ਹਾਈਕੋਰਟ ਦੇ ਪੈਨਲ ਤੋਂ ਸ਼ਰਾਬ ਸਕੈਡਲ ਦੀ ਜਾਂਚ ਕਰਵਾਏ ਸਰਕਾਰ-ਬ੍ਰਮਹਪੁਰਾ
ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਥਾਣਾ ਤਰਸਿੱਕਾ ਦੇ ਪਿੰਡ ਮੁੱਛਲ ਸਮੇਤ ਜਹਿਰੀਲੀ ਸ਼ਰਾਬ ਪੀ ਕੇ ਮਰਨ ਵਾਲੇ ਅੱਧੀ ਦਰਜਨ ਤੋਂ ਵੱਧ ਲੋਕਾਂ ਦੇ ਪਰਿਵਾਰਾਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦਿਆ ਇਸ ਵੱਡੇ ਨਕਲੀ ਸ਼ਰਾਬ ਸਕੈਂਡਲ ਦੀ ਜਾਚ ਹਾਈਕੋਰਟ ਦੇ ਮੌਜੂਦਾ ਪੈਨਲ ਤੋਂ ਕਰਵਾਉਣ ਦੀ ਮੰਗ ਕੀਤੀ ਹੈ । ਅੱਜ ਪਾਰਟੀ ਦੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਤੋ ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਮਾਝੇ ਦੇ ਜਿਲਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਪਹਿਲਾ ਵੀ ਅਜਿਹੀਆਂ ਖਬਰਾਂ ਆ ਚੁੱਕੀਆਂ ਹਨ, ਜਿਥੇ ਕਈ ਪਿੰਡਾਂ ਵਿੱਚ ਔਰਤਾ ਤੇ ਮਰਦ ਗੈਰਕਾਨੂੰਨੀ ਢੰਗ ਨਾਲ ਸ਼ਰਾਬ ਮਾਫੀਏ ਦੇ ਤੌਰ ‘ਤੇ ਸ਼ਰਾਬ ਦੀਆਂ ਭੱਠੀਆਂ ਲਗਾਕੇ ਸਿਆਸੀ ਦਬਾਅ ਹੇਠ ਲੋਕਲ ਪੁਲਿਸ ਦੀ ਮਿਲੀਭੁਗਤ ਨਾਲ ਸ਼ਰਾਬ ਦਾ ਧੰਦਾ ਕਰ ਰਹੇ ਹਨ । ਬ੍ਰਹਮਪੁਰਾ ਨੇ ਕਿਹਾ ਕਿ ਭਾਵੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਤੇ ਤਰਨਤਾਰਨ ਵਿਖੇ ਨਕਲੀ ਸ਼ਰਾਬ ਕਰਕੇ ਹੋਈਆਂ ਮੌਤਾਂ ਦੀ ਮੈਜਿਸਟਰੀਅਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਪਰ ਇਹ ਕਾਫੀ ਨਹੀਂ ਹੈ। ਉਨਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋ ਘੱਟੋ-ਘੱਟ ਪੰਜ ਪੰਜ ਲੱਖ ਰੁਪਏ ਦੀ ਰਿਲੀਫ ਤੁਰੰਤ ਦੇਣੀ ਚਾਹੀਦੀ ਹੈ ।
.