਨ।
ਕੈਨੇਡੀਅਨ ਸੂਤਰਾਂ ਦਾ ਕਹਿਣਾ ਤਾਂ ਇਹ ਵੀ ਹੈ ਕਿ ਅਜੇ ਤੱਕ ਕਿਸੇ ਵੀ ਭਾਰਤੀ ਅਧਿਕਾਰੀ ਨੇ ਇਸ ਕੇਸ ਦੇ ਮੂਲ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਇਨ੍ਹਾਂ ਦੋਸ਼ਾਂ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ ਤੇ ਕੈਨੇਡਾ ਸਰਕਾਰ ਇਹ ਸਬੂਤ ਇਸ ਗੱਲ ਕਰਕੇ ਜਨਤਕ ਨਹੀਂ ਕਰ ਰਹੀ ਕਿਉਂਕਿ ਇਹ ਤਮਾਮ ਸਬੂਤ ਉੱਥੋ ਦੀ ਕਾਨੂੰਨੀ ਪ੍ਰਕ੍ਰਿਆ ਦੌਰਾਨ ਇਸਤੇਮਾਲ ਕੀਤੇ ਜਾਣੇ ਹਨ। ਇਨ੍ਹਾਂ ਸਬੂਤਾਂ ਤੇ ਖੁਫੀਆ ਰਿਪੋਰਟਾਂ ਤੇ ਕੈਨੇਡਾ ਦੇ ਉੱਪ ਪ੍ਰਧਾਨ ਮੰਤਰੀ ਕ੍ਰਿਸਟੀਆ ਪ੍ਰੈਲੈਨ ਨੇ ਇਸ ਗੱਲ ਕਰਕੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ ਕਿ ਉਹ ਫਾਈਵ ਆਈਜ਼ ਭਾਈਵਾਲਾਂ ਪ੍ਰਤੀ ਕੈਨੇਡਾ ਦੀਆਂ ਜ਼ਿੰਮੇਵਾਰੀਆਂ ਕਰਕੇ ਉਹ ਇਨ੍ਹਾਂ ਸਬੂਤਾਂ ਨੂੰ ਸਾਂਝੇ ਨਹੀਂ ਕਰ ਸਕਦੇ।
ਇੱਥੇ ਇਹ ਜਿਕਰਯੋਗ ਹੈ ਕਿ ਜਦੋਂ ਸਭ ਤੋਂ ਪਹਿਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਭਾਰਤ ਸਰਕਾਰ ਤੇ ਇਹ ਸੰਗੀਨ ਇਲਜਾਮ ਲਗਾਏ ਸਨ ਤਾਂ ਉਨ੍ਹਾਂ ਨੇ ਇਨ੍ਹਾਂ ਖੁਫੀਆ ਜਾਣਕਾਰੀਆਂ ਨੂੰ ਹੀ ਸਬੂਤਾਂ ਵਜ੍ਹੋਂ ਪੇਸ਼ ਕੀਤਾ ਸੀ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਫਾਈਵ ਆਈਜ਼ ਵਿੱਚ ਅਹਿਮ ਸਹਿਯੋਗੀ ਅਮਰੀਕਾ ਸਰਕਾਰ ਨੇ ਖੁਫੀਆ ਜਾਣਕਾਰੀਆਂ ਦੇ ਸਬੰਧ ਵਿੱਚ ਨਾ ਤਾਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਹੈ ਲੇਕਿਨ ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਜਰੂਰ ਕੀਤੀ ਹੈ ਕਿ ਉਹ ਇਸ ਮੁੱਦੇ ’ਤੇ ਕੈਨੇਡਾ ਨਾਲ ਲਗਾਤਾਰ ਸੰਪਰਕ ਵਿੱਚ ਹਨ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਖੁਲਾਸਾ ਕੀਤਾ ਕਿ ਅਮਰੀਕਾ ਨੇ ਵੀ ਭਾਰਤ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਇਸ ਮਾਮਲੇ ਤੇ ਚਰਚਾ ਕੀਤੀ ਹੈ ਤੇ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਮਰੀਕੀ ਚਿੰਤਾਵਾਂ ਤੋਂ ਜਾਣੂ ਕਰਵਾਇਆ ਹੈ ਤੇ ਕਿਹਾ ਹੈ ਕਿ ਅਮਰੀਕਾ ਦੋਸ਼ੀਆਂ ਨੂੰ ਨਿਆ ਦੇ ਕਟਿਹਰੇ ਵਿੱਚ ਲਿਆਉਣਾ ਚਾਹੁੰਦਾ ਹੈ। ਜੇਕ ਸੁਲੀਵਾਨ ਨੇ ਇਸ ਮਾਮਲੇ ਵਿੱਚ ਕਿਹਾ ਹੈ ਕਿ ਉਹ ਇਸ ਗੱਲ ਕਰਕੇ ਚੁੱਪ ਨਹੀਂ ਬੈਠ ਸਕਦਾ ਕਿ ਇਸ ਵਿੱਚ ਭਾਰਤ ਸ਼ਾਮਿਲ ਹੈ ਜੋ ਕਿ ਇੱਕ ਸ਼ਕਤੀਸ਼ਾਲੀ ਲੋਕਤੰਤਰ ਹੈ ਤੇ ਇਸ ਦੇ ਅਮਰੀਕਾ ਨਾਲ ਨਜ਼ਦੀਕੀ ਸਬੰਧ ਹਨ, ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਇਸ ਗੱਲ ਦੀ ਪ੍ਰਵਾਹ ਕੀਤੇ ਬਿਨਾ ਹੀ ਕਿ ਇਸ ਵਿੱਚ ਭਾਰਤ ਸ਼ਾਮਿਲ ਹੈ। ਉਨ੍ਹਾਂ ਕੁਝ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕਰਦਿਆ ਕਿਹਾ ਕਿ ਜਿਸ ਵਿੱਚ ਅਮਰੀਕਾ ਕੈਨੇਡਾ ਦਾ ਬਚਾਅ ਕਰਨ ਤੋਂ ਇਨਕਾਰ ਕਰ ਰਿਹਾ ਹੈ, ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹਾ ਕੈਨੇਡਾ-ਅਮਰੀਕਾ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਹੈ।
ਇਸੇ ਦੌਰਾਨ ਇੱਕ ਅਹਿਮ ਮੀਡੀਆ ਹਾਊਸ ਫਾਈਨੈਸ਼ੀਅਲ ਟਾਈਮ ਨੇ ਬੀਤੀ ਰਾਤ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਿਨ ਤੇ ਹੋਰ ਫਾਈਵ ਆਈਜ ਮੈਂਬਰਾਂ ਨੇ ਵੀ ਹਾਲ ਵਿੱਚ ਹੋਏ ਜੀ-20 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਿੱਝਰ ਦੀ ਹੱਤਿਆ ਦਾ ਮਾਮਲਾ ਉਠਾਇਆ ਸੀ। ਸੀਬੀਸੀ ਨੇ ਇਨ੍ਹਾਂ ਖੁਲਾਸਿਆਂ ਬਾਰੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਇਸ ਮਾਮਲੇ ਤੇ ਟਿੱਪਣੀ ਕਰਨ ਲਈ ਕਈ ਵਾਰ ਸੰਪਰਕ ਕੀਤਾ ਲੇਕਿਨ ਭਾਰਤ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਹੈ, ਇੱਥੇ ਜਿਕਰਯੋਗ ਹੈ ਕਿ ਇੱਕ ਮੀਡੀਆ ਹਾਊਸ ਬਲੋਮਬਰਗ ਦੇ ਹਵਾਲੇ ਨਾਲ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਨਟੋਨੀ ਬਲਿਮਕਿਨ ਨੇ ਵੀ ਭਾਰਤ ਨੂੰ ਇਸ ਮਾਮਲੇ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ, ਇੱਥੇ ਜਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਭਾਰਤ ਸਰਕਾਰ ਕੈਨੇਡਾ ਤੇ ਗੰਭੀਰ ਇਲਜਾਮ ਲਗਾ ਰਹੀ ਹੈ ਕਿ ਕੈਨੇਡਾ ਖਾਲਿਸਤਾਨੀ ਕੱਟੜਪੰਥੀਆਂ ਦੀ ਪਨਾਹਗਾਹ ਬਣ ਗਿਆ ਹੈ ਤੇ ਕੈਨੇਡਾ ਵਿੱਚ ਲਗਾਤਾਰ ਭਾਰਤ ਨੂੰ ਤੋੜਨ ਦੀ ਸਾਜਿਸ਼ ਰਚੀ ਜਾ ਰਹੀ ਹੈ, ਹਾਲ ਹੀ ਵਿੱਚ ਦੋਵੇਂ ਦੇਸ਼ਾਂ ਵਿਚਕਾਰ ਸਬੰਧ ਬੇਹੱਦ ਤਣਾਅ ਵਾਲੇ ਬਣੇ ਹੋਏ ਹਨ ਤੇ ਦੋਵਾਂ ਮੁਲਕਾਂ ਨੇ ਇੱਕ-ਇੱਕ ਡਿਪਲੋਮੈਟ ਨੂੰ ਆਪਣੇ-ਆਪਣੇ ਦੇਸ਼ ਵਿੱਚੋ ਕੱਢ ਦਿੱਤਾ ਹੈ, ਇੱਥੋ ਤੱਕ ਕੇ ਭਾਰਤ ਸਰਕਾਰ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜਾ ਦੇਣ ਦੀ ਸੁਵਿਧਾ ਵੀ ਸਸਪੈਂਡ ਕੀਤੀ ਹੋਈ ਤੇ ਦੂਜੇ ਪਾਸੇ ਪੰਜਾਬ ਵਿੱਚ ਇਸ ਗੱਲ ਨੂੰ ਲੈ ਕੇ ਹੜਕੰਪ ਮਚਿਆ ਹੋਇਆ ਹੈ ਕਿ ਕਿਤੇ ਇਸ ਦੇ ਪ੍ਰਤੀਕਰਮ ਵਿੱਚ ਕੈਨੇਡਾ ਭਾਰਤੀਆ ਨੂੰ ਵੀਜੇ ਦੇਣੇ ਬੰਦ ਨਾ ਕਰ ਦੇਵੇ ਕਿਉਂਕਿ ਲੱਖਾਂ ਸਟੂਡੈਂਟ ਕੈਨੇਡਾ ਜਾਣ ਦੀ ਤਿਆਰੀ ਕਰੀ ਬੈਠੇ ਹਨ ਤੇ ਉਹ ਆਪਣੇ ਕੈਨੇਡਾ ਵਿਚਲੇ ਭਵਿੱਖ ਨੂੰ ਧੁੰਦਲਾ ਦੇਖ ਰਹੇ ਹਨ।
ਹਰਦੀਪ ਨਿੱਝਰ ਮਾਮਲਾ, ਫਾਈਵ ਆਈਜ਼ ਦੇ ਦਮ ਉੱਪਰ ਕੈਨੇਡਾ ਨੇ ਮਾਰੀ ਹੈ ਬੜਕ