ਅਲੀਪੁਰ ‘ਚ ਲੱਖਾਂ ਖਰਚ ਰੂੜੀ ਵਾਲੀ ਜਗਾਂ ਬਣਾਈ ਪਾਰਕ
ਜਲੰਧਰ- ਸਰਕਾਰੀ ਜਾਂ ਪਿੰਡਾਂ ਦੀਆਂ ਖ਼ਾਲੀ ਪਈਆਂ ਥਾਵਾਂ ‘ਤੇ ਪਾਰਕਾਂ ਬਣਾਕੇ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਂਦਿਆਂ ਜ਼ਿਲਾ ਪ੍ਰਸ਼ਾਸਨ ਵਲੋਂ ਪਿੰਡ ਅਲੀਪੁਰ ਵਿਖੇ ਰੂੜੀ ਵਾਲੀ ਥਾਂ ਨੂੰ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜਗਾਰ ਐਕਟ (ਮਨਰੇਗਾ) ਅਧੀਨ ਸੁੰਦਰ ਪਾਰਕ ਵਿੱਚ ਬਦਲਿਆ ਗਿਆ ਹੈ। ਪਿੰਡ ਅਲੀਪੁਰ ਵਿੱਚ ਇਹ ਦੂਜੀ ਖ਼ੂਬਸੂਰਤ ਪਾਰਕ ਹੈ ਜਿਸ ਨੂੰ ਮਨਰੇਗਾ ਅਧੀਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਪਿੰਡ ਦੇ ਬਦਬੂਦਾਰ ਛੱਪੜ ‘ਤੇ ਪਾਰਕ ਬਣਾਈ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਲੰਧਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਮਨਰੇਗਾ ਅਧੀਨ 4.54 ਲੱਖ ਰੁਪਏ ਖ਼ਰਚ ਕੇ ਕੁਝ ਦਿਨ ਪਹਿਲਾਂ ਇਸ ਕੰਮ ਨੂੰ ਮੁਕੰਮਲ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਪਾਰਕ ਵਿੱਚ ਸ਼ਹਿਰੀ ਪਾਰਕ ਵਾਂਗ ਓਪਨ ਜਿਮ, ਸਵਿੰਗਜ, ਲਾਈਡਸ,ਕੰਕਰੀਟ ਦੇ ਬੈਂਚ ਅਤੇ ਸੈਰ ਲਈ ਸਾਫ਼ ਸੁਥਰਾ ਪੈਦਲ , ਸੁੰਦਰ ਫੁੱਲਾਂ ਦੇ ਪੌਦੇ ਅਤੇ ਰਵਾਇਤੀ ਰੁੱਖ ਲਗਾਏ ਗਏ ਹਨ। ਸਾਰੰਗਲ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲਾ ਪ੍ਰਸ਼ਾਸਨ ਵਲੋਂ ਮਗਨਰੇਗਾ ਸਕੀਮ ਤਹਿਤ 6.67 ਲੱਖ ਰੁਪਏ ਖ਼ਰਚ ਕੇ ਪਿੰਡ ਦੇ ਛੱਪੜ ‘ਤੇ ਪਾਰਕ ਬਣਾਈ ਗਈ ਸੀ।